SKIP TO MAIN CONTENT

ਬੱਚੇ ਸਮੇਤ ਭਾਰਤੀ ਰੈਸਟੋਰੈਂਟ ਮਲਿਕ ਦੀ ਗੱਡੀ ਚੋਰੀ

ਆਪਣੇ ਰੈਸਟੋਰੈਂਟ ਦੇ ਬਾਹਰ ਗੱਡੀ ਰੋਕ ਕੇ ਕਾਮਿਆਂ ਦੇ ਨਾਲ ਗੱਲ ਕਰਨ ਗਏ ਵਨੀਤ ਬਾਂਸਲ ਦੀ ਗੱਡੀ, ਜਿਸ ਵਿੱਚ ਉਹਨਾਂ ਦਾ ਚਾਰ ਸਾਲ ਦਾ ਪੁੱਰਤ ਸੋ ਰਿਹਾ ਸੀ, ਨੂੰ ਅੱਖ ਝਪਕਦੇ ਹੀ ਚੋਰ ਚੋਰੀ ਕਰ ਲੈ ਗਏ।

Vaneet Bansal
Vaneet Bansal Source: Nine Network

2 min read

Published


Skip to article content

ਮੈਲਬਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਵਿੱਚ ਭਾਰਤੀ ਰੈਸਟੋਰੈਂਟ ਚਲਾਉਂਦੇ ਵਨੀਤ ਬਾਂਸਲ ਨੇ ਆਪਣੀ ਗੱਡੀ ਚਲਦੀ ਖੜੀ ਕੀਤੀ ਸੀ, ਜਿਸ ਵਿੱਚ ਉਹਨਾਂ ਦਾ ਚਾਰ ਸਾਲ ਦਾ ਬੱਚਾ ਸੋ ਰਿਹਾ ਸੀ, ਤੇ ਵਿਨੀਤ ਰੈਸਟੋਰੈਂਟ ਦੇ ਕਾਮਿਆਂ ਦੇ ਨਾਲ ਗੱਲਬਾਤ ਕਾਰਨ ਲੱਗ ਪਏ। ਠੀਕ ਉਸੀ ਵੇਲੇ ਇੱਕ ਹੋਰ ਕਾਰ ਨੇੜੇ ਆ ਕੇ ਰੁਕੀ ਅਤੇ ਉਸ ਵਿੱਚੋਂ ਉੱਤਰਿਆ ਇੱਕ ਵਿਅਕਤੀ ਵਨੀਤ ਦੀ ਗੱਡੀ ਬੱਚੇ ਸਮੇਤ ਲੈ ਕੇ ਚਲਾ ਗਿਆ।

ਵਨੀਤ ਨੇ ਗੱਡੀ ਦੇ ਪਿੱਛੇ ਦੌੜ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਾਕਾਮ ਰਿਹਾ।

ਇਹ ਘਟਨਾ ਮੌਕੇ ਤੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਜ਼ਾਹਿਰ ਤੌਰ ਤੇ ਚੋਰ ਵਨੀਤ ਦੀ ਗੱਡੀ ਚੋਰੀ ਕਰਨਾ ਚਾਹੁੰਦੇ ਸਨ ਪਰੰਤੂ ਨਾਲ ਹੀ ਉਸਦੇ ਚਾਰ ਸਾਲ ਦੇ ਪੁੱਤਰ ਨੂੰ ਲੈ ਤੁਰੇ। ਇਸ ਘਟਨਾ ਤੋਂ ਵਿਨੀਤ ਦਾ ਚਿੰਤਿਤ ਹੋਣਾ ਸੁਭਾਵਿਕ ਸੀ। ਉਸਨੇ ਕਿਹਾ ਕਿ ਉਸਨੂੰ ਆਪਣੇ ਬੱਚੇ ਦੀ ਫਿਕਰ ਹੋ ਰਹੀ ਸੀ।

ਪਰੰਤੂ ਖੁਸ਼ਕਿਸਮਤੀ ਦੇ ਨਾਲ, ਚੋਰ ਕੁੱਝ ਦੂਰ ਜਾ ਕੇ ਗੱਡੀ ਨੂੰ ਸੜਕ ਦੇ ਵਿਚਾਲੇ ਹੀ ਛੱਡ ਗਿਆ। ਨੇੜੇ ਰਹਿੰਦੇ ਲੋਕਾਂ ਨੂੰ ਗੱਡੀ ਵਿੱਚ ਬੱਚੇ ਦੀ ਮੌਜੂਦਗੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਬੱਚੇ ਨੂੰ ਤੁਰੰਤ ਉਸਦੇ ਮਾਤਾ ਪਿਤਾ ਦੇ ਨਾਲ ਮਿਲਵਾਇਆ।

ਪੁਲਿਸ ਨੇ ਦੱਸਿਆ ਕਿ ਚੋਰ ਵੱਲੋਂ ਕੇਵਲ ਤਿੰਨ ਮਿੰਟ ਦੀ ਦੂਰੀ ਤੇ ਗੱਡੀ ਛੱਡ ਦਿੱਤੀ ਅਤੇ ਇਸ ਮਗਰੋਂ ਉਹ ਹਲਕੇ ਰੰਗ ਦੀ ਇੱਕ ਛੋਟੀ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਿਆ।

ਸੁਕੂਨ ਦੀ ਗੱਲ ਇਹ ਵੀ ਰਹੀ ਕਿ ਬੱਚਾ ਇਸ ਪੂਰੀ ਘਟਨਾ ਤੋਂ ਅਣਜਾਣ ਗੱਡੀ ਵਿੱਚ ਸੋ ਰਿਹਾ ਸੀ। ਵਨੀਤ ਬਾਂਸਲ ਨੇ ਸੈਵਨ ਨਿਊਜ਼ ਨੂੰ ਦੱਸਿਆ ਕਿ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੈ।

ਪੁਲਿਸ ਨੇ ਏਅਰ ਵਿੰਗ ਅਤੇ ਖੋਜੀ ਕੁੱਤਿਆਂ ਦੀ ਮਦਦ ਦੇ ਨਾਲ ਚੋਰ ਅਤੇ ਉਸਦੇ ਸਾਥੀਆਂ ਦੀ ਭਾਲ ਕੀਤੀ ਪਰੰਤੂ ਇਸ ਵਿੱਚ ਕਾਮਯਾਬੀ ਨਹੀਂ ਮਿਲੀ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now