SKIP TO MAIN CONTENT

ਭਾਰਤੀ ਜੋੜੇ ਤੇ ਆਸਟ੍ਰੇਲੀਆ ਵਿਚ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦਾ ਦੋਸ਼

ਔਰਤ ਨੇ ਦੱਸਿਆ ਕਿ ਉਸਨੂੰ $143 ਮਹੀਨਾ ਅਦਾ ਕਰਨ ਦੀ ਗੱਲ ਕਹੀ ਗਈ ਸੀ, ਪ੍ਰੰਤੂ ਉਸਨੂੰ ਸਵੇਰੇ ਸਾਢੇ ਪੰਜ ਵਜੇ ਤੋਂ ਸਵੇਰੇ ਤਿੰਨ ਵਜੇ ਤੱਕ ਕੰਮ ਕਰਨਾ ਪੈਂਦਾ ਸੀ ਜਿਸ ਦੌਰਾਨ ਉਸਨੂੰ ਕੇਵਲ ਇੱਕ ਘੰਟਾ ਅਰਾਮ ਕਰਨ ਨੂੰ ਦਿੱਤਾ ਜਾਂਦਾ ਸੀ। ਬਚਾਅ ਪੱਖ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Court
Source: Pixabay (Public Domain)

2 min read

Published

By SBS Punjabi

Source: SBS



Skip to article content

ਇੱਕ ਭਾਰਤੀ ਜੋੜੇ ਤੇ ਦੋਸ਼ ਹੈ ਕਿ ਉਹਨਾਂ ਨੇ ਮੈਲਬੌਰਨ ਵਿੱਚ ਆਪਣੇ ਘਰ ਤੇ ਅੱਠ ਸਾਲ ਇੱਕ ਔਰਤ ਨੂੰ ਜ਼ਬਰਦਸਤੀ ਗੁਲਾਮ ਬਣਾ ਕੇ ਰੱਖਿਆ। ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਪੈਰਾਮੇਡੀਕ ਪਹੁੰਚੇ ਤਾਂ ਪੀੜਿਤ ਔਰਤ ਬੇਹੱਦ ਕਮਜ਼ੋਰ ਅਤੇ ਬੇਸੁੱਧ ਸੀ ਅਤੇ ਉਸਦੇ ਹੱਥਾਂ ਅਤੇ ਪੈਰਾਂ ਤੇ ਜ਼ਖਮ ਸਨ।

ਕਥਿਤ ਪੀੜਿਤ 50 ਕੁ ਸਾਲ ਉਮਰ ਦੀ ਭਾਰਤੀ ਨਾਗਰਿਕ ਹੈ ਅਤੇ ਉਸ ਨੂੰ ਮੈਲਬੌਰਨ ਵਿਚ ਮਾਊਂਟ ਵਾਵੇਰਲੀ ਵਿਚ ਇੱਕ ਘਰ ਵਿੱਚ ਰੱਖਿਆ ਗਿਆ ਸੀ ਜਿਥੋਂ ਉਸਨੂੰ 2015 ਵਿਚ ਮੁਕਤ ਕਰਵਾਇਆ ਗਿਆ।

ABC ਮੁਤਾਬਿਕ ਕੰਦਸਵਾਮੀ ਕੰਨਨ ਅਤੇ ਉਸਦੀ ਪਤਨੀ ਕੁਮੁਥੂਨੀ ਕੰਨਨ ਤੇ ਗੁਲਾਮ ਰੱਖਣ ਅਤੇ ਇੱਕ ਮਨੁੱਖ ਤੇ ਮਲਕੀਅਤ ਜਤਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਅੱਜ ਅਦਾਲਤ ਵਿਚ ਸ਼ੁਰੂ ਹੋਈ ਕਾਰਵਾਈ ਵਿਚ ਦੋਸ਼ੀ ਵਿਅਕਤੀਆਂ ਖਿਲ਼ਾਫ ਅਦਾਲਤ ਵਿਚ ਮੁੱਕਦਮੇ ਲਈ ਦੋਸ਼ ਨਿਧਾਰਿਤ ਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਨੂੰ ਸਾਲ 2007 ਵਿਚ ਦੋਸ਼ੀ ਆਸਟ੍ਰੇਲੀਆ ਲੈ ਕੇ ਆਏ ਸਨ ਤਾਂ ਜੋ ਉਹ ਇਸ ਜੋੜੇ ਦੇ ਤਿੰਨ ਬੱਚਿਆਂ ਦੀ ਸੰਭਾਲ ਅਤੇ ਘਰ ਦਾ ਕੰਮ ਕਾਜ ਕਰੇ।

