SKIP TO MAIN CONTENT

ਵਾਇਰਸ ਦੇ ਨਵੇਂ ਰੂਪ ਉੱਤੇ ਐਸਟ੍ਰਾਜ਼ਨੇਕਾ ਵੈਕਸੀਨ ਦੇ ਅਸਰ ਬਾਰੇ ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫ਼ਸਰ ਵਲੋਂ ਸਪਸ਼ਟੀਕਰਨ

ਦੱਖਣੀ ਅਫ਼ਰੀਕਾ ਦੁਆਰਾ ਇਸ ਵੈਕਸੀਨ ਦੇ ਰੋਲਆਉਟ ਨੂੰ ਮੁਅੱਤਲ ਕਰਣ ਤੋਂ ਬਾਅਦ ਪ੍ਰੋਫੈਸਰ ਪੌਲ ਕੈਲੀ ਨੇ ਇਸ ਮਾਮਲੇ ਉੱਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਐਸਟਰਾਜ਼ੇਨੇਕਾ ਵੈਕਸੀਨ ਕੋਵਿਡ-19 ਦੇ ਨਵੇਂ ਸਟ੍ਰੇਨ (ਰੂਪ) ਉੱਤੇ ਵੀ ਅਸਰਦਾਰ ਹੈ।

Australian Chief Medical Officer Paul Kelly.
Australian Chief Medical Officer Paul Kelly. Source: AAP

2 min read

Published

By Ravdeep Singh


Skip to article content

ਆਸਟ੍ਰੇਲੀਆ ਵਿੱਚ ਹੁਣ ਤੱਕ ਹੋਟਲ ਕੁਆਰੰਟੀਨ ਵਿੱਚ ਕੋਵਿਡ-19 ਵਾਇਰਸ ਦੇ ਨਵੇਂ ਰੂਪਾਂ ਦੇ ਯੂਕੇ ਤੋਂ 87 ਅਤੇ ਦੱਖਣੀ ਅਫ਼ਰੀਕਾ ਤੋਂ 18 ਮਾਮਲੇ ਸਾਹਮਣੇ ਆ ਚੁੱਕੇ ਹਨ। ਵਾਇਰਸ ਦਾ ਇਹ ਨਵਾਂ ਰੂਪ ਇਸਦੇ ਪਹਿਲੇ ਰੂਪਾਂ ਨਾਲੋਂ ਵਧੇਰੇ ਅਸਾਨੀ ਨਾਲ ਸੰਚਾਰਿਤ ਹੋਣ ਵਾਲ਼ਾ ਅਤੇ ਵਧੇਰੇ ਗੰਭੀਰ ਦਸਿਆ ਜਾ ਰਿਹਾ ਹੈ।

ਪ੍ਰੋਫੈਸਰ ਪੌਲ ਕੈਲੀ ਨੇ ਕਿਹਾ ਕਿ ਉਹ ਉਨ੍ਹਾਂ ਰਿਪੋਰਟਾਂ ਬਾਰੇ ਚਿੰਤਤ ਹਨ ਜੋ ਇਸ਼ਾਰਾ ਕਰਦੀਆਂ ਹਨ ਕਿ ਐਸਟ੍ਰਾਜ਼ਨੇਕਾ ਵੈਕਸੀਨ ਦੱਖਣੀ ਅਫ਼ਰੀਕਾ ਤੋਂ ਸ਼ੁਰੂ ਹੋਈ ਵਾਇਰਸ ਦੀ ਨਵੀਂ ਕਿਸਮ ਦੇ ਵਿਰੁੱਧ ਅਸਰਦਾਰ ਨਹੀਂ ਹੈ।

ਪ੍ਰੋਫੈਸਰ ਕੈਲੀ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਕਿਹਾ, "ਇਸ ਸਮੇਂ ਮੈਂ ਬਿਲਕੁਲ ਕਹਿ ਸਕਦਾ ਹਾਂ ਕਿ ਹਾਲ਼ੇ ਸਾਡੇ ਕੋਲ਼ ਕੋਈ ਪੁਖ਼ਤਾ ਸਬੂਤ ਨਹੀਂ ਜਨ ਜੋ ਕਿ ਇਸ ਗੰਭੀਰ ਲਾਗ ਦੇ ਵਿਰੁੱਧ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਪ੍ਰਭਾਵ ਉਤੇ ਕੋਈ ਸ਼ੱਕ ਪੈਦਾ ਕਰਦੇ ਹੋਣ।"

ਦੱਖਣੀ ਅਫਰੀਕਾ ਵਿੱਚ ਇੱਕ ਅਧਿਐਨ ਵਿੱਚ ਇਸ ਵੈਕਸੀਨ ਨੂੰ ਬੇਅਸਰ ਪਾਏ ਜਾਣ ਤੋਂ ਬਾਅਦ ਇਸ ਵੈਕਸੀਨ ਦੇ ਰੋਲਆਉਟ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸ ਬਾਬਤ ਮੀਡਿਆ ਵਿੱਚ ਕੁੱਝ ਰਿਪੋਰਟਾਂ ਨੂੰ ਲੈ ਕੇ ਸਮਾਜ ਦੇ ਕੁੱਝ ਹਿੱਸਿਆਂ ਵਲੋਂ ਚਿੰਤਾ ਜ਼ਾਹਰ ਕੀਤੀ ਗਈ ਸੀ।

ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਕੁਝ ਦਿਨਾਂ ਵਿੱਚ ਸਿਹਤ ਅਧਿਕਾਰੀ ਰੋਲਆਉਟ ਤੋਂ ਪਹਿਲਾਂ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਯੂਕੇ ਦੇ ਹਮਰੁਤਬਾ ਨਾਲ ਐਸਟ੍ਰਾਜ਼ੇਨੇਕਾ ਵੈਕਸੀਨ ਬਾਰੇ ਵਿਚਾਰ ਵਟਾਂਦਰੇ ਕਰਨਗੇ।

ਆਸਟ੍ਰੇਲੀਆ ਵਲੋਂ ਇਸ ਵੈਕਸੀਨ ਦੀਆਂ 50 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।


Follow SBS Punjabi

Download our apps

Watch on SBS

Punjabi News

Stream now