ਕੀ ਤੁਸੀਂ ਆਪਣੇ ਪਾਰਟਨਰ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹੋ? ਇੱਹ ਐਡਾ ਸੌਖਾ ਨਹੀਂ, ਕਿਓਂਕਿ ਆਸਟ੍ਰੇਲੀਆ ਦੇ ਪਾਰਟਨਰ ਵੀਜ਼ਾ ਦੀ ਫੀਸ ਜਿਥ੍ਹੇ ਦੁਨੀਆ ਵਿੱਚ ਸਬ ਤੋਂ ਜਿਆਦਾ ਹੈ ਉਥੇ ਇਸਦੇ ਇੰਤਜ਼ਾਰ ਚ' ਅੱਖਾਂ ਸੁੱਕਣਾ ਵੀ ਲਾਜ਼ਮੀ ਹੈ - ਇਹ ਵਿਚਾਰ ਇੱਕ ਪੰਜਾਬੀ ਜੋੜ੍ਹੇ ਨੇ ਪ੍ਰਗਟਾਏ ਹਨ ਜੋ ਪਿਛਲੇ ਡੇਢ ਸਾਲ ਤੋਂ ਆਪਣਾ ਵੀਜ਼ਾ ਉਡੀਕ ਰਹੇ ਹਨ।
ਮੈਲਬੌਰਨ ਵਾਸੀ ਤਲਵਿੰਦਰ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਸਦਾ ਵਿਆਹ ੨੦੧੬ ਵਿੱਚ ਹੋਇਆ ਸੀ ਤੇ ਉਸ ਦੁਆਰਾ ਆਪਣੀ ਪਤਨੀ ਕਮਲ ਦੀ ਲਗਾਈ ਗਈ ਵੀਜ਼ਾ ਅਰਜ਼ੀ ਪਿਛਲੇ ਡੇਢ ਸਾਲ ਤੋਂ ਵਿਚਾਰ ਅਧੀਨ ਹੈ।
"ਵੀਜ਼ਾ ਪਾਉਣ ਲਈ ਮੈਂ $੭੦੦੦ ਦੀ ਫੀਸ ਬਹੁਤ ਮੁਸ਼ਕਿਲ ਨਾਲ ਤਾਰੀ ਹੈ, ਉੱਤੋਂ ਇੱਹ ਮਹੀਨਿਆਂ-ਬੱਧੀ ਇੰਤਜ਼ਾਰ ਹੁਣ ਦੋਂਨੋਂ ਪਰਿਵਾਰਾਂ ਵਿੱਚ ਫਿੱਕ ਪਾਉਣ ਲਈ ਕਾਫੀ ਹੈ।
“ਮੇਰੇ ਉੱਤੇ ਸਹੁਰਾ ਪਰਿਵਾਰ ਵੱਲੋ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਮੇਰਾ ਉਨ੍ਹਾਂ ਨੂੰ ਵਾਰ-ਵਾਰ ਇਹ ਸਮਝਾਉਣਾ ਕਿ ਵੀਜ਼ਾ ਪ੍ਰਕਿਰਿਆ ਡਿਪਾਰਟਮੈਂਟ ਹੱਥ ਹੈ, ਓਹਨਾ ਦੀ ਸਮਝ ਤੋਂ ਬਾਹਰ ਦੀ ਗੱਲ ਹੈ।
“ਮੈਨੂੰ ਹੁਣ ਇੱਹ ਸਮਝ ਨੀ ਆ ਰਹੀ ਕਿ ਮੈਂ ਇਸਦਾ ਕੀ ਹੱਲ ਕਰਾਂ?
