SKIP TO MAIN CONTENT

ਭਾਰਤੀ ਮੂਲ ਦਾ ਉਬਰ ਡਰਾਈਵਰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

ਬ੍ਰਿਸਬੇਨ ਜ਼ਿਲਾ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਉਬਰ ਡਰਾਈਵਰ ਨੂੰ 16 ਸਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਦੇ ਦੋਸ਼ਾਂ ਤੋਂ ਵੀਰਵਾਰ ਨੂੰ ਬਰੀ ਕਰ ਦਿੱਤਾ ਹੈ।

Anil Thomas
Anil Thomas outside the Brisbane Magistrates Court in Brisbane Tuesday. Source: AAP

2 min read

Published

Updated

By Salvi Manish


Skip to article content

ਜੁਲਾਈ 2017 ਵਿੱਚ ਉਬਰ ਡਰਾਈਵਰ ਅਨਿਲ ਥਾਮਸ ਵਿਰੁੱਧ 16 ਸਾਲ ਦੀ ਇੱਕ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਸੀ, ਜਿਸਨੂੰ ਕਿ ਉਸਨੇ ਇੱਕ ਗਰੌਸਰੀ ਸਟੋਰ ਤੋਂ ਮੈਨਲੀ ਵੈਸਟ ਤੋਂ ਉਸਦੇ ਦੋਸਤ ਦੇ ਘਰ ਛੱਡਿਆ ਸੀ।

ਕੁੜੀ ਵੱਲੋਂ ਬਲਾਤਕਾਰ ਦੀ ਸ਼ਿਕਾਇਤ ਕਰਨ ਉਪਰੰਤ ਅਨਿਲ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਉਸ ਉੱਪਰ ਸੈਕਸੁਅਲ ਅਸਾਲਟ ਦੇ ਪੰਜ, ਬਲਾਤਕਾਰ ਦੇ ਦੋ ਅਤੇ ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਸਨ।

ਬ੍ਰਿਸਬੇਨ ਦੀ ਜ਼ਿਲਾ ਅਦਾਲਤ ਨੇ ਪਿਛਲੇ ਸਾਲ ਜੂਨ ਵਿੱਚ 39 ਸਾਲਾ ਅਨਿਲ ਥਾਮਸ ਵਿਰੁੱਧ ਇਹਨਾਂ ਦੋਸ਼ਾਂ ਹੇਠ ਮੁੱਕਦਮਾ ਚਲਾਉਣ ਦਾ ਫੈਸਲਾ ਕੀਤਾ।

ਇਸੇ ਹਫਤੇ ਸ਼ੁਰੂ ਹੋਏ ਮੁਕੱਦਮੇ ਦੀ ਕੁੱਲ ਤਿੰਨ ਦਿਨ ਸੁਣਵਾਈ ਹੋਈ ਜਿਸ ਦੌਰਾਨ ਅਨਿਲ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ।

ਕੁਰੀਅਰ ਮੇਲ ਅਖਬਾਰ ਮੁਤਾਬਿਕ, ਅਦਾਲਤ ਵਿੱਚ ਦੋਸ਼ ਲਗਾਇਆ ਗਿਆ ਕਿ 16 ਸਾਲਾਂ ਦੀ ਕੁੜੀ ਜੋ ਕਿ 12ਵੀਂ ਜਮਾਤ ਵਿੱਚ ਪੜ੍ਹਦੀ ਸੀ, ਅਨਿਲ ਦੀ ਕਾਰ ਵਿੱਚ ਡਰਾਈਵਰ ਦੇ ਨਾਲਦੀ ਸੀਟ ਤੇ ਬੈਠੀ ਅਤੇ ਇਸ ਮਗਰੋਂ ਡਰਾਈਵਰ ਨੇ ਉਸ ਦੇ ਨਾਲ ਗੱਲਬਾਤ ਸ਼ੁਰੂ ਕੀਤੀ।

ਖਬਰ ਵਿੱਚ ਛਾਪੇ ਦੋਸ਼ਾਂ ਮੁਤਾਬਿਕ ਇੱਕ ਸਮੇਂ ਡਰਾਈਵਰ ਨੇ ਉਬਰ ਅਕਾਊਂਟ ਨੂੰ ਬੰਦ ਕਰ ਕੇ ਡਰਾਈਵਰ ਮਿੱਥੇ ਰਸਤੇ ਤੋਂ ਹਟ ਕੇ ਇੱਕ ਸੁਨਸਾਨ ਥਾਂ ਤੇ ਲੈ ਗਿਆ ਅਤੇ ਉਸਨੇ ਕੁੜੀ ਦੇ ਨਾਲ ਬਲਾਤਕਾਰ ਕੀਤਾ।

12 ਮੇਮ੍ਬਰਾਂ ਦੀ ਜਿਊਰੀ ਵੁੱਧਵਾਰ ਨੂੰ ਸੁਣਵਾਈ ਮਗਰੋਂ ਮਾਮਲੇ ਤੇ ਵਿਚਾਰ ਕਰਨ ਲਈ ਰਿਟਾਇਰ ਹੋਈ ਅਤੇ ਅਗਲੇ ਦਿਨ ਸਵੇਰੇ ਆਪਣੇ ਫੈਸਲੇ ਨਾਲ ਵਾਪਿਸ ਆਈ।

ਵੀਰਵਾਰ ਸਵੇਰੇ ਦਿੱਤੇ ਇੱਕ ਫੈਸਲੇ ਵਿੱਚ ਅਨਿਲ ਥਾਮਸ ਨੂੰ ਉਸਦੇ ਵਿਰੁੱਧ ਲੱਗੇ ਕੁੱਲ ਅੱਠ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now