ਕੰਮੋਨਵੇਲਥ ਇਸਟੇਗਾਸਾ ਨੇ ਦੱਸਿਆ ਕਿ ਸ਼੍ਰੀਮਤੀ ਕੰਨਨ ਨੇ 2015 ਵਿਚ 000 ਤੇ ਫੋਨ ਕਰ ਕੇ ਕਿਹਾ ਕਿ ਓਹਨਾ ਦੇ ਘਰ ਦੇ ਗੁਸਲਖਾਨੇ ਵਿਚ ਇਕ ਔਰਤ ਡਿੱਗ ਪਈ ਅਤੇ ਉਹ ਉੱਠ ਨਹੀਂ ਸਕਦੀ।

ਪਰਾਮੇਡੀਕ ਉਸ ਔਰਤ ਨੂੰ ਗੰਭੀਰ ਬਿਮਾਰ ਸਥਿਤੀ ਵਿਚ ਹਸਪਤਾਲ ਲੈ ਕੇ ਗਏ।

ਔਰਤ ਨੇ ਦੱਸਿਆ ਕਿ ਉਸਨੂੰ $143 ਮਹੀਨਾ ਅਦਾ ਕਰਨ ਦੀ ਗੱਲ ਕਹੀ ਗਈ ਸੀ, ਪ੍ਰੰਤੂ ਉਸਨੂੰ ਸਵੇਰੇ ਸਾਢੇ ਪੰਜ ਵਜੇ ਤੋਂ ਸਵੇਰੇ ਤਿੰਨ ਵਜੇ ਤੱਕ ਕੰਮ ਕਰਨਾ ਪੈਂਦਾ ਸੀ ਜਿਸ ਦੌਰਾਨ ਉਸਨੂੰ ਕੇਵਲ ਇੱਕ ਘੰਟਾ ਅਰਾਮ ਕਰਨ ਨੂੰ ਦਿੱਤਾ ਜਾਂਦਾ ਸੀ।

ਉਸਨੇ ਦੱਸਿਆ ਕਿ ਉਸਨੂੰ ਜ਼ੁਬਾਨੀ ਅਤੇ ਸਰੀਰਿਕ ਤੌਰ ਤੇ ਪ੍ਰਤਾੜਿਤ ਕੀਤਾ ਗਿਆ।

ਔਰਤ ਨੇ ਦੱਸਿਆ ਕਿ ਉਸਨੂੰ ਕੇਵਲ $10 ਤੱਕ ਕਿਸੇ-ਕਿਸੇ ਖਾਸ ਮੌਕੇ ਤੇ ਹੀ ਮਿਲਦੇ ਸਨ।

ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਉਸ ਸਮੇ ਇੱਕ ਮਹੀਨੇ ਤੱਕ ਘਰ ਵਿਚ ਬੰਦ ਕਰ ਕੇ ਰੱਖਿਆ ਗਿਆ ਜਦੋਂ ਪਰਿਵਾਰ ਛੁੱਟੀਆਂ ਮਨਾਉਣ ਭਾਰਤ ਗਿਆ ਹੋਇਆ ਸੀ।

ਦੋਸ਼ੀਆਂ ਦੇ ਵਕੀਲ ਨੇ ਕਿਹਾ ਕਿ ਉਹ ਇਹਨਾਂ ਦੋਸ਼ਾਂ ਨੂੰ ਨਕਾਰਦੇ ਹਨ ਅਤੇ ਓਹਨਾ ਹਮੇਸ਼ਾ ਔਰਤ ਨੂੰ ਆਪਣੇ ਪਰਿਵਾਰ ਵਾਂਗ ਰੱਖਿਆ ਸੀ।

ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਔਰਤ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ, ਪਰ ਉਸਨੂੰ ਜ਼ਿਆਦਾ ਕੁਝ ਨਹੀਂ ਚਾਹੀਦਾ ਸੀ।

ਅਦਾਲਤ ਵਿਚ ਮਾਮਲੇ ਦੀ ਸੁਣਵਾਈ ਜਾਰੀ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now