Watch FIFA World Cup 2026™

LIVE, FREE and EXCLUSIVE

ਅਮੀਰੀ ਵਿੱਚ ਭਾਰਤ ਦੁਨੀਆਂ ਦਾ ਛੇਵਾਂ ਤੇ ਆਸਟ੍ਰੇਲੀਆ ਨੌਵੇਂ ਨੰਬਰ ਦਾ ਮੁਲਕ

ਨਿਊ ਵਰਲਡ ਹੈਲਥ ਸੰਸਥਾ ਦੀ ਅਮੀਰ ਦੇਸ਼ਾਂ ਸਬੰਧੀ ਪੇਸ਼ ਕੀਤੀ ਰਿਪੋਰਟ ਅਨੁਸਾਰ ਭਾਰਤ ਛੇਵੇਂ ਨੰਬਰ ਉੱਤੇ ਅਤੇ ਆਸਟ੍ਰੇਲੀਆ ਨੌਵੇਂ ਨੰਬਰ ਤੇ ਕਾਬਜ਼ ਹੈ।

India Gate, New Delhi

India Gate, New Delhi Source: Pexels

ਨਿਊ ਵਰਲਡ ਹੈਲਥ ਨਾਂਅ ਦੀ ਸੰਸਥਾ ਮੁਤਾਬਿਕ, ਭਾਰਤ ਦੀ ਕੁੱਲ ਸੰਪਤੀ ੮,੨੩੦ ਬਿਲੀਅਨ ਅਮਰੀਕੀ ਡਾਲਰ ਹੈ। ਸੂਚੀ ਵਿੱਚ ੬੪,੫੪੮ ਬਿਲੀਅਨ ਡਾਲਰ ਦੀ ਸੰਪਤੀ ਨਾਲ ਅਮਰੀਕਾ ਪਹਿਲੇ ਨੰਬਰ ਤੇ ਕਾਬਜ਼ ਹੈ।

ਭਾਰਤ ਦੇ ਮੁਕਾਬਲੇ ਅਮਰੀਕਾ ਦੀ ਕੁੱਲ ਸੰਪਤੀ ਜਿੱਥੇ ਅੱਠ ਗੁਣਾ ਹੈ ਤਾਂ ਉੱਥੇ ਹੀ ਚੀਨ ਦੀ ਸੰਪਤੀ ਭਾਰਤ ਨਾਲੋਂ ਤਿੰਨ ਗੁਣਾ ਹੈ। 

ਭਾਰਤ ਦੇ ੩,੩੦,੪੦੦ ਲੋਕਾਂ ਦੇ ਕੋਲ ਇੱਕ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਸੰਪਤੀ ਹੈ। ਇਸ ਮਾਮਲੇ ਵਿੱਚ ਵੀ ਅਮਰੀਕਾ ਪਹਿਲੇ ਨੰਬਰ ਤੇ ਹੈ। ਉੱਥੇ ੫੦,੪੭,੪੦੦ ਲੋਕਾਂ ਦੇ ਕੋਲ ਇੱਕ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਹੈ।

ਆਸਟਰੇਲੀਆ ਦੀ ਰੈਕਿੰਗ ਪ੍ਰਭਾਵੀ ਹੈ, ੬,੧੪੨ ਬਿਲੀਅਨ ਡਾਲਰ ਨਾਲ ਆਸਟ੍ਰੇਲੀਆ ਨੌਵੇਂ ਨੰਬਰ ਤੇ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ੨੦੧੭ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸੰਪਤੀ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।

'ਟੋਟਲ ਵੈਲਥ' ਜਾਣੀਕਿ ਕਿਸੇ ਵੀ ਦੇਸ਼ ਜਾਂ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਕੁੱਲ ਪ੍ਰਾਈਵੇਟ ਸੰਪਤੀ ਵਿੱਚ ਹਰ ਸ਼ਖਸ ਦੀ ਸੰਪਤੀ (ਜਿਸ ਵਿੱਚ ਪ੍ਰਾਪਰਟੀ, ਕੈਸ਼, ਇਕਵੀਟੀਜ਼, ਬਿਜ਼ਨਸ ਇੰਟਰਸਟ) ਸ਼ਾਮਲ ਕੀਤੇ ਗਏ ਹਨ, ਹਾਲਾਂਕਿ ਇਸ ਰਿਪੋਰਟ ਵਿੱਚ ਸਰਕਾਰੀ ਫੰਡ ਨਹੀਂ ਜੋੜੇ ਗਏ ਹਨ।

