Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਦੇ ਸਿਟੀਜ਼ਨਸ਼ਿਪ ਟੈਸਟ ਵਿੱਚ ਗ਼ਲਤੀ

ਐਸਕਲੂਸਿਵ: ਐਸ ਬੀ ਐਸ ਨਿਊਜ਼ ਨੂੰ ਆਸਟ੍ਰੇਲੀਅਨ ਨਾਗਰਿਕਤਾ ਲਈ ਲਾਜ਼ਮੀ ਇਮਤਿਹਾਨ ਵਿੱਚ ਅਜਿਹੀ ਗ਼ਲਤੀ ਦਾ ਪਤਾ ਲੱਗਾ ਹੈ ਜਿਸਦਾ ਅਸਰ ਹਜ਼ਾਰਾਂ ਬਿਨੈਕਾਰਾਂ ਤੇ ਪੈ ਸਕਦਾ ਹੈ।

Australian Citizenship changes
Source: SBS

ਆਸਟ੍ਰੇਲੀਆ ਦੀ ਨਾਗਰਿਕਤਾ ਲਈ ਲਾਜ਼ਮੀ ਇਮਤਿਹਾਨ ਵਿੱਚ ਦੇਸ਼ ਦੀ ਜਨਸੰਖਿਆ ਬਾਰੇ ਪੁੱਛੇ ਇੱਕ ਸੁਆਲ ਦੇ ਜੁਆਬ ਲਈ ਦਿੱਤੇ ਗਏ ਤਿੰਨੋ ਵਿਕਪ ਗ਼ਲਤ ਹੋਣ ਦਾ ਬਿਨੈਕਾਰਾਂ ਦੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਨ ਦੀ ਸੰਭਾਵਨਾ ਤੇ ਮਾਰੂ ਪ੍ਰਭਾਵ ਹੋ ਸਕਦਾ ਹੈ।

ਬ੍ਰਿਟੇਨ ਦੇ ਨਾਗਰਿਕ ਇੱਕ ਔਰਤ ਨੇ ਇਸੇ ਹਫਤੇ ਨਾਗਰਿਕਤਾ ਦਾ ਇਮਤਿਹਾਨ ਦਿੱਤਾ ਹੈ। ਉਸਨੇ ਪਛਾਣ ਨਾ ਦੱਸਣ ਦੀ ਸ਼ਰਤ ਤੇ ਪੇਪਰ ਦੀ ਇਸ ਗ਼ਲਤੀ ਨੂੰ ਐਸ ਬੀ ਐਸ ਨਿਊਜ਼ ਦੀ ਜਾਣਕਾਰੀ ਵਿੱਚ ਲਿਆਉਂਦਾ ਹੈ।

ਉਸ ਔਰਤ ਨੇ ਦੱਸਿਆ ਕਿ ਉਸਨੇ ਇਮਤਿਹਾਨ ਦੀ ਚੰਗੀ ਤਿਆਰੀ ਕੀਤੀ ਸੀ ਜਿਸ ਦੇ ਲਈ ਉਸਨੇ ਆਸਟ੍ਰੇਲੀਅਨ ਸਿਟੀਜ਼ਨਸ਼ਿਪ: ਆਵਰ ਕਾਮਨ ਬਾਂਡ ਨਾਂ ਦੀ ਬੁੱਕਲੈਟ ਨੂੰ ਪੜਿਆ ਸੀ ਜਿਸ ਦੀ ਕਿ ਹੋਮ ਅਫੇਯਰ ਵਿਭਾਗ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ।

ਇਸ ਬੁੱਕਲੈਟ ਵਿੱਚ ਆਸਟ੍ਰੇਲੀਆ ਦੀ ਜਨਸੰਖਿਆ 24 ਮਿਲੀਅਨ ਦੱਸੀ ਗਈ ਹੈ।

ਪਰੰਤੂ, ਇਸ ਔਰਤ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਪੇਪਰ ਦੇ ਛੇਵੇਂ ਸਵਾਲ ਜਿਸ ਵਿੱਚ ਆਸਟ੍ਰੇਲੀਆ ਦੀ ਜਨਸੰਖਿਆ ਬਾਰੇ ਪੁੱਛਿਆ ਗਿਆ ਸੀ - ਤੇ ਜੁਆਬ ਲਈ ਦਿੱਤੇ ਤਿੰਨ ਵਿਕਲਪਾਂ ਵਿੱਚ 24 ਮਿਲੀਅਨ ਹੈ ਹੀ ਨਹੀਂ ਸੀ।

