SKIP TO MAIN CONTENT

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਵਿਚਾਰਾਂ

ਆਸਟ੍ਰੇਲੀਅਨ ਰਾਜਾਂ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀਆਂ ਸਰਕਾਰਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਮਾਰਚ 2020 ਤੋਂ ਕਈ ਵਿਦਿਆਰਥੀ ਸਰਹੱਦੀ ਪਬੰਦੀਆਂ ਕਾਰਣ ਵਾਪਸ ਨਹੀਂ ਆ ਸਕੇ, ਜਿਸਨੇ ਸਥਾਨਕ ਆਰਥਿਕਤਾ ਉੱਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਮਾੜਾ ਅਸਰ ਪਾਉਂਦਿਆਂ ਸਰਕਾਰਾਂ ਨੂੰ ਸੋਚਣ 'ਤੇ ਮਜਬੂਰ ਵੀ ਕੀਤਾ ਹੈ।

International students
Source: Getty Images/Pollyana Ventura

2 min read

Published

Updated

By Avneet Arora, Ravdeep Singh



Skip to article content

ਨਿਊ ਸਾਊਥ ਵੇਲਜ਼ ਦੀ ਸਰਕਾਰ 2021 ਦੇ ਅਖੀਰ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ 'ਵਿਕਲਪਿਕ ਕੁਆਰੰਟੀਨ ਪ੍ਰੋਗਰਾਮ' ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਜਲਦੀ ਵਾਪਸ ਬੁਲਾਇਆ ਜਾ ਸਕੇ ਅਤੇ 14.6 ਬਿਲੀਅਨ ਡਾਲਰ ਦੇ ਸਥਾਨਕ ਵਿਦੇਸ਼ੀ ਸਿੱਖਿਆ ਉਦਯੋਗ ਨੂੰ ਬਚਾਇਆ ਜਾ ਸਕੇ।

ਆਉਣ ਵਾਲ਼ੇ ਦਿਨਾਂ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਪਸੀ ਦਾ ਰਾਹ ਪੱਧਰਾ ਕਰਣ ਦੇ ਮਨਸੂਬੇ ਨਾਲ਼ ਨਵੀਆਂ ਪ੍ਰਸਤਾਵਿਤ ਵਿਦਿਆਰਥੀ ਇਮਾਰਤਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਪਰਤ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਨ੍ਹਾਂ ਥਾਵਾਂ 'ਤੇ ਇਕਾਂਤਵਾਸ ਵਿੱਚ ਪਾਇਆ ਜਾ ਸਕੇ।

ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 6 ਅਪ੍ਰੈਲ ਤੱਕ 55,137 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਸਨ ਜੋ ਨਿਊ ਸਾਊਥ ਵੇਲਜ਼ ਵਿੱਚ ਸਿੱਖਿਆ ਪ੍ਰਦਾਤਾਵਾਂ ਨਾਲ ਪੜ੍ਹਨ ਲਈ ਰਜਿਸਟਰਡ ਸਨ।

ਵਿਕਟੋਰੀਆ ਨੇ 8 ਅਪ੍ਰੈਲ ਨੂੰ ਆਪਣਾ ਹੋਟਲ ਕੁਆਰੰਟੀਨ ਪ੍ਰੋਗਰਾਮ ਮੁੜ ਖੋਲ੍ਹਿਆ ਸੀ ਅਤੇ ਫ਼ੇਡਰਲ ਸਰਕਾਰ ਨੂੰ ਕੁੱਝ ਸਮਾਂ ਪਹਿਲਾਂ ਇੱਕ ਪ੍ਰਸਤਾਵ ਸੌਂਪਿਆ ਸੀ ਜਿਸ ਵਿੱਚ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਕਿਲਡ ਪ੍ਰਵਾਸੀਆਂ ਸਮੇਤ ਹੋਰਾਂ ਲਈ 120 ਵਾਧੂ ਜਗ੍ਹਾਵਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਸੀ ਪਰ ਇਸ ਯੋਜਨਾ ਨੂੰ ਫੈਡਰਲ ਸਰਕਾਰ ਨੇ ਖਾਰਜ ਕਰ ਦਿੱਤਾ ਸੀ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਵਿੱਚ ਸਿਰਫ਼ 200 ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਵਾਪਸ ਪਹੁੰਚੇ ਸਨ, ਜਿਨ੍ਹਾਂ ਵਿਚੋਂ ਸਿਰਫ਼ 40 ਵਿਕਟੋਰੀਆ ਪਰਤਣ ਵਿੱਚ ਕਾਮਯਾਬ ਰਹੇ, ਜਦਕਿ 2020 ਵਿੱਚ ਇਸ ਸਮੇਂ ਦੌਰਾਨ 41,860 ਵਿਦਿਆਰਥੀ ਆਸਟ੍ਰੇਲੀਆ ਆਏ ਸਨ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now