ਗਾਹਕਾਂ ਤੱਕ ਫ਼ੂਡ ਡਿਲੀਵਰੀ ਕਰਨ ਵਾਲੀ ਕੰਪਨੀ ਫ਼ੂਡੋਰਾ ਤੇ ਦੋ ਰਾਈਡਰਾਂ ਅਤੇ ਇੱਕ ਡਰਾਈਵਰ ਨਾਲ ਮਸਨੂਈ ਕੰਟ੍ਰੈਕਟ ਕਰਨ ਦੇ ਦੋਸ਼ ਕਰਕੇ ਹਜ਼ਾਰਾਂ ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।
ਫੇਯਰ ਵਰਕ ਓਮਬਡਸਮਨ ਵੱਲੋਂ ਫੈਡਰਲ ਕੋਰਟ ਵਿੱਚ ਸ਼ੁਰੂ ਕੀਤੀ ਕਾੱਰਵਾਈ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਤਿੰਨਾਂ ਕਾਮਿਆਂ ਨੂੰ ਕੰਪਨੀ ਵੱਲੋਂ 2015 ਅਤੇ 2016 ਦੌਰਾਨ ਠੇਕੇਦਾਰਾਂ ਦੇ ਤੌਰ ਤੇ ਕੰਮ ਕਰਦੇ ਦੱਸਿਆ ਗਿਆ ਸੀ ਜਦਕਿ ਉਹ ਪੱਕੇ ਮੁਲਾਜ਼ਮਾਂ ਦਾ ਕੰਮ ਕਰ ਰਹੇ ਸਨ।
ਮੇਲਬਰਨ ਵਿੱਚ ਕੰਮ ਕਰਦੇ ਦੋ ਰਾਈਡਰ 19 ਸਾਲ ਦੇ ਸਨ ਜਦਕਿ ਸਿਡਨੀ ਵਿੱਚ ਕੰਮ ਕਰਦਾ ਡਰਾਈਵਰ ਭਾਰਤੀ ਪ੍ਰਵਾਸੀ 30 ਸਾਲਾਂ ਦਾ ਸੀ ਜੋ ਕਿ ਹੁਣ ਆਸਟ੍ਰੇਲੀਆ ਦਾ ਪੱਕਾ ਪਰਵਾਸੀ ਹੋ ਚੁੱਕਾ ਹੈ।
ਓਮਬਦਸਮਨ ਵੱਲੋ ਦੋਸ਼ ਲਾਇਆ ਗਿਆ ਹੈ ਕਿ ਓਹਨਾ ਵੱਲੋ "ਇੰਡਿਪੈਂਡੈਂਟ ਕਾਂਟਰੈਕਟਰ ਦਾ ਇਕਰਾਰਨਾਮਿਆ" ਤੇ ਦਸਤਖਤ ਕੀਤੇ ਗਏ ਸਨ ਜਦਕਿ ਉਹਨਾਂ ਤੋਂ ਕੰਮ ਪੱਕੇ ਮੁਲਾਜ਼ਿਮਾਂ ਦਾ ਹੀ ਲਿਆ ਜਾਂਦਾ ਸੀ।
"ਅਦਾਲਤਾਂ ਵਿੱਚ ਕਈ ਵਾਰ ਸਾਬਿਤ ਹੋ ਚੁੱਕਿਆ ਹੈ ਕਿ ਕੇਵਲ ਕਿਸੇ ਕਾਮੇ ਨੂੰ ਕਾਂਟਰੈਕਟਰ ਕਹਿ ਦੇਣ ਨਾਲ ਹੋ ਕਾਂਟਰੈਕਟਰ ਨਹੀਂ ਬਣ ਜਾਂਦਾ," ਫੇਯਰ ਵਰਕ ਓਮਬਦਸਮਨ ਨੈਟਲੀ ਜੇਮਸ ਨੇ ਕਿਹਾ।
"ਰੈਸਟੋਰੈਂਟ ਅਤੇ ਫਾਸਟ ਫ਼ੂਡ ਆਊਟਲੈੱਟ ਤੋਂ ਗਾਹਕਾਂ ਨੂੰ ਫ਼ੂਡ ਡਿਲਿਵਰੀ ਦਾ ਕੰਮ ਨਵਾਂ ਨਹੀਂ ਹੈ ਅਤੇ ਨਾ ਹੀ ਉਹ ਟੈਸਟ ਜਿਸ ਨਾਲ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਕੌਣ ਇੱਕ ਮੁਲਾਜ਼ਿਮ ਹੈ ਜਿਸਨੂੰ ਮਿੱਥੀ ਤਨਖਾਹ ਮਿਲਣੀ ਚਾਹੀਦੀ ਹੈ। "
ਕਾਮਿਆਂ ਨੂੰ ਚਾਰ ਹਫਤੇ ਦੌਰਾਨ $1620 ਘੱਟ ਅਦਾਅ ਕੀਤੇ ਗਏ ਸਨ ਪਰੰਤੂ ਫੂਡੋਰਾ ਨੂੰ ਕਾਨੂੰਨ ਦੀ ਹਰੇਕ ਉਲੰਘਣਾ ਪਿਛੇ $54,000 ਦਾ ਜ਼ੁਰਮਾਨਾ ਹੋ ਸਕਦਾ ਹੈ।
ਕਾਰੋਬਾਰ ਮੰਤਰੀ ਕ੍ਰੇਗ ਲਾਉਂਡੀ ਨੇ ਕਿਹਾ ਕਿ ਇਹ ਮੁਕੱਦਮਾ ਡਿਜਿਟਲ ਕਾਰੋਬਾਰਾਂ ਨੂੰ ਕਾਮਿਆਂ ਨੂੰ ਸਹੀ ਸ਼੍ਰੇਣੀ ਵਿੱਚ ਰੱਖਣ ਲਈ ਯਾਦ ਦੁਆਉਣ ਦਾ ਇੱਕ ਮੌਕਾ ਹੈ।
"ਫੇਯਰ ਵਰਕ ਐਕਟ ਵਿੱਚ ਪ੍ਰਬੰਧ ਹਨ ਜੋ ਕਿ ਮਸਨੂਈ ਕੰਟ੍ਰੈਕਟ ਅਤੇ ਘੱਟੋ ਘੱਟ ਤਨਖਾਹ ਦੇ ਕਾਨੂੰਨ ਦੀ ਉਲੰਘਣਾ ਤੋਂ ਕਾਮਿਆਂ ਦੀ ਰੱਖਿਆ ਕਰਦੇ ਹਨ," ਸ਼੍ਰੀ ਲਾਉਂਡੀ ਨੇ ਕਿਹਾ।
ਓਮਬਡਸਮਨ ਫੂਡੋਰਾ ਵੱਲੋ ਕਾਮਿਆਂ ਨੂੰ ਬਣਦੀ ਤਨਖਾਹ ਅਤੇ ਸੁਪਰ ਜਮਾ ਕਰਾਉਣ ਦੇ ਅਦਾਲਤੀ ਹੁਕਮ ਚਾਹੁੰਦਾ ਹੈ।
ਇਸ ਮਾਮਲੇ ਦੀ ਸੁਣਵਾਈ ਸਿਡਨੀ ਦੇ ਫੈਡਰਲ ਕੋਰਟ ਵਿੱਚ 10 ਜੁਲਾਈ ਨੂੰ ਹੋਵੇਗੀ।