ਨਿਊ ਵਰਲਡ ਹੈਲਥ ਸੰਸਥਾ ਦੀ ਅਮੀਰ ਦੇਸ਼ਾਂ ਸਬੰਧੀ ਪੇਸ਼ ਕੀਤੀ ਰਿਪੋਰਟ ਅਨੁਸਾਰ ਇਹ ਹਨ ਦੁਨੀਆਂ ਦੇ ਦਸ ਅਮੀਰਤਰੀਨ ਮੁਲਕ:

1. ਅਮਰੀਕਾ ੬੪,੫੮੪ ਬਿਲੀਅਨ ਡਾਲਰ ਨਾਲ ਪਹਿਲੇ ਸਥਾਨ ਤੇ ਹੈ।

The US Capitol is seen with the frozen reflecting pool at sunset on Thursday, Jan. 4, 2018.
The US Capitol is seen with the frozen reflecting pool at sunset on Thursday, Jan. 4, 2018. Source: AAP

2. ਚੀਨ ਨੇ $੨੪,੮੦੩ ਬਿਲੀਅਨ ਡਾਲਰ ਨਾਲ ਦੂਜਾ ਥਾਂ ਮੱਲਿਆ ਹੈ।

Beijing central business district
China World Trade Center Source: Getty Images/Dukai photographer

3. ਜਪਾਨ ੧੯,੫੨੨ ਬਿਲੀਅਨ ਡਾਲਰ ਦੀ ਧੰਨ-ਰਾਸ਼ੀ ਨਾਲ ਤੀਸਰੇ ਨੰਬਰ ਤੇ ਹੈ।

Watch the Shirakawa-gō Winter Light-Up, Japan
Shirakawa-gō Winter Light-Up, Japan Source: Kayak

4. ਇੰਗਲੈਂਡ ਨੇ ੯,੯੧੯ ਬਿਲੀਅਨ ਡਾਲਰ ਨਾ ਚੌਥੀ ਥਾਂ ਲਈ ਹੈ।

The British Union flag outside parliament in London, Britain, 12 December 2017
The British Union flag outside parliament in London, Britain, 12 December 2017 Source: AAP

5. ਜਰਮਨੀ $੯,੬੬੦ ਬਿਲੀਅਨ ਡਾਲਰ ਨਾਲ ਪੰਜਵੇਂ ਨੰਬਰ ਤੇ ਹੈ।

The Gendarmenmarkt Christmas market in Berlin, Germany.
The Gendarmenmarkt Christmas market in Berlin, Germany. Source: AAP

6. ਭਾਰਤ $੮,੨੩੦ ਬਿਲੀਅਨ ਡਾਲਰ ਨਾਲ ਛੇਵੀਂ ਥਾਂ ਤੇ ਕਾਬਿਜ ਹੈ।

Rashtrapati Bhavan, New Delhi
Rashtrapati Bhavan, New Delhi Source: Public Domain

7. ਫਰਾਂਸ ਅਮੀਰ ਮੁਲਕਾਂ ਚ' ੬,੬੪੯ ਬਿਲੀਅਨ ਡਾਲਰ ਨਾਲ ਸੱਤਵੇਂ ਨੰਬਰ ਤੇ ਹੈ।

The Eiffel Tower and signboards are pictured next to the River Seine in Paris.
The Eiffel Tower and signboards are pictured next to the River Seine in Paris. Source: AP

8. ਕੈਨੇਡਾ ਨੇ ੬,੩੯੩ ਬਿਲੀਅਨ ਡਾਲਰ ਨਾਲ ਅੱਠਵੀਂ ਥਾਂ ਮੱਲੀ ਹੈ।

Toronto, Canada
Toronto, Canada Source: Pixabay

9.ਆਸਟ੍ਰੇਲੀਆ ੬,੧੪੨ ਬਿਲੀਅਨ ਡਾਲਰ ਨਾਲ ਨੌਵੇਂ ਨੰਬਰ ਤੇ ਹੈ।

Sydney
Source: Pixabay

10. ਇਟਲੀ ੪,੨੭੬ ਬਿਲੀਅਨ ਡਾਲਰ ਨਾਲ ਦਸਵਾਂ ਨੰਬਰ ਲੈਣ ਚ ਕਾਮਯਾਬ ਰਿਹਾ ਹੈ।

The Colosseum in Rome, Italy.
The Colosseum in Rome, Italy. Source: AAP

Follow SBS Punjabi on Facebook and Twitter.


2 min read

Published

Updated

By Preetinder Grewal, Mosiqi Acharya


Share this with family and friends


Follow SBS Punjabi

Download our apps

Watch on SBS

Punjabi News

Watch now