ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਆਪਣੇ ਪਤੀ ਦੇ ਦਬਾਅ ਹੇਠ ਸਾਜਿਦਾ ਤਸਨੀਮ ਪਰਥ ਤੋਂ ਆਪਣੇ ਬੱਚਿਆਂ ਨਾਲ ਪਾਕਿਸਤਾਨ ਵਾਪਸ ਚਲੇ ਗਏ ਸੀ ਪਰ ਆਸਟ੍ਰੇਲੀਆ ਜਲਦ ਵਾਪਸ ਆ ਕੇ ਆਪਣੀ ਜ਼ਿੰਦਗੀ ਨਵੇਂ ਸਿਰ ਤੋਂ ਸ਼ੁਰੂ ਕਰਨਾ ਚਾਹੁੰਦੇ ਸੀ ਜਿਸ ਕਾਰਣ ਉਨ੍ਹਾਂ ਦੇ ਆਪਣੇ ਸੁਹਰੇ ਨਾਲ਼ ਮਤਭੇਦ ਚੱਲ ਰਹੇ ਸਨ।
ਪੰਜਾਬ ਪੁਲਿਸ ਮੁਤਾਬਿਕ ਸਾਜਿਦਾ ਤਸਨੀਮ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਉਨ੍ਹਾਂ ਦਾ ਸੁਹਰਾ ਮੁਖਤਾਰ ਅਹਿਮਦ ਪਾਕਿਸਤਾਨ ਵਿੱਚ ਹੀ ਰੱਖਣਾ ਚਾਹੁੰਦਾ ਸੀ ਅਤੇ ਉਨ੍ਹਾਂ ਦੇ ਆਸਟ੍ਰੇਲੀਆ ਵਾਪਸ ਆਉਣ ਨਾਲ਼ ਸਹਿਮਤ ਨਹੀਂ ਸੀ।
ਬੀਬੀਸੀ ਉਰਦੂ ਦੀ ਇੱਕ ਖਬਰ ਅਨੁਸਾਰ, 2017 ਵਿੱਚ ਸਾਜਿਦਾ ਤਸਨੀਮ ਨੂੰ ਆਪਣੇ ਪਤੀ, ਅਯੂਬ ਅਹਿਮਦ, ਦੇ ਦਬਾਅ ਹੇਠ ਪਰਥ ਵਿੱਚ ਆਪਣਾ ਘਰ ਛੱਡ ਕੇ ਪਾਕਿਸਤਾਨ ਜਾਣਾ ਪਿਆ ਸੀ।
ਉਹ ਆਸਟ੍ਰੇਲੀਆ ਪਰਤਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਸਹੁਰੇ ਨੇ ਇਸ ਫ਼ੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਗੁਸੇ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਸੀ।
ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਾਜਿਦਾ ਦੇ ਪਤੀ ਅਯੂਬ ਅਹਿਮਦ ਬਹਿਰੀਨ ਵਿੱਚ ਨੌਕਰੀ ਕਰ ਰਹੇ ਸੀ।
ਜੇਕਰ ਤੁਸੀਂ ਜਾਂ ਤੁਹਾਡੇ ਕੋਈ ਜਾਣਕਾਰ ਪਰਿਵਾਰਕ ਅਤੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਹਨ ਤਾਂ 1800RESPECT ਨੂੰ 1800 737 732 'ਤੇ ਕਾਲ ਕਰੋ ਜਾਂ 1800RESPECT.org.au 'ਤੇ ਜਾਓ। ਐਮਰਜੈਂਸੀ ਵਿੱਚ, 000 'ਤੇ ਕਾਲ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।