ਮਾਈਗ੍ਰੇਸ਼ਨ ਏਜੇਂਟਾਂ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਵੀਜ਼ਾ ਸ਼੍ਰੇਣੀਆਂ ਵਿੱਚ ਤਬਦੀਲੀ ਦਾ ਇਹ ਕਹਿੰਦੇ ਵਿਰੋਧ ਕੀਤਾ ਹੈ ਕਿ ਇਸ ਨਾਲ ਵੀਜ਼ਾ ਅਰਜ਼ੀਆਂ ਦੀ ਅਸਫਲਤਾ ਦਰ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ।
ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਦੋ ਦਹਾਕਿਆਂ ਚ ਸਭ ਤੋਂ ਵੱਡੇ ਬਦਲਾਅ ਤਹਿਤ ਸਰਕਾਰ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 99 ਤੋਂ ਘਟਾ ਕੇ 10 ਕਰਨਾ ਚਾਹੁੰਦੀ ਹੈ, ਜਿਸ ਲਈ ਹੋਮੇ ਅਫੇਯਰ ਵਿਭਾਗ ਤੋਂ ਸਲਾਹ ਦੀ ਉਡੀਕ ਹੈ।
ਕੈਨਬੇਰਾ ਵਿੱਚ ਮਾਈਗ੍ਰੇਸ਼ਨ ਏਜੇਂਟ ਜੇਸਨ ਬ੍ਰਾਊਨ ਮੁਤਾਬਿਕ ਇੰਨੀ ਵੱਡੀ ਗਿਣਤੀ ਵਿੱਚ ਵੀਜ਼ਾ ਅਰਜ਼ੀਆਂ ਨੂੰ ਕੇਵਲ ਦਸ ਸ਼੍ਰੇਣੀਆਂ ਵਿੱਚ ਵੰਡ ਕੇ ਓਹਨਾ ਦਾ ਨਿਪਟਾਰਾ ਕਰਨਾ ਬੇਹੱਦ ਔਖਾ ਹੋਵੇਗਾ।
ਓਹਨਾ ਮੁਤਾਬਿਕ ਘੱਟ ਸ਼੍ਰੇਣੀਆਂ ਹੋਣ ਕਾਰਣ ਕਈ ਬਿਨੈਕਾਰ ਆਪਣੀਆਂ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਵੱਲ ਤੁਰ ਸਕਦੇ ਹਨ ਜੋ ਕਿ ਓਹਨਾ ਦੀ ਵੀਜ਼ਾ ਅਰਜੀ ਦੀ ਅਸਫਲਤਾ ਦਾ ਕਾਰਣ ਬਣ ਸਕਦਾ ਹੈ।
"ਇਮੀਗ੍ਰੇਸ਼ਨ ਕਾਨੂੰਨ ਸੌਖਾ ਨਹੀਂ ਹੈ। ਵਿਅਕਤੀ ਜਾਂ ਕਾਰੋਬਾਰ ਆਪਣੀ ਵੀਜ਼ਾ ਅਰਜ਼ੀਆਂ ਆਪ ਦਾਖਿਲ ਕਰਣ ਕਰਕੇ ਇਹਨਾਂ ਦੀ ਅਸਫਲਤਾ ਦਰ ਵਿੱਚ ਵਾਧਾ ਹੋ ਸਕਦਾ ਹੈ," ਓਹਨਾ ਐਸ ਬੀ ਐਸ ਨਿਊਜ਼ ਨੂੰ ਦੱਸਿਆ।
ਵੀਜ਼ਾ ਪ੍ਰਣਾਲੀ ਨੂੰ ਸਧਾਰਨ ਬਣਾਉਣਾ
ਹੋਮ ਅਫੇਯਰ ਵਿਭਾਗ ਦਾਟੀਚਾ ਇਸ ਕਦਮ ਨਾਲ ਕੁੱਲ ਵਿਦੇਸ਼ੀ ਪ੍ਰਵਾਸ ਦੀ ਵਧਦੀ ਦਰ ਤੇ ਕਾਬੂ ਪਾ ਕੇ ਅਜੋਕੇ ਆਸਟ੍ਰੇਲੀਆ ਦੇ ਲਈ ਅਢੁੱਕਵੀ ਵੀਜ਼ਾ ਪ੍ਰਣਾਲੀ ਦੀ ਲਾਗਤ ਨੂੰ ਘਟਾਉਣਾ ਹੈ।
ਵਿਭਾਗ ਦੀ ਵੈੱਬ ਸਾਈਟ ਤੇ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਸਰਕਾਰ ਨੂੰ ਨਵੇਂ ਅਤੇ ਬੇਹਤਰ ਪ੍ਰਵਾਸੀਆਂ ਨੂੰ ਅਕਰਸ਼ਿਤ ਕਰਣ ਵਿੱਚ ਮਦਦ ਮਿਲੇਗੀ।
ਇੰਪੀਰੀਅਲ ਕਾਲਜ ਓਫ ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ ਪਰਮ ਜਸਵਾਲ ਪਿਛਲੇ 20 ਸਾਲਾਂ ਤੋਂ ਵਿਦਿਆਰਥੀ ਵਿਜ਼ਿਆ ਦੇ ਕੰਮ ਵਿੱਚ ਲੱਗੇ ਹਨ।
ਉਹਨਾਂ ਮੁਤਾਬਿਕ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਿਅਕਤੀ ਲਈ ਸਾਰੀ ਵੀਜ਼ਾ ਸ਼੍ਰੇਣੀਆਂ ਨੂੰ ਸਮਝਣਾ ਕਾਫੀ ਗੁੰਝਲਦਾਰ ਕੰਮ ਹੋ ਸਕਦਾ ਹੈ।
ਸਰਕਾਰ ਵੱਲੋਂ ਪ੍ਰਸ੍ਤਾਵਿਤ ਬਦਲਾਅ ਵਿੱਚ ਪ੍ਰਵਾਸੀਆਂ ਨੂੰ ਪਰਮਾਨੈਂਟ ਵੀਜ਼ਾ ਦੇਣ ਤੋਂ ਪਹਿਲਾ ਲਾਜ਼ਮੀ ਤੌਰ ਤੇ ਆਸਟ੍ਰੇਲੀਆ ਵਿੱਚ ਅਰਜ਼ੀ ਵੀਜ਼ੇ ਤੇ ਕੁਝ ਸਮਾਂ ਬਿਤਾਉਣਾ ਜ਼ਰੂਰੀ ਬਣਾਉਣਾ ਵੀ ਹੈ।
ਫੈਡਰਲ ਵਿਰੋਧੀ ਧਿਰ ਲੇਬਰ ਹਾਲਾਂਕਿ ਵੀਜ਼ਾ ਪ੍ਰਣਾਲੀ ਨੂੰ ਸਧਾਰਨ ਕਰਨ ਦੇ ਪੱਖ ਵਿੱਚ ਹੈ, ਪਰੰਤੂ ਸ਼ੈਡੋ ਇਮੀਗ੍ਰੇਸ਼ਨ ਮੰਤਰੀ ਸ਼ੇਨ ਨਿਊਮਨ ਨੇ ਕਿਹਾ ਕਿ ਉਹ ਪ੍ਰਵਾਸੀਆਂ ਦੇ ਪਰਮਾਨੈਂਟ ਰੇਸੀਡੈਂਸੀ ਦੀ ਰਾਹ ਵਿੱਚ ਅੜਿਕਾ ਲਾਉਣ ਵਾਲੇ ਕਿਸੇ ਵੀ ਕਦਮ ਦਾ ਵਿਰੋਧ ਕਾਰਗੀ।