ਇੱਕ ਟੈਕਸੀ ਡਰਾਈਵਰ ਨੂੰ ਇੱਕ ਯਾਤਰੀ ਦੀ ਹਾਜ਼ਰੀ ਵਿੱਚ ਕਥਿਤ ਤੌਰ 'ਤੇ ਬਿਮਾਰੀ ਦੀ ਐਕਟਿੰਗ ਕਰਨ ਲਈ 13 ਕੈਬ ਦੀ ਡਰਾਈਵਿੰਗ ਸੇਵਾ ਤੋਂ ਹੱਥ ਧੋਣੇ ਪਏ ਹਨ।
ਆਸਟ੍ਰੇਲੀਅਨ ਕਰੰਟ ਅਫੇਅਰ ਟੀਵੀ ਸੀਰੀਅਲ ਵਿੱਚ ਦਿਖਾਈ ਗਈ ਵੀਡੀਓ ਫੁਟੇਜ ਅਤੇ ਹੋਰ ਤਫਤੀਸ਼ ਦੇ ਚਲਦਿਆਂ 13 ਕੈਬ ਨੇ ਤੁਰੰਤ ਪ੍ਰਭਾਵ ਤੋਂ ਉਸਦੀਆਂ ਟੈਕਸੀ ਸੇਵਾਵਾਂ ਉੱਤੇ ਰੋਕ ਲਾ ਦਿੱਤੀ ਹੈ।
13 ਕੈਬ ਦੇ ਇਸ ਡਰਾਈਵਰ ਨੇ ਸਿਡਨੀ ਏਅਰਪੋਰਟ ਤੋਂ ਇੱਕ ਸਵਾਰੀ ਨੂੰ ਆਪਣੇ ਟੈਕਸੀ ਵਿੱਚ ਬਿਠਾਇਆ ਸੀ।
ਸਵਾਰੀ ਮੁਤਾਬਿਕ, ਜਿਓਂ ਹੀ ਟੈਕਸੀ ਨੇ ਐਨਨਡੇਲ ਲਈ ਰਾਹ ਫੜ੍ਹਿਆ, ਸਿਡਨਮ ਇਲਾਕੇ ਦੇ ਨੇੜੇ, ਟੈਕਸੀ ਡਰਾਈਵਰ ਨੇ ਕਾਰ ਰੋਕਦਿਆਂ ਸਿਹਤ ਠੀਕ ਨਾ ਹੋਣ ਦਾ 'ਬਹਾਨਾ' ਲਾਉਣਾ ਸ਼ੁਰੂ ਕਰ ਦਿੱਤਾ।
ਕਰੰਟ ਅਫੇਅਰ ਟੀਵੀ ਸੀਰੀਅਲ ਵਿੱਚ ਦਿਖਾਈ ਗਈ ਵੀਡੀਓ ਫੁਟੇਜ ਵਿੱਚ ਟੈਕਸੀ ਡਰਾਈਵਰ ਫੁੱਟਪਾਥ ਦੇ ਨਾਲ਼ ਲੱਗੇ ਦਰਖੱਤ ਕੋਲ ‘ਦਿਲ ਦੀ ਤਕਲੀਫ’ ਤੋਂ ਪੀੜਤ ਹੋਣ ਬਾਰੇ ਆਖਦਾ ਪ੍ਰਤੀਤ ਹੁੰਦਾ ਹੈ -
"ਮੈਂ ਬਹੁਤ ਬਿਮਾਰ ਹਾਂ, ਮੈਂ ਡਾਕਟਰ ਕੋਲ ਜਾਕੇ ਦਵਾਈ ਲੈਣੀ ਹੈ," ਕੈਬੀ ਆਖਦਾ ਹੈ, "ਮੈਡਮ ਮੈਂ ਗੱਡੀ ਨਹੀਂ ਚਲਾ ਸਕਦਾ, ਮੇਰੀ ਹਾਲਤ ਚੰਗੀ ਨਹੀਂ ਹੈ।"
ਪਰ ਯਾਤਰੀ ਉਸਦਾ ਸੱਚ ਨਹੀਂ ਮੰਨ ਰਹੀ - "ਤੁਸੀਂ ਕਿਹਾ ਸੀ ਕਿ ਤੁਸੀਂ ਮੀਟਰ ਬੰਦ ਕਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੱਡੇ ਕਿਰਾਏ ਵਾਲ਼ੀ ਸਵਾਰੀ ਚਾਹੁੰਦੇ ਸੀ," ਉਸਨੇ ਕਿਹਾ।