ਉਸਨੇ ਕਿਹਾ: " ਮੈਨੂੰ ਬੁੱਕਲੈਟ ਵਿੱਚ ਪੜ੍ਹਨ ਕਾਰਨ ਯਾਦ ਸੀ ਕਿ ਉੱਤਰ 24 ਮਿਲੀਅਨ ਹੈ.. . ਪਰੰਤੂ ਵਿਕਲਪਾਂ ਵਿੱਚ ਇਹ ਹੈ ਹੀ ਨਹੀਂ ਸੀ। ਜੁਆਬ ਲਈ ਤਿੰਨ ਵਿਕਲਪ ਸਨ 18 ਮਿਲੀਅਨ, 22 ਮਿਲੀਅਨ ਅਤੇ 30 ਮਿਲੀਅਨ।"

Australian citizenship Changes
Citizenship Test is one of many changes ushered in by the Australian government over the past few years Source: AAP

ਔਰਤ ਨੇ ਆਪਣਾ ਹੱਥ ਖੜਾ ਕੀਤਾ ਅਤੇ ਐਗਜ਼ਾਮੀਨਰ ਨੂੰ ਦੱਸਿਆ ਕਿ ਉਸਨੂੰ ਪਤਾ ਹੈ ਕਿ ਉੱਤਰ 24 ਮਿਲੀਅਨ ਹੈ।

"ਮੈਂ ਉਸਨੂੰ ਕਿਹਾ ਕਿ ਪੇਪਰ ਵਿੱਚ ਗ਼ਲਤੀ ਹੈ ... ਉਸਨੇ ਕਿਹਾ ਕਿ 22 ਮਿਲਿਆਂ ਸਹੀ ਉੱਤਰ ਹੈ। "

"ਉਸਨੇ ਕਿਹਾ ਕਿ ਸਿਸਟਮ ਨੂੰ ਅਪਡੇਟ ਕਰਨਾ ਬੜਾ ਮੁਸ਼ਕਿਲ ਹੈ ਅਤੇ ਉਸਨੂੰ ਇਸ ਗ਼ਲਤੀ ਤੇ ਕੋਈ ਹੈਰਾਨੀ ਨਹੀਂ ਹੋਈ। "

ਇਸਤੇ ਔਰਤ ਨੇ ਜੁਆਬ ਵਿੱਚ 22 ਮਿਲੀਅਨ ਲਿਖਿਆ ਅਤੇ ਉਸਨੇ ਟੈਸਟ ਪਾਸ ਕਰ ਲਿਆ। ਪਰੰਤੂ ਉਸਨੇ ਕਿਹਾ ਕਿ ਇਹ ਬੜਾ ਹੀ ਅਜੀਬ ਤਜ਼ਰਬਾ ਸੀ।

ਉਸਨੂੰ ਜ਼ਿਆਦਾ ਚਿੰਤਾ ਪੇਪਰ ਵਿੱਚ ਇਸ ਗ਼ਲਤੀ ਦੇ ਹੋਰਨਾਂ ਲੋਕਾਂ ਤੇ ਹੋਣ ਵਾਲੇ ਅਸਰ ਦੀ ਸੀ।

"ਇਹ ਮੈਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੈਨੂੰ ਪਤਾ ਹੈ ਕਿ 22 ਮਿਲੀਅਨ ਗਲਤ ਹੈ , 18 ਮਿਲੀਅਨ ਵੀ ਗ਼ਲਤ ਹੈ.. ਤੇ ਮੈਂ 30 ਮਿਲੀਅਨ ਵੀ ਲਿਖ ਸਕਦੀ ਸੀ। "

ਨਾਗਰਿਕਤਾ ਟੈਸਟ ਤੱਕ ਪਹੁੰਚਣ ਲਈ ਬਿਨੈਕਾਰਾਂ ਨੂੰ ਕਈ ਸਾਲ ਦਾ ਸਮਾਂ ਲੱਗਦਾ ਹੈ।

ਟੈਸਟ ਵਿੱਚ 20 ਸੁਆਲ ਪੁਛੇ ਜਾਂਦੇ ਹਨ। ਤੇ ਇਸਨੂੰ ਪਾਸ ਕਰਨ ਲਈ 15 ਸੁਆਲਾਂ ਦਾ ਸਹੀ ਜੁਆਬ ਦੇਣਾ ਜ਼ਰੂਰੀ ਹੈ।

