SKIP TO MAIN CONTENT

ਭਾਰਤੀ ਪ੍ਰਵਾਸੀ ਨੂੰ ਡਿਪੋਰਟ ਕਰਣ ਦੌਰਾਨ ਦਿਲ ਦੇ ਦੌਰੇ ਕਾਰਨ ਮੌਤ

ਮ੍ਰਿਤਕ ਪਿਛਲੇ ਤਿੰਨ ਮਹੀਨੇ ਤੋਂ ਇਮੀਗ੍ਰੇਸ਼ਨ ਡਿਟੈਂਸ਼ਨ ਵਿੱਚ ਸੀ ਅਤੇ ਬੀਤੇ ਹਫਤੇ ਉਸਨੂੰ ਭਾਰਤ ਡਿਪੋਰਟ ਕਰਣ ਤੋਂ ਪਹਿਲਾਂ ਉਸਨੂੰ ਦਿਲ ਦਾ ਦੌਰਾ ਆ ਗਿਆ ਜਿਸ ਕਰਨ ਉਸਦੀ ਮੌਤ ਹੋ ਗਈ।

Refugees could be sent back to countries where they face persecution under proposed new laws
Source: SBS

2 min read

Published


Skip to article content

ਮਲੇਸ਼ੀਆ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਕਿਸੇ ਹੋਰ ਵਿਅਕਤੀ ਦੀ ਪਛਾਣ ਤੇ ਕੰਮ ਕਰ ਰਹੇ ਭਾਰਤੀ ਵਿਅਕਤੀ ਦੀ ਉਸਨੂੰ ਡਿਪੋਰਟ ਕੀਤੇ ਜਾਣ ਸਮੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮਲੇਸ਼ੀਆ ਦੇ ਗਲੋਬਲ ਰੈਸਕਿਊ ਹੁਮਾਨੀਟੀ ਦੇ ਪ੍ਰਧਾਨ ਟੀ ਕਮਲਾਨਾਥਨ ਨੇ ਮੱਕਲ ਓਸਾਈ ਅਖਬਾਰ ਨੂੰ ਦੱਸਿਆ ਕਿ ਓਹਨਾ ਨੂੰ 42 ਸਾਲ ਵਿਅਕਤੀ, ਜਿਸਦਾ ਨਾਂ ਆਰ ਪੰਡੀਆਰਾਜਨ ਸੀ, ਦੀ ਮੌਤ ਦੀ ਖ਼ਬਰ ਮਿਲੀ ਸੀ। ਜਿਸ ਉਪਰੰਤ ਓਹਨਾ ਹਸਪਤਾਲ ਵਿੱਚ ਜਾ ਕੇ ਉਸਦੇ ਬਾਰੇ ਹੋਰ ਜਾਣਕਾਰੀ ਇੱਕਠੀ ਕਰ ਕੇ ਉਸਦੀ ਧਰਮ ਪਤਨੀ ਨਾਲ ਸੰਪਰਕ ਕੀਤਾ।

ਪੰਡਿਆਰਾਜਨ ਦੀ ਮੌਤ 29 ਜਨਵਰੀ ਨੂੰ ਉਸ ਸਮੇ ਹੋਈ ਜਦੋਂ ਉਸਨੂੰ ਤਿੰਨ ਮਹੀਨੇ ਨਜ਼ਰਬੰਦ ਰੱਖਣ ਮਗਰੋਂ ਭਾਰਤ ਵਾਪਿਸ ਭੇਜਿਆ ਜਾ ਰਿਹਾ ਸੀ। ਓਹਨਾ ਇਹ ਵੀ ਦੱਸਿਆ ਕਿ ਉਹ ਮਲੇਸ਼ੀਆ ਵਿੱਚ ਕਿਸੇ ਹੋਰ ਵਿਅਕਤੀ ਦੇ ਪਾਸਪੋਰਟ ਅਤੇ ਪਛਾਣ ਤੇ ਕੰਮ ਕਰ ਰਿਹਾ ਸੀ। ਓਹਨਾ ਇਮੀਗ੍ਰੇਸ਼ਨ ਵਿਭਾਗ ਤੋਂ ਉਸਦੇ ਦਸਤਾਵੇਜ਼ ਹਾਸਿਲ ਕਰਨ ਲਈ ਸੰਪਰਕ ਕੀਤਾ ਹੈ।

ਕਮਲਨਾਥਨ ਨੇ ਦੱਸਿਆ ਕਿ ਓਹਨਾ ਦੀ ਜੱਥੇਬੰਦੀ ਮ੍ਰਿਤਕ ਦਾ ਸਰੀਰ ਉਸਦੇ ਪਰਿਵਾਰ ਕੋਲ ਭਾਰਤ ਵਿਚ ਤਾਮਿਲਨਾਡੂ ਭੇਜਣ ਦਾ ਪ੍ਰਬੰਧ ਵੀ ਕਰ ਰਿਹਾ ਹੈ।

Follow SBS Punjabi on Facebook and Twitter.

To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi

facebook_news_feed.jpg?itok=hSb7R7vI

 

 


Follow SBS Punjabi

Download our apps

Watch on SBS

Punjabi News

Stream now