SKIP TO MAIN CONTENT

ਬਲਾਤਕਾਰ ਦੇ ਦੋਸ਼ੀ ਭਾਰਤੀ ਮੂਲ ਦੇ ਉਬਰ ਡਰਾਈਵਰ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ

ਬ੍ਰਿਸਬੇਨ ਵਿੱਚ ਉਬਰ ਡਰਾਈਵਰ ਅਨਿਲ ਥਾਮਸ ਬੀਤੇ ਸੋਮਵਾਰ ਅਦਾਲਤ ਵਿੱਚ ਪੇਸ਼ ਹੋਇਆ ਜਿੱਥੇ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ।

The Greek Goddess of Justice outside Brisbane Supreme Court
Source: AAP

1 min read

Published


Skip to article content

37 ਸਾਲ ਦੇ ਉਬਰ ਡਰਾਈਵਰ ਅਨਿਲ ਥਾਮਸ ਤੇ ਪਿਛਲੇ ਸਾਲ ਇੱਕ 16 ਸਾਲ ਦੀ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਸੀ। ਦੋਸ਼ ਹੈ ਕਿ ਪਿਛਲੇ ਸਾਲ 7 ਜੁਲਾਈ ਨੂੰ ਬ੍ਰਿਸਬੇਨ ਦੇ ਬੇ ਸਾਈਡ ਇਲਾਕੇ ਵਿੱਚ ਉਸ ਵੇਲੇ ਬਲਾਤਕਾਰ ਕੀਤਾ ਜਦੋਂ ਕੁੜੀ ਸੁਪਰਮਾਰਕੀਟ ਤੋਂ ਆਪਣੇ ਇੱਕ ਦੋਸਤ ਦੇ ਘਰ ਜਾਣ ਲਈ ਉਬਰ ਵਿੱਚ ਸਵਾਰ ਹੋਈ ਸੀ।

ਪੁਲਿਸ ਵੱਲੋਂ ਲਾਏ ਦੋਸ਼ ਮੁਤਾਬਿਕ, ਜਿਸ ਵੇਲੇ ਉਹ ਪੀੜਿਤ ਦੀ ਮੰਜ਼ਿਲ ਨੇੜੇ ਪਹੁੰਚੇ, ਅਨਿਲ ਥਾਮਸ ਆਪਣੀ ਗੱਡੀ ਨੂੰ ਇੱਕ ਸੁਨਸਾਨ ਥਾਂ ਤੇ ਲੈ ਗਿਆ ਅਤੇ ਦਰੱਖਤਾਂ ਦੇ ਓਹਲੇ ਰੋਕ ਦਿੱਤੀ। ਪੁਲਿਸ ਮੁਤਾਬਿਕ, ਉਸਨੇ ਉਸੇ ਥਾਂ ਕੁੜੀ ਨਾਲ ਜ਼ਬਰਦਸਤੀ ਕੀਤੀ ਅਤੇ ਉਸਦੇ ਨਾਲ ਬਲਾਤਕਾਰ ਕੀਤਾ। ਇਸ ਮਗਰੋਂ ਉਸਨੇ ਕੁੜੀ ਨੂੰ ਉਸਦੇ ਦੋਸਤ ਦੇ ਘਰ ਛੱਡਿਆ।

ਇਸ ਕਥਿਤ ਘਟਨਾ ਦੇ ਕੁੱਝ ਦਿਨ ਮਗਰੋਂ ਪੀੜਿਤ ਕੁੜੀ ਨੇ ਪੁਲਿਸ ਨੂੰ ਅਨਿਲ ਥਾਮਸ ਦੇ ਵਿਰੁੱਧ ਸ਼ਿਕਾਇਤ ਕੀਤੀ। 

ਅਦਾਲਤ ਵਿੱਚ ਸੁਣਵਾਈ ਦੌਰਾਨ ਅਨਿਲ ਥਾਮਸ ਵੱਲੋਂ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ। 

ਬ੍ਰਿਸਬੇਨ ਦੀ ਅਦਾਲਤ ਵਿੱਚ ਮੁਕੱਦਮਾ ਜਾਰੀ ਹੈ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now