"ਕਿੰਨੇ ਹੀ ਵਿਅਕਤੀ ਇਸ ਸੁਆਲ ਕਾਰਨ ਟੈਸਟ ਵਿੱਚ ਫੇਲ ਹੁੰਦੇ ਹੋਣਗੇ " ਉਸਨੇ ਕਿਹਾ।

"ਇਹ ਗ਼ਲਤੀ ਬਿਲਕੁਲ ਸ਼ਰਮਨਾਕ ਹੈ। "

ਆਸਟ੍ਰੇਲੀਆ ਦੀ ਅਬਾਦੀ ਸਿਤਮਬਰ 2017 ਵਿਚ 24,702,900 ਸੀ। ਇਹ ਸਾਲ 2009 ਵਿਚ 22 ਮਿਲੀਅਨ ਹੋਈ ਸੀ, 2013 ਵਿੱਚ ਇਸਨੇ 23 ਮਿਲੀਅਨ ਦਾ ਅੰਕੜਾ ਪਾਰ ਕੀਤਾ ਅਤੇ 2016 ਦੇ ਸ਼ੁਰੂ ਵਿੱਚ ਇਸਨੇ 24 ਮਿਲੀਅਨ ਨੂੰ ਛੂਹਿਆ।

ਕਈ ਹੋਰ ਬੋਲੀਆਂ ਵਿੱਚ ਅਨੁਵਾਦਿਤ ਆਸਟ੍ਰੇਲੀਅਨ ਸਿਟੀਜ਼ਨਸ਼ਿਪ: ਅਵਰ ਕਾਮਨ ਬਾਂਡ ਬੁੱਕਲੈਟ ਵਿੱਚ ਵੀ ਇਹ ਗ਼ਲਤੀ ਹੈ। ਇੰਡੋਨੇਸ਼ੀਅਨ, ਇਟਾਲੀਅਨ, ਫਰੇਂਚ ਅਤੇ ਅਰਬੀ ਬੋਲਿਆ ਵਾਲੀ ਬੁੱਕਲੈਟ ਵਿੱਚ ਆਸਟ੍ਰੇਲੀਆ ਦੀ ਅਬਾਦੀ 22 ਮਿਲੀਅਨ ਦੱਸੀ ਗਈ ਹੈ।

ਹੋਮ ਅਫੇਯਰ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ :"ਨਾਗਰਿਕਤਾ ਇਮਤਿਹਾਨ ਦੀ ਇੱਕਸਾਰਤਾ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਸਾਰੇ ਸੁਆਲ ਅਤੇ ਜੁਆਬ ਗੁਪਤ ਰੱਖੇ ਜਾਨ। ਇਸ ਲਈ ਵਿਭਾਗ ਨਾਗਰਿਕਤਾ ਟੈਸਟ ਵਿੱਚ ਸੁਆਲਾਂ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰ ਸਕਦਾ। "

ਐਸ ਬੀ ਐਸ ਨਿਊਜ਼ ਨੇ ਵਿਭਾਗ ਨੂੰ ਟੈਸਟ ਵਿੱਚੋਂ ਫੇਲ ਹੋਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਸੁਆਲ ਕੀਤਾ।

ਜਿਸ ਤੇ ਬੁਲਾਰੇ ਨੇ ਦੱਸਿਆ " 1 ਜੁਲਾਈ 2017 ਤੋਂ 30 ਅਪ੍ਰੈਲ 2018 ਦੌਰਾਨ ਟੈਸਟ ਦੇਣ ਵਾਲਿਆਂ ਵਿਚੋਂ ਫੇਲ ਹੋਣ ਵਾਲਿਆਂ ਦੀ ਡਾਰ 2.9 ਫੀਸਦੀ ਸੀ। "

ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਟੈਸਟ ਵਿੱਚ ਫੇਲ ਹੋਣ ਵਾਲੇ 1,597 ਬਿਨੈਕਾਰਾਂ ਵਿੱਚੋਂ 5.5 ਫੀਸਦੀ 1 ਨੰਬਰ ਤੋਂ ਫੇਲ ਹੋਏ ਹਨ।

"ਇਕ ਵਿਅਕਤੀ ਨੂੰ ਇੱਕ ਦਿਨ ਵਿੱਚ ਤਿੰਨ ਵਾਰ ਟੈਸਟ ਪਾਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਹ ਇਸ ਟੈਸਟ ਨੂੰ ਕਈ ਵਾਰ ਦੇ ਸਕਦੇ ਹਨ।"

Follow SBS Punjabi on Facebook and Twitter.


4 min read

Published



Share this with family and friends


Follow SBS Punjabi

Download our apps

Watch on SBS

Punjabi News

Stream now