Watch FIFA World Cup 2026™

LIVE, FREE and EXCLUSIVE

ਭਾਰਤੀ ਨੌਜਵਾਨ ਹਥਿਆਰਬੰਦ ਲੁਟੇਰੇ ਹੱਥੋਂ ਜ਼ਖਮੀ

ਸਿਡਨੀ ਦੇ ਵੈਂਟਵਰਥਵਿਲ ਇਲਾਕੇ ਦੇ ਇੱਕ ਪੀਜ਼ਾ ਸਟੋਰ ਵਿਚ ਕੰਮ ਕਰਦੇ ਆਨੰਦ ਸਿੰਘ ਨੂੰ ਹਥਿਆਰਬੰਦ ਲੁਟੇਰੇ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਹੈ ਜਿਸ ਦੇ ਚਲਦਿਆਂ ਉਹ ਹੁਣ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Anand Singh, Indian pizza worker shot at Sydney
Photo courtesy @tiffgenders @9NewsSyd Source: Supplied

ਚੈਨਲ ਨਾਈਨ ਅਨੁਸਾਰ ੨੧-ਸਾਲਾ ਆਨੰਦ ਸਿੰਘ ਨੇ ਹਥਿਆਬੰਦ ਲੁਟੇਰੇ ਦੇ ਮੂਹਰੇ ਅੜਨ ਦੀ ਕੋਸ਼ਿਸ਼ ਵੀ ਕੀਤੀ ਤੇ ਬਹਾਦਰੀ ਨਾਲ ਆਪਣੇ ਦੋ ਸਾਥੀ ਕਾਮਿਆਂ ਨੂੰ ਮੁਸ਼ਕਿਲ ਤੋਂ ਵੀ ਬਚਾਇਆ।

ਆਨੰਦ ਮੁਤਾਬਿਕ ਲੁਟੇਰੇ ਨੇ ਚਾਰ ਗੋਲੀਆਂ ਚਲਾਈਆਂ ਜਿੰਨਾ ਚੋ' ਇੱਕ ਉੱਸਦੇ ਹੱਥ ਉੱਤੇ ਤੇ ਦੂਜੀ ਛਾਤੀ ਵਿੱਚ ਲੱਗੀ।

ਜ਼ਖਮੀ ਹਾਲਤ ਵਿੱਚ ਆਨੰਦ ਨੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਜਾਕੇ ਆਪਣੀ ਜਾਨ ਬਚਾਈ।

ਪੁਲਿਸ ਨੇ ਹਾਲਾਂਕਿ ਨੌਜਵਾਨ ਦੀ ਇਸ ਕੋਸ਼ਿਸ਼ ਦੀ ਸਿਫਤ ਕੀਤੀ ਹੈ ਪਰ ਨਾਲ-ਨਾਲ ਇਸ ਤਰਾਂਹ ਕਰਨ ਤੋਂ ਵਰਜਿਆ ਵੀ ਹੈ।

ਗ੍ਰੈਨਵਿਲ ਪੁਲਿਸ ਥਾਣੇ ਦੇ ਇੰਸਪੈਕਟਰ ਮੈਥਿਊ ਹਾਈਡ ਨੇ ਇਸ ਬਾਰੇ ਕਿਹਾ," ਉਹ ਇੱਕ ਬਹਾਦੁਰ ਨੌਜਵਾਨ ਹੈ ਪਰ ਪੁਲਿਸ ਇੱਦਾਂ ਕਰਨ ਦਾ ਸੁਝਾ ਨਹੀਂ ਦਿੰਦੀ। ਹਥਿਆਰਬੰਦ ਲੁਟੇਰੇ ਕਾਫੀ ਖ਼ਤਰਨਾਕ ਹੋ ਸਕਦੇ ਨੇ ਇਸ ਲਈ ਉਹਨਾਂ ਦੀ ਮੰਗ ਤੇ ਹਮੇਸ਼ਾ ਗੌਰ ਕਰਨਾ ਚਾਹੀਦਾ ਹੈ।"

ਪੁਲਿਸ ਮੌਕੇ ਤੋਂ ਫਰਾਰ ਹੋਏ ਦੋਸ਼ੀ ਦੀ ਤਲਾਸ਼ ਵਿੱਚ ਹੈ।

Follow SBS Punjabi on Facebook and Twitter.


1 min read

Published

Updated

By Preetinder Grewal



Share this with family and friends


Follow SBS Punjabi

Download our apps

Watch on SBS

Punjabi News

Stream now