Latest

SBS Examines: ਕੀ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਆਉਣ ਵਾਲੇ ਫਲਸਤੀਨੀ, ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ?

7 ਅਕਤੂਬਰ ਤੋਂ ਲੈ ਕੇ ਹੁਣ ਤੱਕ 30% ਤੋਂ ਘੱਟ ਫਲਸਤੀਨੀ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗਾਜ਼ਾ ਤੋਂ ਭੱਜਣ ਵਾਲਿਆਂ ਲਈ ਵੀਜ਼ਾ ਉੱਤੇ ਪਾਬੰਦੀ ਲਗਾਉਣ ਦੀ ਮੰਗ ਉੱਠ ਰਹੀ ਹੈ ਪਰ ਕੀ ਇਸ ਦੀ ਲੋੜ ਹੈ?

PALESTINIAN-ISRAEL-CONFLICT

Palestinians sit atop their belongings in the back of a vehicle as they flee a makeshift camp for displaced people in Khan Yunis in the southern Gaza Strip after Israeli tanks took position on a hill overlooking the area. Source: AFP / Bashar Taleb/AFP via Getty Images

ਪੀਟਰ ਡਟਨ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਗਾਜ਼ਾ ਤੋਂ ਭੱਜਣ ਵਾਲੇ ਫਲਸਤੀਨੀ ਲੋਕਾਂ ਨੂੰ ਦਿੱਤੇ ਜਾਣ ਵਾਲੇ ਸਾਰੇ ਵੀਜ਼ਿਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੇ ਨੇਤਾ ਨੇ ‘ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ’ ਉੱਤੇ ਦੋਸ਼ ਲਗਾਇਆ ਹੈ ਕਿ ਸੰਗਠਨ ਵੱਲੋਂ ਆਸਟ੍ਰੇਲੀਆ ਆਉਣ ਵਾਲਿਆਂ ਦੀ ਜਾਂਚ ਅਤੇ ਤਲਾਸ਼ੀ ਨਹੀਂ ਕੀਤੀ ਗਈ ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।

ਉਹਨਾਂ ਦਾ ਕਹਿਣਾ ਹੈ ਕਿ ਯੁੱਧ ਖੇਤਰ ਤੋਂ ਇਸ ਸਮੇਂ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਆਉਣ ਦੇਣ ਦੀ ਮਨਜ਼ੂਰੀ ਦੇਣਾ ਸਮਝਦਾਰੀ ਨਹੀਂ ਹੈ।

ਡਟਨ ਮੁਤਾਬਕ ਹਮਾਸ ਇੱਕ ‘ਸੂਚੀਬੱਧ ਅੱਤਵਾਦੀ ਸੰਗਠਨ’ ਹੈ ਅਤੇ ਉੱਥੋਂ ਦੇ ਲੋਕਾਂ ਦੀ ਪਛਾਣ ਜਾਂ ਵਫਾਦਾਰੀ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ।

ਉਸ ਦੀਆਂ ਟਿੱਪਣੀਆਂ ਨੂੰ ‘ਇਸਲਾਮੋਫੋਬੀਆ ਰਜਿਸਟਰ’ ਨੇ ਡੂੰਘੀ ਪਰੇਸ਼ਾਨੀ ਅਤੇ ਖ਼ਤਰਨਾਕ ਤੌਰ ‘ਤੇ ਭੜਕਾਊ ਦੱਸਿਆ ਹੈ।

ਰਜਿਸਟਰ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੇ ਇੱਕ ਪੂਰੇ ਸਮੂਹ ਨੂੰ ਆਸਟ੍ਰੇਲੀਆ ਵਿੱਚ ਸੁਰੱਖਿਆ ਦੀ ਮੰਗ ਕਰਨ ਤੋਂ ਰੋਕੇ ਜਾਣ ਦੀ ਗੱਲ ਰੂੜ੍ਹੀਵਾਦੀ ਧਾਰਨਾਵਾਂ ਨੂੰ ਪੇਸ਼ ਕਰਦੀ ਹੈ।

ਗਾਜ਼ਾ ਤੋਂ ਭੱਜਣ ਵਾਲੇ ਕਿੰਨੇ ਲੋਕ ਆਸਟ੍ਰੇਲੀਆ ਪਹੁੰਚੇ ਹਨ?

