SKIP TO MAIN CONTENT

ਭਾਰਤੀ ਕ੍ਰਿਕੇਟ ਖਿਡਾਰੀ ਦੀ ਪਤਨੀ ਨੇ ਲਗਾਏ ਬੇਵਫਾਈ ਅਤੇ ਮਾਰ ਕੁੱਟ ਦੇ ਦੋਸ਼

ਖਿਡਾਰੀ ਦੀ ਪਤਨੀ ਨੇ ਮੰਗਲਵਾਰ ਨੂੰ ਆਪਣੇ ਪਤੀ ਦੁਆਰਾ ਦੂਜੀਆਂ ਔਰਤਾਂ ਨਾਲ ਕੀਤੀਆਂ ਗੱਲਾਬਾਤਾਂ (ਚੈਟਸ) ਦੀਆਂ ਫੋਟੋਆਂ ਫੇਸਬੁੱਕ ਤੇ ਪਾਈਆਂ ਸਨ। ਪਰ ਬਾਅਦ ਵਿੱਚ ਉਸ ਨੇ ਆਪਣਾ ਫੇਸਬੁੱਕ ਅਕਾਉਂਟ ਡੀਲੀਟ ਕਰ ਦਿਤਾ।

Shami with his wife
Muhammad Shami with his Wife Hasin Jahaan Source: SBS

3 min read

Published

Updated

By MP Singh


Skip to article content

ਭਾਰਤੀ ਕਰਿਕਟਰ ਮੁਹੰਮਦ ਸ਼ਾਮੀ ਦੀ ਪਤਨੀ ਹਸੀਨ ਜਹਾਨ ਨੇ ਆਪਣੇ ਪਤੀ ਉਤੇ ਘਰੇਲੂ ਹਿੰਸਾ ਅਤੇ ਬੇਵਫਾਈ ਦੇ ਦੋਸ਼ ਲਗਾਏ ਹਨ।

ਭਾਰਤੀ ਕਰਿਕਟ ਟੀਮ ਦੇ ਇਸ ਤੇਜ਼ ਗਤੀ ਗੇਂਦਬਾਜ਼, ਜੋ ਕਿ ਇਸ ਸਮੇਂ ਇੰਡੀਆ-ਏ ਦੀ ਦੇਓਧਾਰ ਟਰੌਫੀ ਲਈ ਖੇਡ ਰਿਹਾ ਹੈ, ਉੱਤੇ ਇਸ ਦੀ ਪਤਨੀ ਨੇ ਪਿਛਲੇ ਤਿੰਨ ਸਾਲਾਂ ਦੌਰਾਨ, ਧੋਖੇਬਾਜ਼ੀ ਅਤੇ ਤਸ਼ੱਦਦ ਕਰਨ ਦੇ ਇਲਜਾਮ ਲਗਾਏ ਹਨ। ਟਾਈਮਸ ਆਫ ਇੰਡੀਆ ਨੇ ਰਿਪੋਰਟ ਕੀਤਾ ਹੈ।

ਹਸੀਨ ਜਹਾਨ ਨੇ ਕਿਹਾ ਹੈ ਕਿ ਸ਼ਮੀ ਨੇ ਪਿਛਲੇ ਮਹੀਨੇ ਸਾਊਥ ਅਫਰੀਕਾ ਦੇ ਦੌਰੇ ਤੋਂ ਵਾਪਸ ਮੁੜਨ ਉਪਰੰਤ ਉਸ ਉੱਤੇ ਸ਼ਰੀਰਕ ਹਮਲਾ ਕੀਤਾ ਸੀ।

ਉਸ ਨੇ ਐਨ ਡੀ ਟੀਵੀ ਨਾਲ ਨੂੰ ਦੱਸਿਆ, ‘ਸ਼ਾਮੀ ਨੇ ਸਾਊਥ ਅਫਰੀਕਾ ਦੇ ਦੌਰੇ ਤੋਂ ਵਾਪਸ ਆਉਣ ਤੇ, ਮੈਨੂੰ ਬੁਰਾ ਭਲਾ ਕਿਹਾ ਅਤੇ ਮਾਰ ਕੁੱਟ ਵੀ ਕੀਤੀ। ਉਸ ਨੇ ਅਜਿਹਾ ਪਹਿਲਾਂ ਵੀ ਕਈ ਵਾਰ ਕੀਤਾ ਹੈ, ਪਰ ਹੁਣ ਮੈਨੂੰ ਲਗਦਾ ਹੈ ਕਿ ਇਸ ਦਾ ਅੰਤ ਹੋਣਾ ਚਾਹੀਦਾ ਹੈ’।

