SKIP TO MAIN CONTENT

'ਗਲੋਬਲ ਵਾਰਮਿੰਗ': ਨੌਜਵਾਨ ਚਿੰਤਕ ਅੰਜਲੀ ਸ਼ਰਮਾ ਵੱਲੋਂ ਵਾਤਾਵਰਣ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਅਹਿਦ

ਫੈਡਰਲ ਕੋਰਟ ਨੇ ਆਪਣੇ ਪਿਛਲੇ ਦਿੱਤੇ ਉਸ ਫੈਸਲੇ ਨੂੰ ਪਲਟਾ ਦਿੱਤਾ ਹੈ ਜਿਸ ਵਿੱਚ ਅਦਾਲਤ ਨੇ ਨਵੀਆਂ ਕੋਲੇ ਦੀਆਂ ਖਾਣਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਵਾਤਾਵਰਣ ਮੰਤਰੀ ਸੂਜ਼ਨ ਲੇ ਦੇ 'ਬੱਚਿਆਂ ਦੇ ਭਵਿੱਖ ਪ੍ਰਤੀ ਜ਼ਿਮੇਵਾਰੀ' ਨੂੰ ਬੁਨਿਆਦੀ ਸ਼ਰਤ ਕਰਾਰ ਦਿੱਤਾ ਸੀ। ਇਸ ਫ਼ੈਸਲੇ ਤੇ ਟਿਪਣੀ ਕਰਦਿਆਂ ਜਲਵਾਯੂ ਚਿੰਤਕ ਅੰਜਲੀ ਸ਼ਰਮਾ ਨੇ ਕਿਹਾ ਕਿ ਇਸਦੇ ਬਾਵਜੂਦ ਵੀ ਉਹ 'ਗਲੋਬਲ ਵਾਰਮਿੰਗ' ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ।

anjali
Anjali Sharma (centre), 17, with Ava Princi (left), 18, and Izzy Raj-Seppings (2nd from right), 15, and Luca Saunders (right). Source: AAP Image/Dean Lewins

2 min read

Published

Updated

By Natasha Kaul, Ravdeep Singh


Skip to article content

ਖੇਤਰੀ ਨਿਊ ਸਾਉਥ ਵੇਲਜ਼ ਵਿੱਚ ਸਥਿਤ ਵ੍ਹਾਈਟਹੇਵਨ ਨਾਮਕ ਕੋਲੇ ਦੀ ਖਾਨ ਦੇ ਵਿਸਤਾਰ ਲਈ ਦਿੱਤੀ ਸਰਕਾਰੀ ਮਨਜ਼ੂਰੀ ਉਤੇ ਰੋਕ ਲਾਉਣ ਲਈ ਇੱਕ ਸਮੂਹ ਵਲੋਂ 2020 ਵਿੱਚ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਇਹ ਦਲੀਲ ਪੇਸ਼ ਕੀਤੀ ਗਈ ਸੀ ਕਿ ਵਾਤਾਵਰਣ ਮੰਤਰੀ ਨੂੰ ਇਨ੍ਹਾਂ ਖਾਣਾਂ ਨੂੰ ਮਨਜ਼ੂਰੀ ਦੇਣ ਸਮੇਂ ਕੀਤੇ ਮੁਲਾਂਕਣ ਵਿੱਚ ਨੌਜਵਾਨਾ ਦੇ ਭਵਿੱਖ ਨੂੰ ਖਿਆਲ ਵਿੱਚ ਰੱਖਣਾ ਚਾਹਿਦਾ ਸੀ।

ਪਿਛਲੇ ਮਈ ਵਿੱਚ ਫੈਡਰਲ ਅਦਾਲਤ ਦੇ ਜਸਟਿਸ ਬਰੋਮਬਰਗ ਨੇ ਆਪਣੀ ਸਹਿਮਤੀ ਦਿੰਦਿਆਂ ਕਿਹਾ ਸੀ ਕਿ ਵਾਤਾਵਰਣ ਮੰਤਰੀ ਮਿਸ ਲੇ ਦੀ ਇਹ ਨੈਤਿਕ ਜ਼ਿਮੇਵਾਰੀ ਬਣਦੀ ਸੀ ਪਰ ਫ਼ੇਰ ਵੀ 'ਖਾਣ' ਦੇ ਵਿਸਥਾਰ ਦੀ ਪ੍ਰਵਾਨਗੀ ਯੋਜਨਾ ਨੂੰ ਰੋਕਣ ਲਈ ਦਿੱਤੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ।

ਅਦਾਲਤ ਦੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਕਰਦੇ ਹੋਏ ਅੰਜਲੀ ਸ਼ਰਮਾ ਨੇ ਕਿਹਾ ਕਿ "ਮੇਰਾ ਮੰਨਣਾ ਹੈ ਕਿ ਆਸਟ੍ਰੇਲੀਆ ਇਸ ਸਮੇਂ ਉਸ ਥਾਂ 'ਤੇ ਖੜਾ ਹੈ ਜਿੱਥੇ ਭਵਿੱਖ ਨੂੰ ਸੁਰੱਖਿਅਤ ਕਰਣ ਲਈ ਸਾਫ਼ ਜਲਵਾਯੂ ਇੱਕ ਬੁਨਿਆਦੀ ਜ਼ਿਮੇਵਾਰੀ ਅਤੇ ਜ਼ਰੂਰਤ ਹੈ ਜਿਸ ਤੋਂ ਬਗੈਰ ਸਾਡਾ ਭਵਿੱਖ ਬੁਰੀ ਤਰ੍ਹਾਂ ਖ਼ਤਰੇ ਵਿੱਚ ਪੈ ਸਕਦਾ ਹੈ"।

ਉਨ੍ਹਾਂ ਐਸ ਬੀ ਐਸ ਹਿੰਦੀ ਨੂੰ ਕਿਹਾ ਕਿ "ਮੈਂ ਭਾਵੇਂ ਅਦਾਲਤ ਦੇ ਇਸ ਫ਼ੈਸਲੇ ਤੋਂ ਨਾਰਾਜ਼ ਹਾਂ ਪਰ ਮੈ ਆਪਣੇ ਆਪ ਨੂੰ ਬੇਵੱਸ ਨਹੀਂ ਮਹਿਸੂਸ ਕਰਦੀ ਅਤੇ ਮੈ ਜਲਵਾਯੂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਲੜਾਈ ਜਾਰੀ ਰੱਖਾਂਗੀ "

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now