ਜਾਪਾਨ ਵਿਚ ਖੇਡੇ ਜਾ ਰਹੇ ਔਰਤਾਂ ਦੇ ਹਾਕੀ ਏਸ਼ੀਆ ਕੱਪ ਵਿਚ ਭਾਰਤੀ ਕੁੜੀਆਂ ਨੇ ਆਪਣੀ ਸਥਿਤੀ ਕਾਫੀ ਮਜ਼ਬੂਤ ਬਣਾ ਲਈ ਹੈ। ਸ਼ੁਕਰਵਾਰ ਨੂੰ ਪਿਛਲੇ ਚੈਂਪਿਅਨ ਜਪਾਨ ਨੂੰ ਹਰਾ ਕੇ ਭਾਰਤੀ ਟੀਮ ਹੁਣ ਚੀਨ ਨਾਲ ਅੱਜ ਆਪਣਾ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਾਲ 2009 ਵਿਚ ਭਾਰਤੀ ਟੀਮ ਦਾ ਪੇਚਾ ਚੀਨ ਦੀ ਟੀਮ ਨਾਲ ਪਿਆ ਸੀ ਤੇ 5-3 ਦੇ ਫਰਕ ਨਾਲ ਇਹ ਦੂਜੇ ਸਥਾਨ ਤੇ ਰਹੀ ਸੀ। ਅੱਜ ਸਾਰਿਆਂ ਦੀਆਂ ਨਜ਼ਰਾਂ ਇਕ ਵਾਰ ਫੇਰ ਤੋਂ ਭਾਰਤੀ ਕੁੜੀਆਂ ਤੇ ਇਸ ਲਈ ਵੀ ਖਾਸ ਤੋਰ ਤੇ ਗਡੀਆਂ ਗਈਆਂ ਹਨ ਕਿਉਂਕਿ ਇਸ ਸਾਲ ਵਾਲੇ ਏਸ਼ੀਆ ਕੱਪ ਵਿਚ ਹੁਣ ਤਕ ਭਾਰਤੀ ਟੀਮ ਨੇ ਕੋਈ ਵੀ ਮੈਚ ਨਹੀਂ ਹਾਰਿਆ ਹੈ ਅਤੇ ਇਸ ਦੇ ਹੋਂਸਲੇ ਕਾਫੀ ਬੁਲੰਦ ਹਨ। ਕਪਤਾਨ ਰਾਣੀ ਰਾਮਪਾਲ ਦੇ ਨੇਤਰਤਵ ਵਿਚ ਹੁਣ ਤੱਕ ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ 27 ਗੋਲ ਕੀਤੇ ਹਨ ਅਤੇ ਇਹ ਅਗਲੇ ਏਸ਼ੀਆ ਕੱਪ ਲਈ ਵੀ ਕੂਆਲੀਫਾਈ ਕਰ ਚੁੱਕੀ ਹੈ। ਪੁਆਇੰਟਾਂ ਦੇ ਹਿਸਾਬ ਨਾਲ ਵੀ ਭਾਰਤ ਦੀ ਟੀਮ ਪੂਲ ਏ ਵਿਚ 9 ਅੰਕ ਹਾਸਲ ਕਰ ਕੇ ਚੀਨ ਨਾਲੋਂ 3 ਅੰਕ ਅੱਗੇ ਹੈ। ਅੱਜ ਸ਼ਾਮ 6.30 ਵਜੇ ਖੇਡੇ ਜਾਣ ਵਾਲੇ ਏਸ ਫਾਈਨਲ ਲਈ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਫਾਈਨਲ ਵਿਚ ਜਿਤ ਲਈ ਸ਼ੁੱਭ ਇਛਾਵਾਂ!!
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਸ਼ੁਭ ਇਛਾਵਾਂ, ਫਾਈਨਲ ਅੱਜ ਚੀਨ ਨਾਲ
ਇਸ ਸਾਲ ਵਾਲੇ ਏਸ਼ੀਆ ਕੱਪ ਵਿਚ ਹੁਣ ਤਕ ਭਾਰਤੀ ਟੀਮ ਨੇ ਕੋਈ ਵੀ ਮੈਚ ਨਹੀਂ ਹਾਰਿਆ ਹੈ ਅਤੇ ਇਸ ਦੇ ਹੋਂਸਲੇ ਕਾਫੀ ਬੁਲੰਦ ਹਨ

Share