ਆਸਟ੍ਰੇਲੀਆ ਉਨ੍ਹਾਂ ਕੋਵਿਡ-19 ਟੀਕੇਆਂ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਪ੍ਰਬੰਧਾਂ ਅਧੀਨ ਮਨਜ਼ੂਰ ਕੀਤਾ ਜਾ ਸਕਦਾ ਹੈ।
ਸਿਹਤ ਵਿਭਾਗ ਨੇ ਐਸ ਬੀ ਐਸ ਹਿੰਦੀ ਨੂੰ ਦਿੱਤੇ ਇੱਕ ਬਿਆਨ ਵਿੱਚ ਦੱਸਿਆ ਕਿ, "ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏਟੀਏਜੀਆਈ) ਕੋਵਿਡ -19 ਟੀਕਾਕਰਣ ਦੇ ਉੱਭਰ ਰਹੇ ਸਬੂਤਾਂ 'ਤੇ ਵਿਚਾਰ ਕਰਨਾ ਜਾਰੀ ਰਹੀ ਹੈ, ਜਿਸ ਵਿੱਚ ਆਸਟਰੇਲੀਆ ਤੋਂ ਬਾਹਰ ਮੁਹੱਈਆ ਕੀਤੇ ਗਏ ਟੀਕੇ ਸ਼ਾਮਲ ਹਨ।"
ਇਹ ਮਨਿਆ ਜਾ ਰਿਹਾ ਹੈ ਕਿ ਅਕਤੂਬਰ ਵਿੱਚ ਆਸਟ੍ਰੇਲੀਆ ਯਾਤਰਾ ਕਰਣ ਲਈ ਪਹਿਲਾਂ ਡਿਜੀਟਲ ਟੀਕਾਕਰਣ ਪਾਸਪੋਰਟ ਜਾਰੀ ਕਰ ਸਕਦਾ ਹੈ।
ਇਸ ਵੇਲ਼ੇ ਆਸਟ੍ਰੇਲੀਅਨ ਇਮਯੂਨਾਈਜੇਸ਼ਨ ਰਜਿਸਟਰ (ਏ ਆਈ ਆਰ) ਵਿੱਚ ਸਿਰਫ਼ ਐਸਟਰਾਜ਼ੇਨੇਕਾ ਵੈਕਸਜ਼ੇਵਰਿਆ, ਫਾਈਜ਼ਰ ਕਾਮਿਰਨੇਟੀ ਅਤੇ ਮਾਡਰਨਾ ਸਪਾਈਕਵੈਕਸ ਟੀਕੇ ਦਰਜ ਕੀਤੇ ਜਾ ਸਕਦੇ ਹਨ ਜੋ ਕਿ ਥੈਰੇਪੂਟਿਕ ਗੁਡਜ਼ ਐਡਮਨਿਸਟ੍ਰੇਸ਼ਨ ਦੁਆਰਾ ਪ੍ਰਮਾਣਿਤ ਹਨ।
ਭਾਰਤ ਨੇ ਕਈ ਤਰ੍ਹਾਂ ਦੇ ਕੋਵਿਡ-19 ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿੱਚ ਰੂਸੀ ਨਿਰਮਿਤ ਸਪੁਟਨਿਕ ਵੀ, ਸਥਾਨਕ ਤੌਰ 'ਤੇ ਨਿਰਮਿਤ ਕੋਵਾਕਸਿਨ, ਡੀਐਨਏ ਅਧਾਰਤ ਜ਼ਾਈਕੋਵੀ-ਡੀ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਵੈਕਸੀਨਸ ਸ਼ਾਮਲ ਹਨ।
ਆਸਟ੍ਰੇਲੀਆ ਵਿੱਚ ਮਨਜ਼ੂਰਸ਼ੁਦਾ ਟੀਕੇਆਂ ਤੋਂ ਇਲਾਵਾ ਹੋਰ ਕਿਸੇ ਕੋਵਿਡ -19 ਟੀਕੇ ਦਾ ਏ ਆਈ ਆਰ ਵਿੱਚ ਦਰਜ ਕੀਤੇ ਜਾਣ ਬਾਰੇ ਵਿਭਾਗ ਵਲੋਂ ਸਪਸ਼ਟੀਕਰਣ ਉਡੀਕਿਆ ਜਾ ਰਿਹਾ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।