SKIP TO MAIN CONTENT

ਆਸਟ੍ਰੇਲੀਅਨ ਨਾਗਰਿਕ ਦੀ ਭਾਰਤ ਵਿੱਚ ਅਚਾਨਕ ਮੌਤ: ਭਾਈਚਾਰੇ ਵੱਲੋਂ ਦੁੱਖ ਦਾ ਇਜ਼ਹਾਰ

ਭਾਈ ਜਸਵਿੰਦਰ ਸਿੰਘ ਸਿਡਨੀ ਦੇ ਮਿੰਟੋ ਸਥਿੱਤ ਗੁਰਦਵਾਰੇ ਦੀ ਇੱਕ ਲੰਬੇ ਸਮੇਂ ਤੋਂ ਸੇਵਾ ਤੇ ਦੇਖ-ਰੇਖ ਕਰ ਰਹੇ ਸਨ। ਉਹ ਪਿਛਲੇ ਮਹੀਨੇ ਹੀ ਭਾਰਤ ਵਿੱਚ ਪੰਜ ਤਖ਼ਤਾਂ ਗੁਰਧਾਮਾਂ ਦੀ ਯਾਤਰਾ ਲਈ ਗਏ ਸਨ।

Jaswinder Singh 'Minto'
Bhai Jaswinder Singh 'Minto' Source: Supplied

2 min read

Published

Updated

By Preetinder Grewal


Skip to article content

ਮਿੰਟੋ ਦੇ ਮਾਤਾ ਸਾਹਿਬ ਕੌਰ ਗੁਰਦਵਾਰਾ ਸਾਹਿਬ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਜਸਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਗੁਰਦਵਾਰਾ ਸਾਹਿਬ ਨਾਲ ਜੁੜੀ ਸਿੱਖ ਸੰਗਤ ਵੱਲੋਂ ਓਹਨਾ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। 

ਰੈਂਡੀ ਸਿੰਘ ਭਾਈ ਜਸਵਿੰਦਰ ਸਿੰਘ ਨੂੰ ਪਿਛਲੇ ੧੨ ਸਾਲਾਂ ਤੋਂ ਜਾਣਦੇ ਸਨ।  ਓਹਨਾ ਦੇ ਦੱਸਣ ਮੁਤਾਬਿਕ ਭਾਈ ਸਾਹਿਬ ਪਿਛਲੇ ਮਹੀਨੇ ਹੀ ਭਾਰਤ ਵਿੱਚ ਪੰਜ ਤਖ਼ਤਾਂ ਗੁਰਧਾਮਾਂ ਦੀ ਯਾਤਰਾ ਲਈ ਗਏ ਸਨ ਕਿ ਅਚਾਨਕ ਹੀ ਓਹਨਾ ਦੀ ਮੌਤ ਦੀ ਖ਼ਬਰ ਆਈ ਹੈ। 

"ਬਾਬਾ ਜੀ ਨੇ ਆਪਣਾ ਆਖਰੀ ਸਮਾਂ ਤਖ਼ਤ ਹਜ਼ੂਰ ਸਾਹਿਬ, ਨੰਦੇੜ ਵਿੱਚ ਬਤੀਤ ਕੀਤਾ। ਇੱਕ ਸੰਖੇਪ ਜਿਹੀ ਬਿਮਾਰੀ ਪਿੱਛੋਂ ਓਹਨਾ ਨੂੰ ਸਥਾਨਿਕ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਉਹ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਹਨ। 

"ਸਮੁੱਚੀ ਸਿੱਖ ਸੰਗਤ ਇਸ ਘਟਨਾ ਬਾਰੇ ਜਾਣਕੇ ਸ਼ੋਕਜ਼ਦਾ ਹੈ। ਭਾਈ ਸਾਹਿਬ ਦਾ ਸਬੰਧ ਮਲੇਸ਼ੀਆ ਨਾਲ ਸੀ ਤੇ ਉਹ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਪੱਕੇ ਵਸਨੀਕ ਸਨ।

ਮਨਪ੍ਰੀਤ ਸਿੰਘ ਨੇ ਬਾਬਾ ਜੀ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ," ਅਸੀਂ ਉਹਨਾਂ ਦੀ ਨੇਕ ਦਿਲੀ, ਮਿੱਠ-ਬੋਲੜੇ ਸੁਭਾਅ ਤੇ ਸ਼ਖਸ਼ੀਅਤ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਗੁਰਮਤਿ ਦੇ ਪ੍ਰਚਾਰ ਅਤੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਣ ਵਿੱਚ ਓਹਨਾ ਦੇ ਯੋਗਦਾਨ ਲਈ ਸਮੁੱਚਾ ਭਾਈਚਾਰਾ ਓਹਨਾ ਦਾ ਰਿਣੀ ਹੈ।"

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now