7 ਅਕਤੂਬਰ ਤੋਂ 12 ਅਗਸਤ ਦਰਮਿਆਨ 10,033 ਫਲਸਤੀਨੀਆਂ ਵੱਲੋਂ ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਜਿਹਨਾਂ ਵਿੱਚੋਂ ਸਿਰਫ 29 ਫੀਸਦੀ ਨੂੰ ਮਨਜ਼ੂਰੀ ਦਿੱਤੀ ਗਈ।

ਗ੍ਰਹਿ ਮਾਮਲਿਆਂ ਦੇ ਵਿਭਾਗ ਨੇ 'ਐਸਬੀਐਸ ਐਗਜ਼ਾਮੀਨਜ਼' ਨੂੰ ਦੱਸਿਆ ਕਿ ਫਲਸਤੀਨੀਆਂ ਦੀਆਂ 7,111 ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ 2,922 ਪਰਵਾਸ ਅਤੇ ਅਸਥਾਈ ਵੀਜ਼ੇ ਦਿੱਤੇ ਗਏ ਸਨ।
ਬੁਲਾਰੇ ਨੇ ਦੱਸਿਆ, "ਇਨ੍ਹਾਂ ਵਿੱਚੋਂ 2,568 ਵਿਜ਼ਟਰ ਵੀਜ਼ੇ ਸਨ, 354 ਨੂੰ ਹੋਰ ਕਿਸਮ ਦੇ ਵੀਜ਼ੇ ਦਿੱਤੇ ਗਏ ਸਨ ਜਿਨ੍ਹਾਂ ਵਿੱਚ 95 ਪਰਿਵਾਰਕ ਵੀਜ਼ੇ, 39 ਰੈਜ਼ੀਡੈਂਟ ਰਿਟਰਨ ਵੀਜ਼ੇ, 74 ਸਕਿੱਲ ਮਾਈਗ੍ਰੇਸ਼ਨ ਵੀਜ਼ੇ, 51 ਵਿਦਿਆਰਥੀ ਵੀਜ਼ੇ, 87 ਹੋਰ ਅਸਥਾਈ ਵੀਜ਼ੇ ਅਤੇ 8 ਹੋਰ ਵੀਜ਼ੇ ਸ਼ਾਮਲ ਹਨ।"

ਭੱਜਣ ਵਾਲੇ ਲੋਕ ਕਿਹੜੇ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ ਅਤੇ ਇਸਦੀ ਪ੍ਰਕਿਰਿਆ ਕੀ ਹੈ?

ਗਾਜ਼ਾ ਤੋਂ ਭੱਜਣ ਵਾਲੇ ਬਹੁਤ ਸਾਰੇ ਲੋਕ ਅਸਥਾਈ ਵੀਜ਼ਿਆਂ ਰਾਹੀਂ ਆਸਟ੍ਰੇਲੀਆ ਪਹੁੰਚੇ ਹਨ। ਇਸ ਵਿੱਚ ਵਿਜ਼ਟਰ ਵੀਜ਼ਾ ਸਮੇਤ, ਪਹੁੰਚਣ ਤੋਂ ਬਾਅਦ ਸੁਰੱਖਿਆ ਵੀਜ਼ਾ ਲਈ ਅਰਜ਼ੀ ਦੇਣਾ ਸ਼ਾਮਲ ਹੈ।

ਅਸਥਾਈ ਵੀਜ਼ਾ ਤਿੰਨ ਤੋਂ 12 ਮਹੀਨਿਆਂ ਤੱਕ ਚੱਲਦਾ ਹੈ ਅਤੇ ਧਾਰਕ ਕੰਮ ਨਹੀਂ ਕਰ ਸਕਦਾ ਜਾਂ ਸਿੱਖਿਆ ਅਤੇ ਸਿਹਤ ਸੰਭਾਲ ਤੱਕ ਪਹੁੰਚ ਨਹੀਂ ਕਰ ਸਕਦਾ।

ਵਿਭਾਗ ਵਰਤਮਾਨ ਵਿੱਚ ਇਹ ਸਿਫ਼ਾਰਸ਼ ਕਰਦਾ ਹੈ ਕਿ "ਮਹੱਤਵਪੂਰਣ ਤੌਰ 'ਤੇ ਪ੍ਰਭਾਵਿਤ ਖੇਤਰਾਂ" ਤੋਂ ਜਿਹੜੇ ਲੋਕ ਅਸਥਾਈ ਵੀਜ਼ੇ 'ਤੇ ਆਏ ਹਨ ਅਤੇ "ਸਟੈਂਡਰਡ ਵੀਜ਼ਾ ਮਾਰਗ ਜਾਂ ਵਾਪਸੀ" ਤੱਕ ਪਹੁੰਚ ਨਹੀਂ ਕਰ ਸਕਦੇ ਹਨ, ਉਹ 'ਬ੍ਰਿਜਿੰਗ ਵੀਜ਼ਾ ਈ' ਲਈ ਅਰਜ਼ੀ ਦੇਣ।

