SKIP TO MAIN CONTENT

ਅਟਵਾਲ ਨੂੰ ਸੱਦਾ ਭੇਜਣ ਵਾਲੇ ਸਰੀ ਦੇ ਐਮ ਪੀ ਨੇ ਦਿੱਤਾ, ਬੀ. ਸੀ. ਕੌਕਸ ਮੁਖੀ ਵਜੋਂ ਅਸਤੀਫਾ

ਸਰੀ ਤੋਂ ਲਿਬਰਲ ਐਮ ਪੀ ਰਨਦੀਪ ਸਰਾਏ ਨੂੰ ਆਪਣੇ ਪੈਸਿਫਿਕ ਕੋਕਸ ਦੇ ਮੁਖੀ ਵਾਲਾ ਅਹੁਦਾ ਛੱਡਣਾ ਪੈ ਗਿਆ ਹੈ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ, ਇੱਕ ਕਤਲ ਦੇ ਦੋਸ਼ੀ ਨੂੰ ਉਹਨਾਂ ਨਾਲ ਰਾਤ ਦੇ ਖਾਣੇ ਲਈ ਸੱਦਾ ਭੇਜਿਆ ਸੀ।

Randeep Singh Surry MP
with Mr Atwal Source: SBS

2 min read

Published

By MP Singh


Skip to article content

ਸ਼੍ਰੀ ਸਰਾਏ ਨੇ ਜਸਪਾਲ ਅਟਵਾਲ, ਜੋ ਕਿ ਬੀ ਸੀ ਦੇ ਰਹਿਣ ਵਾਲੇ ਹਨ ਅਤੇ ਇੱਕ ਭਾਰਤੀ ਕੈਬਿਨੇਟ ਮੰਤਰੀ ਨੂੰ ਸਾਲ 1986 ਵਿੱਚ ਉਹਨਾਂ ਦੀ ਬੀ ਸੀ ਫੇਰੀ ਦੌਰਾਨ, ਕਤਲ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ, ਨੂੰ ਸੱਦਾ ਭੇਜਣ ਦੀ ਜਿੰਮੇਵਾਰੀ ਕਬੂਲੀ ਹੈ। 

‘ਹਾਲ ਵਿੱਚ ਹੀ ਹੋਏ ਇਸ ਬਦਕਿਸਮਤ ਮਸਲੇ ਕਾਰਨ ਮੈਂ ਇੱਕ ਵਾਰ ਫੇਰ ਤੋਂ ਮਾਫੀ ਮੰਗਦਾ ਹਾਂ। ਭਵਿੱਖ ਵਿੱਚ ਮੈਂ ਹੋਰ ਵੀ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕਰਾਂਗਾ’, ਸਰਾਏ ਨੇ ਮੰਗਲਵਾਰ ਦੁਪਿਹਰ ਨੂੰ ਇੱਕ ਟਵੀਟ ਵਿੱਚ ਕਿਹਾ।

‘ਕਿਉਂਕਿ ਪੈਸੀਫਿਕ ਕੌਕਸ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਕੋਈ ਢਾਹ ਨਾ ਲੱਗੇ, ਇਸ ਲਈ ਮੈਂ ਇਸ ਦੇ ਮੁਖੀ ਵਜੋਂ ਆਪਣਾ ਅਸਤੀਫਾ ਦੇ ਰਿਹਾ ਹਾਂ’।

ਪ੍ਰਧਾਨ ਮੰਤਰੀ ਦਫਤਰ ਵਲੋਂ ਦੱਸਿਆ ਗਿਆ ਹੈ ਕਿ ਸ਼੍ਰੀ ਟਰੂਡੋ ਨੇ ਸ਼੍ਰੀ ਸਰਾਏ ਦਾ ਅਸਤੀਫਾ ਮੰਨਜ਼ੂਰ ਕਰ ਲਿਆ ਹੈ।