‘ਮੈ ਉਸ ਨੂੰ ਗਲਤੀਆਂ ਸੁਧਾਰਨ ਲਈ ਬਹੁਤ ਸਮਾਂ ਦਿੱਤਾ ਅਤੇ ਆਪਣੇ ਆਪ ਨੂੰ ਸ਼ਾਂਤ ਹੀ ਰਖਿਆ, ਪਰ ਬਜਾਏ ਇਸ ਦੇ ਕਿ ਉਹ ਆਪਣੀਆਂ ਗਲਤੀਆਂ ਨੂੰ ਮੰਨਦਾ, ਉਸ ਨੇ ਆਪਣਾ ਸਾਰਾ ਗੁੱਸਾ ਮੇਰੇ ਤੇ ਹੀ ਕਢਣਾਂ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਮੇਰੀ ਬਿਹਤਰੀ ਲਈ ਚੁੱਪ ਰਹਿਣ ਲਈ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ’।

ਹਸੀਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ, ‘ਉਸ ਨੇ ਜੋ ਜੋ ਕਿਹਾ, ਮੈ ਉਹ ਕੀਤਾ। ਉਸ ਨੇ ਮੇਰੇ ਨਾਲ ਤਸ਼ਦੱਦ ਕੀਤਾ ਅਤੇ ਕਦੀ ਵੀ ਮੈਨੂੰ ਆਪਣੀ ਪਤਨੀ ਵਾਂਗੂ ਨਹੀਂ ਸਮਝਿਆ। ਉਹ ਇਕ ਬਹੁਤ ਵੱਡਾ ‘ਫਲਰਟ’ ਹੈ। ਮੈ ਉਸ ਨੂੰ ਆਪਣੀ ਜਿੰਦਗੀ ਦੇ ਆਖਰੀ ਸਾਹਾਂ ਤੱਕ ਕਦੀ ਵੀ ਤਲਾਕ ਨਹੀਂ ਦੇਵਾਂਗੀ। ਮੇਰੇ ਕੋਲ ਸਾਰੇ ਸਬੂਤ ਮੌਜੂਦ ਹਨ ਅਤੇ ਮੈਂ ਉਸ ਨੂੰ ਅਦਾਲਤ ਵਿੱਚ ਘੜੀਸਾਂਗੀ’।

ਸ਼ਾਮੀ ਨੇ ਇਹਨਾਂ ਇਲਜਾਮਾਂ ਨੂੰ ਖਾਰਜ ਕਰ ਦਿੱਤਾ ਹੈ।

ਇਕ ਟਵੀਟ ਵਿੱਚ ਉਸ ਨੇ ਕਿਹਾ, ‘ਸਲਾਮ, ਮੇਰਾ ਨਾਮ ਮੁਹੰਮਦ ਸ਼ਾਮੀ ਹੈ। ਇਹ ਜੋ ਵੀ ਸਾਡੀ ਨਿਜੀ ਜਿੰਦਗੀ ਬਾਬਤ ਖਬਰਾਂ ਫੈਲ ਰਹੀਆਂ ਹਨ, ਉਹ ਬਿਲਕੁਲ ਝੂਠ ਹਨ, ਇਹ ਸਾਡੇ ਵਿਰੁੱਧ ਇੱਕ ਬਹੁਤ ਵੱਡੀ ਸਾਜਸ਼ ਹੈ, ਇਹ ਮੇਰਾ ਨਾਮ ਬਦਨਾਮ ਕਰਨ ਅਤੇ ਮੇਰੀ ਖੇਡ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ’।

ਬੀ ਸੀ ਸੀ ਆਈ ਨੇ ਮੁਹੰਮਦ ਸ਼ਾਮੀ ਦੇ ਇਕਰਾਰਨਾਮੇ ਨੂੰ ਹਾਲ ਦੀ ਘੜੀ ਰੋਕਿਆ

ਬੁੱਧਵਾਰ ਨੂੰ ਮੁਹੰਮਦ ਸ਼ਾਮੀ ਦੇ ਵਿਰੁੱਧ ਲੱਗੇ ਇਲਜਾਮਾਂ ਦੇ ਮੱਦੇਨਜ਼ਰ, ਬੀ ਸੀ ਸੀ ਆਈ ਨੇ ਆਪਣਾ ਖਿਡਾਰੀਆਂ ਵਾਲਾ ਇਕਰਾਰਨਾਮਾਂ ਰੋਕ ਲਿਆ ਹੈ।

ਇੰਡੀਅਨ ਐਕਸਪ੍ਰੈਸ ਅਖਬਾਰ ਮੁਤਾਬਕ, ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੀ ਗਈ ਕਮੇਟੀ, ਜੋ ਕਿ ਖਿਡਾਰੀਆਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਤੈਅ ਕਰਦੀ ਹੈ, ਨੇ ਬੁੱਧਵਾਰ ਨੂੰ ਬਾਕੀ ਦੇ 26 ਖਿਡਾਰੀਆਂ ਦੇ ਇਕਰਾਰਨਾਮੇਂ ਜਾਰੀ ਕਰ ਦਿੱਤੇ ਪਰ ਮੁਹੰਮਦ ਸ਼ਾਮੀ ਦੇ ਇਕਰਾਰਨਾਮੇ ਨੂੰ ਤੱਥਾਂ ਜਾਂਚ ਹੋਣ ਤੱਕ ਰੋਕ ਲਿਆ ਹੈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now