"ਤੁਸੀਂ ਕਿਹਾ ਸੀ ਕਿ ਤੁਸੀਂ ਹਵਾਈ ਅੱਡੇ ਤੋਂ ਸਵਾਰੀ ਚੁੱਕਣ ਵੇਲ਼ੇ ਜ਼ਿਆਦਾ ਕਿਰਾਏ ਵਾਲ਼ੀ ਸਵਾਰੀ ਦੀ ਤਾਕ ਵਿੱਚ ਹੁੰਦੇ ਹੋ।"

ਇਹ ਸੁਣਦਿਆਂ ਡਰਾਈਵਰ ਨਾਟਕੀ ਰੂਪ ਵਿੱਚ ਆਪਣੇ ਗੋਡਿਆਂ' ਤੇ ਡਿੱਗਦਾ ਹੈ ਅਤੇ ਹੋਰ ਬਿਮਾਰ ਹੋਣ ਦਾ 'ਨਾਟਕ' ਕਰਦਾ ਹੈ।
"ਤੁਸੀਂ ਇਸ ਤਮਾਸ਼ੇ ਲਈ ਇੱਕ ਸ਼ਾਨਦਾਰ ਔਸਕਰ ਐਵਾਰਡ ਪ੍ਰਾਪਤ ਕਰੋਗੇ," ਸਵਾਰੀ ਆਖਦੀ ਹੈ।
ਇਸ ਘਟਨਾ ਦੀ ਸੂਚਨਾ 13 ਕੈਬਜ਼ ਨੂੰ ਕੀਤੀ ਗਈ ਸੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੂਅਰਟ ਓਵੀਰੇਲ ਨੇ ਕਰੰਟ ਅਫੇਰਜ਼ ਨੂੰ ਦੱਸਿਆ ਕਿ ਇਸਦੇ ਚਲਦਿਆਂ ਡਰਾਈਵਰ ਦੀਆਂ ਟੈਕਸੀ ਸੇਵਾਵਾਂ ਉੱਤੇ ਰੋਕ ਲਾ ਦਿੱਤੀ ਗਈ ਹੈ।
ਡਰਾਈਵਰ ਦੇ ਲੌਗ ਦੀ ਜਾਂਚ ਕੀਤੀ ਗਈ ਸੀ ਜੋ ਸਵਾਰੀ ਦੇ ਦਾਅਵੇ ਅਤੇ ਸਮੇਂ ਨਾਲ ਮੇਲ ਖਾਂਦੀ ਸੀ।
13 ਕੈਬਜ਼ ਨੇ ਡਰਾਈਵਰ ਨੂੰ ਇੰਟਰਵਿਊ ਲਈ ਬੁਲਾਇਆ ਅਤੇ ਜਦੋਂ ਉਹ ਆਪਣੇ ਕੀਤੇ ਕਾਰਜਾਂ ਨੂੰ ਸਹੀ ਨਾ ਸਾਬਿਤ ਕਰ ਸਕਿਆ।
ਐਨਐਸਡਬਲਯੂ ਟੈਕਸੀ ਕਾਉਂਸਿਲ ਦੇ ਡਿਪਟੀ ਚੀਫ ਐਗਜ਼ੈਕਟਿਵ ਨਿੱਕ ਅਬਰਾਹਿਮ ਨੇ ਦੱਸਿਆ ਕਿ ਡਰਾਈਵਰਾਂ ਨੂੰ ਛੋਟੀ ਯਾਤਰਾ ਵਾਲੀਆਂ ਸਵਾਰੀਆਂ ਨੂੰ ਇਨਕਾਰ ਕਰਨ ਦੀ ਆਗਿਆ ਨਹੀਂ ਹੈ।
ਕੈਬ ਡਰਾਈਵਰ ਸਿਰਫ ਓਦੋਂ ਹੀ ਸਵਾਰੀ ਲਿਜਾਣੀ ਮਨਾ ਕਰ ਸਕਦੇ ਹਨ ਜਦੋਂ ਉਹ ਆਪਣੀ ਸ਼ਿਫਟ ਪੂਰੀ ਕਰ ਰਹੇ ਹੋਣ।
Listen to SBS Punjabi Monday to Friday at 9 pm. Follow us on Facebook and Twitter.