ਪਿਛਲੇ ਹਫਤੇ ਇੱਕ ਫੋਟੋ ਜਨਤਕ ਹੋਈ ਸੀ ਜਿਸ ਵਿੱਚ ਸ਼੍ਰੀ ਅਟਵਾਲ ਨੂੰ ਪ੍ਰਧਾਨ ਮੰਤਰੀ ਦੀ ਧਰਮ ਪਤਨੀ ਸੋਫੀ ਗਰੇਗਰੀ ਟਰੂਡੋ ਦੇ ਨਾਲ ਮੁੰਬਈ ਵਿੱਚ ਹੋਏ ਇੱਕ ਸਮਾਗਮ ਦੌਰਾਨ, ਨਾਲ ਨਾਲ ਖੜੇ ਹੋਏ ਦਿਖਾਇਆ ਗਿਆ ਸੀ ਅਤੇ ਬਾਦ ਵਿੱਚ ਉਹਨਾਂ ਨੂੰ ਦਿੱਲੀ ਵਿੱਚ ਕਨੇਡੀਅਨ ਹਾਈ ਕਮਿਸ਼ਨਰ ਦੇ ਘਰ ਦਿੱਤੇ ਜਾਣ ਵਾਲੇ ਰਾਤ ਦੇ ਖਾਣੇ ਲਈ ਵੀ ਸੱਦਾ ਦਿੱਤਾ ਗਿਆ ਸੀ।

ਸ਼੍ਰੀ ਅਟਵਾਲ ਦੇ ਸੱਦੇ ਵਾਲਾ ਇਹ ਮਸਲਾ ਸ਼੍ਰੀ ਟਰੂਡੋ ਲਈ ਮੁਸੀਬਤ ਬਣ ਗਿਆ ਸੀ ਕਿਉਂਕਿ ਉਹਨਾਂ ਦੀ ਭਾਰਤੀ ਫੇਰੀ ਦੋਰਾਨ, ਸ਼੍ਰੀ ਟਰੂਡੋ ਦਾ ਸਾਰਾ ਜੋਰ ਏਸੇ ਗੱਲ ਉੱਤੇ ਹੀ ਸੀ ਕਿ, ਕਨੇਡਾ. ਸਿੱਖ ਅੱਤਵਾਦੀਆਂ ਨੂੰ ਕੋਈ ਵੀ ਸਮਰਥਨ ਨਹੀਂ ਦਿੰਦਾ ਹੈ।

ਸ਼੍ਰੀ ਸਰਾਏ, ਜੋ ਕਿ 2015 ਵਿੱਚ ਸਰੀ ਸੈਂਟਰ ਲਈ ਚੁਣੇ ਗਏ ਸਨ, ਇਸ ਭਾਰਤੀ ਦੌਰੇ ਦੋਰਾਨ ਉਹਨਾਂ 14 ਐਮ ਪੀਆਂ ਵਿੱਚ ਸ਼ਾਮਲ ਸਨ ਜੋ ਕਿ ਸ਼੍ਰੀ ਟਰੂਡੋ ਦੇ ਨਾਲ ਭਾਰਤ ਗਏ ਸਨ।

ਉਹਨਾਂ ਕਿਹਾ ਕਿ ਅਟਵਾਲ ਨੂੰ ਡਿਨਰ ਤੇ ਸੱਦਣ ਦਾ ਫੈਸਲਾ ਉਹਨਾਂ ਇਕੱਲਿਆਂ ਦਾ ਹੀ ਸੀ।

ਹਾਲ ਵਿੱਚ ਹੀ ਸ਼੍ਰੀ ਟਰੂਡੋ ਨੂੰ ਵਿਰੋਧੀ ਧਿਰ ਵਲੋਂ, ਸ਼੍ਰੀ ਅਟਵਾਲ ਨੂੰ ਸੱਦਾ ਦਿੱਤੇ ਜਾਣ ਬਾਬਤ, ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੇ ਨਾਲ ਹੀ, ਸ਼੍ਰੀ ਟਰੂਡੋ ਉਸ ਉੱਚ ਅਧਿਕਾਰੀ ਦਾ ਬਚਾਅ ਕਰ ਰਹੇ ਹਨ, ਜਿਸ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਿਚਲੇ ਕੁੱਝ ਧੜਿਆਂ ਨੇ ਸ਼੍ਰੀ ਟਰੂਡੋ ਦੀ ਭਾਰਤੀ ਫੇਰੀ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now