“ਇੰਝ ਪ੍ਰਤੀਤ ਹੁੰਦਾ ਹੈ ਕਿ ਵੀਜ਼ਾ ਡਿਪਾਰਟਮੈਂਟ ਲਈ ਸਾਰੇ ਪ੍ਰਵਾਸੀ ਦੂਜੇ ਦਰਜੇ ਦੇ ਨਾਗਰਿਕ ਹਨ ਤੇ ਉਹਨਾਂ ਬਾਰੇ ਸਰਕਾਰ ਨਾ ਸਿਰਫ਼ ਮਨਮਰਜ਼ੀ ਦੀ ਫੈਸਲੇ ਲੈਂਦੀ ਹੈ ਬਲਕਿ ਉਨ੍ਹਾਂ ਨੂੰ ਆਰਥਿਕ ਤੌਰ ਤੇ ਲੁੱਟਣ ਵਿੱਚ ਵੀ ਕੋਈ ਕਸਰ ਬਾਕੀ ਨਹੀ ਛੱਡਦੀ।
ਆਸਟ੍ਰੇਲੀਆ ਵਿੱਚ ਹਰ ਸਾਲ ਹਜ਼ਾਰਾਂ ਪਾਰਟਨਰ ਵੀਜ਼ਾ ਦੀਆਂ ਅਰਜ਼ੀਆਂ ਪਾਈਆਂ ਜਾਂਦੀਆਂ ਹਨ। ਪਾਰਟਨਰ ਵੀਜ਼ਾ ਪਾਉਣ ਲਈ ਅਰਜ਼ੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪਹਿਲੇ ਦਸ ਮੁਲਕਾਂ ਦੀ ਸੂਚੀ ਵਿੱਚ ਚੀਨ, ਭਾਰਤ ਤੇ ਯੂਕੇ ਪਹਿਲੇ ਤਿੰਨ ਸਥਾਨ ਤੇ ਹਨ।

Partner visa applications - top ten countries Source: Supplied
੧ ਜੁਲਾਈ ੨੦੧੭ ਤੋਂ ਇਸ ਵੀਜ਼ਾ ਸ਼੍ਰੇਣੀ ਦੀ ਫੀਸ ਵਧਾਕੇ $੭੦੦੦ ਕਰ ਦਿੱਤੀ ਗਈ ਸੀ। ਇਹ ਮਹਿਜ਼ ਅਰਜ਼ੀ ਦੀ ਫੀਸ ਹੈ ਇਸ ਤੋਂ ਉੱਤੇ ਹੋਰ ਖਰਚੇ ਵੀ ਹਨ ਜਿਸ ਵਿੱਚ ਹੈਲਥ ਚੈੱਕ, ਬੀਮਾ ਤੇ ਪਰਵਾਸ ਮਾਹਿਰਾਂ ਦੀ ਫੀਸ ਵੀ ਜੁੜ ਜਾਂਦੀ ਹੈ।
ਕੁੱਲ ਮਿਲਾ ਕੇ ਪਾਰਟਨਰ ਵੀਜ਼ਾ ਦੀ ਇੱਕ ਅਰਜ਼ੀ ਦਸ ਹਜ਼ਾਰ ਡਾਲਰ ਵਿੱਚ ਜਾ ਪੈਂਦੀ ਹੈ ਅਤੇ ਇਹ ਪੈਸੇ ਖਰਚਣੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਆਸਟ੍ਰੇਲੀਆ ਦੀ ਇੱਹ ਵੀਜ਼ਾ ਪ੍ਰਣਾਲੀ ਦੁਨੀਆਂ ਭਰ ਵਿੱਚ ਸਬ ਤੋਂ ਮਹਿੰਗੀ ਹੈ - ਭਰੀ ਜਾਂਦੀ ਵੀਜ਼ਾ ਅਰਜ਼ੀ ਫੀਸ ਯੂਕੇ ਨਾਲੋਂ ਦੋ ਗੁਣਾ ਤੋਂ ਵੀ ਵੱਧ ਤੇ ਅਮਰੀਕਾ ਨਾਲੋਂ ਲੱਗਭਗ ਚਾਰ ਗੁਣਾ ਹੈ।

Partner Visa Fee (Source - Dept of Home Affairs) Source: Supplied
ਜੇ ਵੀਜ਼ੇ ਦੇ ਇੰਤਜ਼ਾਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਸਵੀਡਨ ਤੋਂ ਬਾਅਦ ਥੱਲਿਓਂ ਦੂਜੇ ਨੰਬਰ ਤੇ ਹੈ।
ਵੀਜ਼ੇ ਸਬੰਦੀ ਫੈਸਲਾ ਬਿਨੈਕਰਤਾ ਦੀ ਦਿੱਤੀ ਜਾਣਕਾਰੀ ਤੇ ਨਿਰਭਰ ਕਰਦਾ ਹੈ ਅਤੇ ਜਿਆਦਾਤਰ ਕੇਸਾਂ ਚ' ਇਹ ੧੨ ਤੋਂ ੧੫ ਮਹੀਨੇ ਵਿੱਚ ਲੈ ਲਿਆ ਜਾਂਦਾ ਹੈ।