SKIP TO MAIN CONTENT

ਭਾਰਤੀ ਕਾਮੇ ਦੀ ਖੇਤ ਵਿੱਚ ਹੋਈ ਦੁਰਘਟਨਾ ਪਿੱਛੋਂ ਮੌਤ

ਨਿਊਜ਼ੀਲੈਂਡ ਵਿੱਚ ਇੱਕ ਭਾਰਤੀ ਕਾਮੇ ਦੇ ਮਾਰੇ ਜਾਣ ਦੀ ਖ਼ਬਰ ਹੈ। ਆਲੂਆਂ ਦੇ ਖੇਤ ਵਿੱਚ ਮਸ਼ੀਨਰੀ ਵਰਤਦੇ ਵੇਲ਼ੇ ਹੋਈ ਦੁਰਘਟਨਾ ਨੂੰ ਮੌਤ ਦਾ ਕਾਰਣ ਮੰਨਿਆ ਜਾ ਰਿਹਾ ਹੈ।

Potato harvester
Source: NZ Herald Photo / Jason Oxenham

1 min read

Published

By Preetinder Grewal


Skip to article content

ਦੱਖਣੀ ਔਕਲੈਂਡ ਦੇ ਪੂਨੀ ਇਲਾਕੇ ਵਿੱਚ ਇੱਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਦੀ ਖੇਤ ਵਿੱਚ ਕੰਮ ਕਰਨ ਦੌਰਾਨ ਮੌਤ ਗਈ ਹੈ।

ਇੰਡੀਅਨ ਵੀਕੈਂਡੇਰ ਮੁਤਾਬਿਕ ਇਸ ਭਾਰਤੀ ਨੌਜਵਾਨ ਦਾ ਸਬੰਧ ਪੰਜਾਬ ਦੇ ਤਲਵੰਡੀ ਸਾਬੋ ਇਲਾਕੇ ਦੇ ਇੱਕ ਗਰੀਬ ਪਰਿਵਾਰ ਨਾਲ ਹੈ।

ਮਿਲੀ ਜਾਣਕਾਰੀ ਮੁਤਾਬਿਕ ਉਸਨੂੰ ਪਰਿਵਾਰ ਨੇ ਬਹੁਤ ਸੱਧਰਾਂ ਤੇ ਉਮੀਦਾਂ ਨਾਲ ਥੋੜਾ ਸਮਾਂ ਪਹਿਲਾਂ ਹੀ ਨਿਊਜ਼ੀਲੈਂਡ ਭੇਜਿਆ ਸੀ। 

ਸੈੱਟਲਮੈਂਟ ਰੋਡ ਦੇ ਇੱਕ ਨਿਵਾਸੀ ਨੇ ਹੈਰਲਡ ਨੂੰ ਦੱਸਿਆ ਕਿ ਆਪਾਤਕਾਲੀਨ ਸੇਵਾਵਾਂ ਵੱਲੋਂ ਐਮਬੂਲੈਂਸ ਤੇ ਅੱਗ ਬੁਝਾਊ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਦੁਰਘਟਨਾ ਆਲੂ ਪੁੱਟਣ ਵਾਲ਼ੀ ਮਸ਼ੀਨ ਨਾਲ ਕੰਮ ਕਰਦੇ ਵੇਲ਼ੇ ਵਾਪਰੀ। 

ਮ੍ਰਿਤਕ ਦੇ ਪਰਿਵਾਰ ਤੇ ਨਜ਼ਦੀਕੀ ਸਾਥੀਆਂ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਅਜੇ ਉਸਦੀ ਸ਼ਨਾਖ਼ਤ ਨੂੰ ਗੁਪਤ ਰੱਖਿਆ ਜਾ ਰਿਹਾ ਹੈ।

ਭਾਰਤੀ ਸਫਾਰਤਖਾਨੇ ਵੱਲੋਂ ਭਵ ਢਿੱਲੋਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਇੱਹ ਨੌਜਵਾਨ ਹਾਲ ਹੀ ਵਿੱਚ ਸੁਨਹਿਰੇ ਭਵਿੱਖ ਦੀ ਆਸ ਲੈਕੇ ਨਿਊਜ਼ੀਲੈਂਡ ਆਇਆ ਸੀ।

ਵਰਕਸੇਫ਼ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਘਟਨੇ ਸਬੰਧੀ ਹੋਰ ਵੇਰਵੇ ਦੀ ਉਡੀਕ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now