SKIP TO MAIN CONTENT

ਭਾਰਤੀਆਂ ਲਈ ਪਹਿਲੀ ਵਾਰ ਖੁਲ੍ਹੇਗਾ ਆਸਟ੍ਰੇਲੀਆ ਦਾ 'ਬੈਕਪੈਕਰ ਵੀਜ਼ਾ'

ਪਿਛਲੇ ਦੀਨੀ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਹਸਤਾਖਰ ਕੀਤੇ ਗਏ ਵਪਾਰ ਸਮਝੌਤੇ ਅਧੀਨ ਅਗਲੇ ਦੋ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਲਈ ਆਸਟ੍ਰੇਲੀਆ ਵਿੱਚ 'ਕੰਮ ਅਤੇ ਛੁੱਟੀਆਂ' ਮੁਤੱਲਕ ਵੀਜ਼ਾ ਪ੍ਰਬੰਧਾਂ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਬੰਧਾਂ ਅਧੀਨ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ 12 ਮਹੀਨਿਆਂ ਤੱਕ ਰਹਿ ਅਤੇ ਕੰਮ ਕਰ ਸਕਣਗੇ।

Backpackers walk through the streets of Brisbane, Wednesday, April 3, 2013. (AAP Image/Dan Peled) NO ARCHIVING
in Brisbane, Wednesday, April 3, 2013. (AAP Image/Dan Peled) NO ARCHIVING Source: AAP Image/Dan Peled

2 min read

Published

Updated

By Ravdeep Singh, Deeju Sivadas, Delys Paul


Skip to article content

ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਆਸਟ੍ਰੇਲੀਆ ਅਤੇ ਭਾਰਤ ਨੇ ਆਖਰਕਾਰ 2 ਅਪ੍ਰੈਲ ਨੂੰ 'ਵਪਾਰ ਸਮਝੌਤੇ' ਨੂੰ ਅਮਲ ਵਿੱਚ ਲਿਆਉਣ ਲਈ ਸਮਝੌਤੇ ਤੇ ਦਸਤਖ਼ਤ ਕਰ ਦਿੱਤੇ ਹਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਇਸ ਵਪਾਰ ਸਮਝੌਤੇ ਤਹਿਤ ਆਸਟ੍ਰੇਲੀਅਨ ਲੋਕਾਂ ਲਈ "ਭਾਰਤ, ਜੋ ਕਿ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਇੱਕ ਮੁੱਖ ਅਰਥਵਿਵਸਥਾ ਹੈ, ਨਾਲ਼ ਵਪਾਰਕ ਸਹਿਯੋਗ ਦੇ ਅਵਸਰ ਖੁੱਲਣਗੇ।

ਇਸ ਸਮਝੌਤੇ ਤਹਿਤ ਫੈਡਰਲ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਆਸਟ੍ਰੇਲੀਆ, ਨੌਜਵਾਨ ਭਾਰਤੀਆਂ ਨੂੰ ਆਸਟ੍ਰੇਲੀਆ ਵਿੱਚ 'ਕੰਮ ਅਤੇ ਛੁੱਟੀਆਂ' ਕੱਟਣ ਦੇ ਅਵਸਰ ਪ੍ਰਦਾਨ ਕਰੇਗਾ।

ਆਸਟ੍ਰੇਲੀਅਨ ਸਰਕਾਰ ਅਨੁਸਾਰ ਕੰਮਕਾਜੀ ਛੁੱਟੀਆਂ ਦਾ ਵੀਜ਼ਾ ਪ੍ਰੋਗਰਾਮ ਯਾਤਰੀਆਂ ਨੂੰ ਯਾਤਰਾ ਤੋਂ ਇਲਾਵਾ ਪੈਸੇ ਕਮਾਉਣ ਦੀ ਵੀ ਇਜਾਜ਼ਤ ਦੇਵੇਗਾ।

ਇਹ ਪ੍ਰੋਗਰਾਮ ਦੋ ਸਾਲਾਂ ਦੇ ਅੰਦਰ ਲਾਗੂ ਕੀਤਾ ਜਾਵੇਗਾ ਅਤੇ ਹਰ ਸਾਲ ਤਕਰੀਬਣ 1,000 ਭਾਰਤੀ ਨੌਜਵਾਨਾਂ ਨੂੰ ਇਥੇ ਆਉਣ ਲਈ ਸੱਦਾ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ ਇਨ੍ਹਾਂ ਪ੍ਰਬੰਧਾਂ ਦੇ ਅਮਲ ਵਿੱਚ ਆਉਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਨਾਲ਼ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇਗਾ ਅਤੇ ਯਾਤਰੀਆਂ ਦੇ ਇੱਥੇ ਆਉਣ ਨਾਲ਼ ਸਾਡੀ ਅਰਥ ਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ "

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 


Follow SBS Punjabi

Download our apps

Watch on SBS

Punjabi News

Stream now