ਪੀਟਰ ਡਟਣ ਨੇ ਇਸ਼ਾਰਾ ਕੀਤਾ ਹੈ ਜੇਕਰ ਹਰ ਸਾਲ ਨਵੇਂ ਆਉਂਦੇ ਪ੍ਰਵਾਸੀਆਂ ਦੀ ਗਿਣਤੀ ਨੂੰ ਘੱਟ ਕਰਨਾ ਰਾਸ਼ਟਰੀ ਹਿੱਤ ਵਿਚ ਹੈ ਤਾਂ ਉਹ ਆਸਟ੍ਰੇਲੀਆ ਦੇ ਸਲਾਨਾ ਪ੍ਰਵਾਸੀ ਪ੍ਰੋਗਰਾਮ ਨੂੰ ਘਟਾਉਣ ਤੇ ਵਿਚਾਰ ਕਰ ਸਕਦੇ ਹਨ।
ਗਠਜੋੜ ਸਰਕਾਰ ਪਹਿਲਾਂ ਹੀ 300,000 ਸਲਾਨਾ ਤੋਂ (ਲੇਬਰ ਸਰਕਾਰ ਦੇ ਸਮੇ) ਤੋਂ ਆਸਟ੍ਰੇਲੀਆ ਦੇ ਸਲਾਨਾ ਕੋਟੇ ਨੂੰ 190,000 ਕਰ ਚੁੱਕੀ ਹੈ।
"ਜੇਕਰ ਸਾਨੂੰ ਇਸਨੂੰ ਹੋਰ ਘਟਾਉਣਾ ਪੈਂਦਾ ਹੈ, ਜੇ ਇਹ ਦੇਸ਼ ਹਿੱਤ ਲਈ ਜ਼ਰੂਰੀ ਹੋਵੇ, ਤਾਂ ਅਸੀਂ ਅਜਿਹਾ ਕਰਨ ਵਿਚ ਗੁਰੇਜ਼ ਨਹੀਂ ਕਰਾਂਗੇ," ਹੋਮ ਅਫੇਯਰ ਮੰਤਰੀ ਡਟਣ ਨੇ 2GB ਰੇਡੀਓ ਤੇ ਕਿਹਾ। 

Minister for Home Affairs Peter Dutton is open to the idea of cutting migrant numbers. (AAP) Source: AAP
ਲਿਬਰਲ ਪਾਰਟੀ ਦੇ ਨਵੇਂ ਸੈਨੇਟਰ ਜਿਮ ਮੋਲਨ ਨੇ ਵੀ ਆਪਣੀ ਪਹਿਲੀ ਪਾਰਲੀਮਾਨੀ ਤਕਰੀਰ ਵਿੱਚ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀ "ਵੱਧਦੀ" ਗਿਣਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਇਸਦੇ ਬਾਰੇ ਚੇਤਾਵਨੀ ਦਿੱਤੀ। ਓਹਨਾ ਕਿਹਾ ਕਿ ਆਸਟ੍ਰੇਲੀਆ ਬਸ ਹੱਦ ਟੱਪਣ ਹੀ ਵਾਲਾ ਹੈ।
ਸ਼੍ਰੀ ਡਟਣ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਵੇਂ ਪ੍ਰਵਾਸੀਆਂ ਦੀ ਗਿਣਤੀ ਤੇ ਨੱਥ ਪਾਉਣ ਨੂੰ ਤਿਆਰ ਹੈ , ਓਥੇ ਹੀ ਉਹ ਲੋਕਾਂ ਨੂੰ ਖੇਤਰੀ ਇਲਾਕਿਆਂ ਵਿੱਚ ਜਾਕੇ ਵਸਣ ਲਈ ਉਤਸਾਹਿਤ ਕਰਦੇ ਹਨ।