ਇਹ ਇੱਕ ਥੋੜ੍ਹੇ ਸਮੇਂ ਦਾ ਬ੍ਰਿਜਿੰਗ ਵੀਜ਼ਾ ਹੈ ਜੋ ਧਾਰਕ ਨੂੰ ਕਾਨੂੰਨੀ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਅਤੇ ਨਾਲ ਹੀ ਉਹ ਇੱਕ ਠੋਸ ਵੀਜ਼ਾ ਪ੍ਰਾਪਤ ਕਰਕੇ ਜਾਂ ਆਸਟ੍ਰੇਲੀਆ ਛੱਡਣ ਲਈ ਪ੍ਰਬੰਧ ਕਰਕੇ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਸਹੀ ਰੱਖ ਸਕਦੇ ਹਨ।

ਅਸਥਾਈ ਵੀਜ਼ਾ ਅਤੇ ਸੁਰੱਖਿਆ ਵੀਜ਼ਾ, ਸੁਰੱਖਿਆ ਅਤੇ ਚਰਿੱਤਰ ਪ੍ਰਬੰਧਾਂ ਦੇ ਅਧੀਨ ਵਿਚਾਰੇ ਜਾਂਦੇ ਹਨ। ਇਸਦਾ ਮਤਲਬ ਹੈ ਕਿ ਜੇਕਰ ਇੱਕ ਵਿਅਕਤੀ ਅਸਥਾਈ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਸੁਰੱਖਿਆ ਵੀਜ਼ਾ ਲਈ ਅਰਜ਼ੀ ਦਿੰਦਾ ਹੈ ਤਾਂ ਉਸਦੀ ਜਾਂਚ ਕੀਤੀ ਜਾਵੇਗੀ।
ਇਮੀਗ੍ਰੇਸ਼ਨ ਐਡਵਾਈਸ ਐਂਡ ਰਾਈਟਸ ਸੈਂਟਰ (IARC) ਦੇ ਪ੍ਰਿੰਸੀਪਲ ਸਾਲਿਸਟਰ ਅਲੀ ਮੋਜਤਾਹੇਦੀ ਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਪ੍ਰੋਟੈਕਸ਼ਨ ਵੀਜ਼ਾ ਇੱਕ ਸ਼ਰਨਾਰਥੀ, ਜਾਂ ਸੁਰੱਖਿਆ ਦੀ ਲੋੜ ਵਾਲੇ ਵਿਅਕਤੀ ਨੂੰ ਆਸਟ੍ਰੇਲੀਆ ਵਿੱਚ ਸਥਾਈ ਜਾਂ ਅਸਥਾਈ ਆਧਾਰ 'ਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ, ਜੋ ਕਿ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਕਿਵੇਂ ਪਹੁੰਚੇ ਸਨ।

ਪ੍ਰੋਟੈਕਸ਼ਨ ਵੀਜ਼ਾ ਬਿਨੈਕਾਰ ਵਿਆਪਕ ਮਾਪਦੰਡਾਂ ਦੇ ਅਧੀਨ ਹੁੰਦੇ ਹਨ, ਜਿਸ ਵਿੱਚ ਜੇਕਰ ਸੁਰੱਖਿਆ ਲਈ ਸੰਭਾਵੀ ਜੋਖਮ ਵਜੋਂ ਕਿਸੇ ਨੂੰ ਫਲੈਗ ਕੀਤਾ ਜਾਂਦਾ ਹੈ ਤਾਂ ASIO ਦੁਆਰਾ ਸੰਭਾਵੀ ਤੌਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ।

ਜੇਕਰ ਕੋਈ ਆਸਟ੍ਰੇਲੀਆ ਦੀਆਂ ਸੁਰੱਖਿਆ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਨਹੀਂ ਹੁੰਦਾ ਹੈ ਅਤੇ ਜੇਕਰ ਉਹ ਚਰਿੱਤਰ/ਸੁਰੱਖਿਆ ਮਾਪਦੰਡਾਂ ਵਿੱਚ ਅਸਫਲ ਰਹਿੰਦਾ ਹੈ ਤਾਂ ਵੀਜ਼ਾ ਅਸਵੀਕਾਰ ਕੀਤਾ ਜਾ ਸਕਦਾ ਹੈ।

