SKIP TO MAIN CONTENT

'ਆਸਟ੍ਰੇਲੀਅਨ ਮੇਟਸ਼ਿਪ ਤੇ ਭਾਰਤੀ ਦੋਸਤੀ': ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਗਣਤੰਤਰ ਦਿਵਸ ਉੱਤੇ ਮੁਬਾਰਕਬਾਦ

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਵਿਰੋਧੀ ਧਿਰ ਨੇਤਾ ਐਂਥਨੀ ਅਲਬਨੀਜ਼ ਨੇ ਭਾਰਤ ਦੇ 73ਵੇਂ ਗਣਤੰਤਰ ਦਿਵਸ ਉੱਤੇ ਆਸਟ੍ਰੇਲੀਅਨ-ਭਾਰਤੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PM Scott Morrison greets Indian community on Republic Day.
PM Scott Morrison greets Indian community on Republic Day. Source: Pixabay/PM Office

2 min read

Published

Updated

By Preetinder Grewal


Skip to article content

ਭਾਰਤ ਦਾ ਗਣਤੰਤਰ ਦਿਵਸ 2022

ਭਾਰਤ ਦਾ ਗਣਤੰਤਰ ਦਿਵਸ ਮਨਾ ਰਹੇ ਸਾਰਿਆਂ ਨੂੰ ਨਮਸਤੇ।

ਇਹ ਇਤਿਹਾਸ ਦਾ ਇੱਕ ਸ਼ਾਨਦਾਰ ਸੰਜੋਗ ਹੈ ਕਿ ਆਸਟ੍ਰੇਲੀਆ 26 ਜਨਵਰੀ ਨੂੰ ਆਪਣੀ ਰਾਸ਼ਟਰੀ ਛੁੱਟੀ ਭਾਰਤ ਨਾਲ ਸਾਂਝੀ ਕਰਦਾ ਹੈ।

ਸਾਡੀਆਂ ਦੋ ਸੰਸਕ੍ਰਿਤੀਆਂ ਵਿਚਕਾਰ ਇੱਕ ਸਹਿਜਤਾ, ਇੱਕ ਕੁਦਰਤੀ ਸਬੰਧ, ਅਤੇ ਇੱਕ ਡੂੰਘੀ ਦੋਸਤੀ ਹੈ। ਆਸਟ੍ਰੇਲੀਅਨ ਇਸਨੂੰ ਮੇਟਸ਼ਿਪ ਜਦਕਿ ਭਾਰਤੀ ਇਸ ਨੂੰ ਦੋਸਤੀ ਕਹਿੰਦੇ ਹਨ।

ਸਾਡੀ ਜਾਣ-ਪਛਾਣ ਦਾ ਮਤਲਬ ਹੈ ਕਿ ਅਸੀਂ ਆਸਾਨੀ ਨਾਲ ਇਕੱਠੇ ਕੰਮ ਕਰ ਸਕਦੇ ਹਾਂ - ਅਤੇ ਇਕੱਠੇ ਮਿਲ ਕੇ ਅਸੀਂ ਇੱਕ ਬਿਹਤਰ ਸੰਸਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।

ਇਸ ਸਾਂਝੇ ਦਿਨ 'ਤੇ - ਅਸੀਂ ਉਨ੍ਹਾਂ ਭਾਈਚਾਰਿਆਂ ਦਾ ਸਨਮਾਨ ਕਰਦੇ ਹਾਂ ਜੋ ਸਾਡੇ ਦੋਵਾਂ ਦੇਸ਼ਾਂ ਵਿੱਚ ਆਸਟ੍ਰੇਲੀਆਈ ਅਤੇ ਭਾਰਤੀ ਵਿਰਾਸਤ ਨਾਲ਼ ਸਾਂਝ ਰੱਖਦੇ ਹਨ। ਅਸੀਂ ਜਾਣਦੇ ਹਾਂ ਕਿ ਮਹਾਂਮਾਰੀ ਉਨ੍ਹਾਂ ਲਈ ਬਹੁਤ ਸਾਰੇ ਪਰਿਵਾਰਾਂ ਦੇ ਵੱਖ ਹੋਣ ਦੇ ਇਮਤਿਹਾਨ ਲੈ ਰਹੀ ਹੈ।

2022 ਵਿੱਚ, ਅਸੀਂ ਕੋਵਿਡ ਤੋਂ ਰਾਹਤ ਦੀ ਸਾਂਝੀ ਉਮੀਦ ਰੱਖਦੇ ਹਾਂ - ਪਰਿਵਾਰਾਂ ਦਾ ਮੁੜ ਇਕੱਠੇ ਹੋਣਾ, ਵਿਦਿਆਰਥੀਆਂ ਅਤੇ ਯਾਤਰੀਆਂ ਦੇ ਸਾਡੇ ਮੁਲਕ ਆਉਣਾ ਅਤੇ ਸਾਡੇ ਲੋਕਾਂ ਦਾ ਸਿਹਤ, ਸੁਰੱਖਿਆ ਅਤੇ ਖੁਸ਼ਹਾਲੀ ਸੰਗ ਜਿਓਣਾ।

1950 ਵਿੱਚ ਆਪਣੇ ਸੰਵਿਧਾਨ ਨੂੰ ਸਥਾਪਤ ਕਰਨ ਵਿੱਚ, ਭਾਰਤ ਨੇ ਲੋਕਤੰਤਰੀ ਆਜ਼ਾਦੀਆਂ ਨੂੰ ਸੁਰੱਖਿਅਤ ਕੀਤਾ ਜੋ ਇਸਦੇ ਲੋਕਾਂ ਲਈ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨੂੰ ਯਕੀਨੀ ਬਣਾਉਂਦਾ ਹੈ।

ਮੈਂ ਇਸ ਦਿਨ ਸੰਵਿਧਾਨ ਦੇ ਲਾਗੂ ਹੋਣ ਦਾ ਜਸ਼ਨ ਮਨਾਉਣ ਵਿੱਚ - ਅਤੇ ਭਾਰਤ ਨਾਲ ਸਬੰਧ ਰੱਖਣ ਵਾਲ਼ੇ ਹਰ ਆਸਟ੍ਰੇਲੀਅਨ ਵਾਂਗ ਸ਼ਾਮਲ ਹੁੰਦਾ ਹਾਂ।

ਜਿਵੇਂ ਕਿ ਭਾਰਤ 2022 ਵਿੱਚ ਆਪਣੀ ਆਜ਼ਾਦੀ ਦੀ ਵੀ 75ਵੀਂ ਵਰ੍ਹੇਗੰਢ ਮਨਾਉਂਦਾ ਹੈ, ਆਸਟ੍ਰੇਲੀਆ ਅਤੇ ਭਾਰਤ ਨੇ ਸ਼ਾਨਦਾਰ ਦੋਸਤੀ ਸਾਂਝੀ ਕਰਨੀ ਜਾਰੀ ਰੱਖੀ ਹੈ।

ਗਣਤੰਤਰ ਦਿਵਸ ਮੁਬਾਰਕ!

ਸਕਾਟ ਮੌਰੀਸਨ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ

ਵਿਰੋਧੀ ਧਿਰ ਨੇਤਾ ਐਂਥਨੀ ਅਲਬਨੀਜ਼ ਦਾ ਸੁਨੇਹਾ ਪੜ੍ਹਨ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Follow SBS Punjabi

Download our apps

Watch on SBS

Punjabi News

Stream now