ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਵਧੇਰੇ ਵਿਆਪਕ ਰੂਪ ਨਾਲ ਖੋਲ੍ਹਣ ਦਾ ਹੁਣ ਉਚਿਤ ਸਮਾਂ ਨਹੀਂ ਹੈ ਇਸ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ 17 ਜੂਨ ਤੱਕ ਵਧਾ ਦਿੱਤਾ ਗਿਆ ਹੈ।
"ਇਸ ਪੜਾਅ 'ਤੇ ਅੰਤਰਰਾਸ਼ਟਰੀ ਆਵਾਜਾਈ ਨੂੰ ਖੋਲ੍ਹਣਾ ਸੁਰੱਖਿਅਤ ਜਾਂ ਸਿਆਣਪ ਨਹੀਂ ਹੋਵੇਗੀ " ਕੈਨਬਰਾ ਵਿੱਚ ਕੌਮੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ।
ਅੰਤਰਰਾਸ਼ਟਰੀ ਸਰਹੱਦਾਂ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਸਿਹਤ ਮੰਤਰੀ ਗਰੇਗ ਹੰਟ ਵੱਲੋਂ “ਮਨੁੱਖੀ ਜੀਵ-ਸੁਰੱਖਿਆ ਦੀ ਸੰਕਟਕਾਲੀ ਮਿਆਦ” ਵਧਾਉਣ ਦੀ ਘੋਸ਼ਣਾ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਸ ਅਧੀਨ ਅਸਥਾਈ ਵੀਜ਼ਾ ਧਾਰਕਾਂ ਉੱਤੇ ਦੇਸ਼ ਵਿੱਚ ਦਾਖਲ ਹੋਣ ‘ਤੇ ਰੋਕ ਬਰਕਰਾਰ ਰੱਖੀ ਜਾਵੇਗੀ ਅਤੇ ਸਥਾਈ ਵਸਨੀਕਾਂ ਅਤੇ ਨਾਗਰਿਕਾਂ ਨੂੰ ਯਾਤਰਾ ਛੋਟਾਂ ਤੋਂ ਬਿਨਾਂ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਿਡਨੀ ਦੀ ਰਹਿਣ ਵਾਲੀ ਦਿਵਿਆ ਕੁਮਾਰੀ, ਜਿਸਨੇ ਪਿਛਲੇ ਮਹੀਨੇ ਇਕ ਹਾਦਸੇ ਦੀ ਹੋਈ ਸ਼ਿਕਾਰ ਆਪਣੀ ਮਾਂ ਨੂੰ ਮਿਲਣ ਲਈ ਦੋ ਵਾਰ ਯਾਤਰਾ ਛੋਟ ਲਈ ਦਰਖਾਸਤ ਦਿੱਤੀ ਸੀ, ਨੇ ਆਪਣੀ ਅਰਜ਼ੀ ਨਾਮਨਜ਼ੂਰ ਹੋਣ 'ਤੇ ਕਿਹਾ, " ਅਧਿਕਾਰੀਆਂ ਨੂੰ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਐਮਰਜੈਂਸੀ ਕਾਰਨਾਂ ਨਾਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਆਗਿਆ ਮਿਲੇ।"
ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਕਿਸੇ ਪੱਖੋਂ ਵੀ ਵਾਜਬ ਨਹੀਂ ਹੈ ਅਤੇ ਉਹ ਇਸ ਫ਼ੈਸਲੇ ਤੋਂ ਬਹੁਤ ਨਿਰਾਸ਼ ਹਨ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।