SKIP TO MAIN CONTENT

ਆਸਟ੍ਰੇਲੀਅਨ ਅਦਾਰਿਆਂ ਨਾਲ਼ ਜੁੜੇ ਅਫ਼ਗਾਨ ਲੋਕਾਂ ਨੂੰ ਲੋੜੀਂਦੀ ਸੁਰੱਖਿਆ ਦੇਣ ਦੀ ਅਪੀਲ

ਇੱਕ ਵਿਚਾਰ: ਅਫ਼ਗਾਨਿਸਤਾਨ ਵਿੱਚ ਬਦਲੇ ਹਲਾਤਾਂ ਕਾਰਣ ਪ੍ਰਭਾਵਤ ਆਸਟ੍ਰੇਲੀਆ ਵਿੱਚ ਵਸਦੇ ਅਫ਼ਗਾਨੀ ਸ਼ਰਨਾਰਥੀਆਂ ਨੂੰ ਸਥਾਈ ਸੁਰੱਖਿਆ ਪ੍ਰਦਾਨ ਕਰਨਾ ਆਸਟ੍ਰੇਲੀਆ ਦੀ ਨੈਤਿਕ ਜ਼ਿੰਮੇਵਾਰੀ ਹੈ।

U.S soldiers stand guard along a perimeter at the international airport in Kabul
U.S soldiers stand guard along a perimeter at the international airport in Kabul Source: AAP

1 min read

Published

Updated

By Mohib Iqbal, Ravdeep Singh


Skip to article content

ਤਾਲਿਬਾਨ ਦੇ ਦੇਸ਼ ਉੱਤੇ ਕਾਬਜ਼ ਹੋਣ ਤੋਂ ਬਾਅਦ ਅਫ਼ਗਾਨਿਸਤਾਨ ਦਾ ਮਾਹੌਲ ਆਪਣੇ ਬਹੁਤ ਸਾਰੇ ਨਾਗਰਿਕਾਂ ਲਈ ਕਾਫੀ ਅਸੁਰੱਖਿਅਤ ਹੋ ਗਿਆ ਹੈ।

ਕੁੱਝ ਅਫ਼ਗਾਨੀਆਂ, ਜਿਨ੍ਹਾਂ ਦੇ ਆਸਟ੍ਰੇਲੀਅਨ ਸੈਨਿਕਾਂ, ਗੈਰ ਸਰਕਾਰੀ ਸੰਗਠਨਾਂ, ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਕੇ ਜਾਂ ਉਨ੍ਹਾਂ ਦਾ ਆਸਟ੍ਰੇਲੀਅਨ ਕਾਰੋਬਾਰਾਂ ਨਾਲ ਸਬੰਧ ਹੋਣਾ ਉਨ੍ਹਾਂ ਦੀ ਜਾਨ ਲਈ ਜੋਖ਼ਮ ਪੈਦਾ ਕਰ ਸਕਦੇ ਹਨ।

ਆਸਟ੍ਰੇਲੀਆ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਘੱਟੋ-ਘੱਟ ਉਨ੍ਹਾਂ ਪ੍ਰਭਾਵਿਤ ਅਫ਼ਗਾਨੀਆਂ ਸ਼ਰਨਾਰਥੀਆਂ ਨੂੰ ਸਥਾਈ ਸੁਰੱਖਿਆ ਪ੍ਰਦਾਨ ਕਰੇ ਜੋ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਹਨ।

ਉਨ੍ਹਾਂ ਸਾਰੇ ਲੋਕਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਆਸਟ੍ਰੇਲੀਆ ਨਾਲ਼ ਸਬੰਧਾਂ ਕਰਕੇ ਖ਼ਤਰੇ ਵਿੱਚ ਪੈ ਗਈਆਂ ਹਨ, ਉਨ੍ਹਾਂ ਨੂੰ ਸੁਰੱਖਿਆ ਦੇਣਾ ਨੈਤਿਕ ਅਤੇ ਮਾਨਵਤਾਵਾਦੀ ਅਧਾਰ ਉੱਤੇ ਵੀ ਜ਼ਰੂਰੀ ਹੈ।

ਆਸਟ੍ਰੇਲੀਅਨ ਫ਼ੌਜਾਂ ਦੇ ਨਾਲ ਸੇਵਾ ਨਿਭਾਉਣ ਵਾਲੇ ਅਫ਼ਗਾਨੀਆਂ ਦੀ ਦੁਰਦਸ਼ਾ ਬਾਰੇ ਖਬਰਾਂ ਛਪਣ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਆਖ਼ਰਕਾਰ ਐਲਾਨ ਕੀਤਾ ਕਿ ਉਹ ਕਾਬੁਲ ਵੱਲ ਇੱਕ ਨਿਕਾਸੀ ਮਿਸ਼ਨ ਭੇਜ ਰਹੀ ਹੈ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now