ਗਾਜ਼ਾ ਤੋਂ ਭੱਜਣ ਵਾਲੇ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਡਟਨ ਦੇ ਸੱਦੇ ਦੀ ਗੱਲ 'ਤੇ ਸ੍ਰੀ ਮੋਜਤਾਹੇਦੀ ਦਾ ਕਹਿਣਾ ਹੈ ਕਿ "ਇੱਕ ਵੀਜ਼ਾ ਇਸ ਆਧਾਰ 'ਤੇ ਇਨਕਾਰ ਕੀਤਾ ਜਾ ਸਕਦਾ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਕਿਸੇ ਅਜਿਹੇ ਸਮੂਹ ਨਾਲ ਸਬੰਧ ਹੋਵੇ ਜੋ ਅਪਰਾਧਿਕ ਆਚਰਣ ਵਿੱਚ ਸ਼ਾਮਲ ਹੈ ਜਾਂ ਵਿਅਕਤੀ ਨੇ ਜੰਗੀ ਅਪਰਾਧ ਕੀਤਾ ਹੋਵੇ ਜਾਂ ਅਜਿਹਾ ਵਿਅਕਤੀ ਜਿਸਦੇ ਅਪਰਾਧਿਕ ਵਿਵਹਾਰ ਵਿੱਚ ਸ਼ਾਮਲ ਹੋਣ ਦਾ ਖਤਰਾ ਹੈ ਅਤੇ ਜਾਂ ਜਿਸ ਵਿਅਕਤੀ ਤੋਂ ਭਾਈਚਾਰੇ ਨੂੰ ਖ਼ਤਰਾ ਹੋਵੇ ਜਾਂ ਜਿਸਤੋਂ ਸੁਰੱਖਿਆ ਨੂੰ ਖ਼ਤਰਾ ਹੋਵੇ।"
ਸੈਟਲਮੈਂਟ ਕਾਉਂਸਿਲ ਆਫ਼ ਆਸਟ੍ਰੇਲੀਆ ਦੀ ਸੀਈਓ, ਸੈਂਡਰਾ ਐਲਹੇਲਵ ਨੇ ਕਿਹਾ ਕਿ ਆਸਟ੍ਰੇਲੀਆ "ਇੱਕ ਸਫਲ ਬਹੁ-ਸੱਭਿਆਚਾਰਕ ਦੇਸ਼ ਹੈ, ਪਰ ਸਾਡੇ ਸਮਾਜਿਕ ਏਕਤਾ ਨੂੰ ਮਾਮੂਲੀ ਨਹੀਂ ਸਮਝਿਆ ਜਾਣਾ ਚਾਹੀਦਾ ਹੈ।"

"ਰਾਜਨੀਤਿਕ ਨੇਤਾਵਾਂ ਦੁਆਰਾ ਵੰਡਣ ਵਾਲੀਆਂ ਟਿੱਪਣੀਆਂ ਕੁਝ ਭਾਈਚਾਰਿਆਂ 'ਤੇ ਨਿਸ਼ਾਨਾ ਬਣਾਉਂਦੀਆਂ ਹਨ, ਭਾਈਚਾਰਿਆਂ ਵਿਚਕਾਰ ਵਿਵਾਦ ਦੀਆਂ ਭਾਵਨਾਵਾਂ ਅਤੇ ਪੂਰੇ ਦੇਸ਼ ਵਿੱਚ ਏਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ।"

ਸ਼੍ਰੀਮਤੀ ਏਲਹੇਲਵ ਨੇ ਕਿਹਾ ਕਿ ਗਾਜ਼ਾ ਤੋਂ ਭੱਜਣ ਵਾਲਿਆਂ ਲਈ ਲਾਗੂ ਕੀਤੀਆਂ ਜਾ ਰਹੀਆਂ ਪ੍ਰਕਿਰਿਆਵਾਂ ਦੀ ਵਰਤੋਂ ਅਤੀਤ ਵਿੱਚ ਹੋਰ ਸ਼ਰਨਾਰਥੀਆਂ ਲਈ ਕੀਤੀ ਗਈ ਹੈ।

ਉਹਨਾਂ ਕਿਹਾ ਕਿ "ਸਾਨੂੰ ਨਸਲ, ਭਾਸ਼ਾ, ਮੂਲ ਸਥਾਨ, ਜਾਂ ਵਿਸ਼ਵਾਸ ਦੇ ਅਧਾਰ 'ਤੇ ਕੋਈ ਭੇਦਭਾਵ ਕੀਤੇ ਬਿਨਾਂ, ਸਾਰਿਆਂ ਲਈ ਇੱਕੋ ਜਿਹੀ ਮਾਨਵਤਾਵਾਦੀ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ।"

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।


ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Share

Published

By Rachael Knowles, Jasdeep Kaur
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
SBS Examines: ਕੀ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਆਉਣ ਵਾਲੇ ਫਲਸਤੀਨੀ, ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ? | SBS Punjabi