SKIP TO MAIN CONTENT

ਭਾਰਤੀ ਰਸੋਈਏ ਦੇ ਸ਼ੋਸ਼ਣ ਤੇ ਰੈਸਟੋਰੈਂਟ ਮਲਿਕ ਨੂੰ $200,000 ਜ਼ੁਰਮਾਨਾ

ਕਈ ਮਹੀਨੇ ਬਿਨਾ ਤਨਖਾਹ ਕੰਮ ਕਰਨ ਮਗਰੋਂ ਇੱਕ ਦਿਨ ਬਿਮਾਰ ਹੋਣ ਕਰਕੇ ਛੁੱਟੀ ਲੈਣ ਤੇ ਇਸ ਭਾਰਤੀ ਰਸੋਈਏ ਨੂੰ ਟੈਕਸਟ ਮੈਸਜ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

Representational image of Indian food
Representational image of Indian food Source: Pixabay

2 min read

Published

Updated

By SBS Punjabi

Source: SBS


Skip to article content

ਇੱਕ 24 ਸਾਲਾ ਭਾਰਤੀ ਰਸੋਈਏ ਦੇ ਸ਼ੋਸ਼ਣ ਅਤੇ ਇੱਕ ਦਿਨ ਬਿਮਾਰੀ ਦੀ ਛੁੱਟੀ ਲੈਣ ਤੇ ਉਸਨੂੰ ਟੈਕਸਟ ਮੈਸਜ ਕਰਕੇ ਨੌਕਰੀ ਤੋਂ ਹਟਾਉਣ ਦੇ ਚਲਦਿਆਂ ਪਰਥ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਸਾਬਕਾ ਮਲਿਕ ਅਤੇ ਉਸਦੀ ਕੰਪਨੀ ਨੂੰ $200,000 ਦਾ ਜ਼ੁਰਮਾਨਾ ਕੀਤਾ ਗਿਆ ਹੈ।

'ਦਾ ਕਰੀ ਟ੍ਰੀ' ਦੇ ਮਲਿਕ ਸਾਈਮਨ ਪੀਟਰ ਮੇਕੇਨਜ਼ੀ ਜੋ ਕਿ 2014 ਵਿੱਚ ਰੈਸਟੋਰੈਂਟ ਦੇ ਅੱਗ ਵਿੱਚ ਤਬਾਹ ਹੋਣ ਤੋਂ ਪਹਿਲਾਂ ਇਸਨੂੰ ਚਲਾਉਂਦਾ ਸੀ, ਤੇ ਫ਼ੇਡਰਲ ਸਰਕਟ ਕੋਰਟ ਨੇ $34,815 ਅਤੇ ਉਸਦੀ ਕੰਪਨੀ ਸਾਈਨਰ ਐਂਟਰਪ੍ਰਾਈਸਿਸ ਤੇ $174,075 ਦਾ ਜ਼ੁਰਮਾਨਾ ਕੀਤਾ ਹੈ। ਇਹ ਫੇਯਰਵਰਕ ਓਮਬਡਸਮਨ ਵੱਲੋਂ ਰੈਸਟੋਰੈਂਟ ਮਲਿਕ ਖਿਲਾਫ ਕੀਤੀ ਕਾਰਵਾਈ ਦਾ ਨਤੀਜਾ ਹੈ।

ਅਦਾਲਤ ਨੇ ਕਾਮੇ ਨੂੰ ਉਸਦੀ ਬਕਾਇਆ ਤਨਖਾਹ ਅਤੇ ਨੌਕਰੀ ਤੋਂ ਹਟਾਏ ਜਾਨ ਕਾਰਨ ਹੋਏ ਮਾਲੀ ਨੁਕਸਾਨ ਦੇ ਮੁਆਵਜ਼ੇ ਵੱਜੋਂ $32,661 ਅਦਾ ਕੀਤੇ ਜਾਨ ਦਾ ਵੀ ਹੁਕਮ ਕੀਤਾ ਹੈ।

ਇਸ ਕਾਮੇ ਨੇ - ਜੋ ਕਿ ਉਸ ਸਮੇ ਆਸਟ੍ਰੇਲੀਆ ਵਿੱਚ ਬ੍ਰਿਜਿੰਗ ਵੀਜ਼ੇ ਤੇ ਸੀ- ਗਮਟ੍ਰੀ ਤੇ ਨੌਕਰੀ ਦਾ ਇਸ਼ਤਿਹਾਰ ਵੇਖ ਕੇ ਇਸ ਰੈਸਟੋਰੈਂਟ ਵਿੱਚ ਨੌਕਰੀ ਸ਼ੁਰੂ ਕੀਤੀ। ਸ਼ੁਰੂ ਦੇ ਕੁਝ ਦੀਨਾ ਦੇ ਕੰਮ ਬਦਲੇ ਉਸਨੂੰ ਨਕਦ $200 ਦਿੱਤੇ ਗਏ ਸਨ ਪਰ ਉਸ ਮਗਰੋਂ ਦੋਸ਼ ਸੀ ਕਿ ਤਕਰੀਬਨ ਚਾਰ ਮਹੀਨੇ ਤੱਕ ਹਫਤੇ ਵਿੱਚ ਛੇ ਸ਼ਾਮਾਂ ਕੰਮ ਬਦਲੇ ਕੋਈ ਤਨਖਾਹ ਨਹੀਂ ਦਿੱਤੀ ਗਈ।

ਭਾਰਤੀ ਰਸੋਈਆ ਇਹ ਸੋਚ ਕੇ ਰੈਸਟੋਰੈਂਟ ਮਲਿਕ ਖਿਲਾਫ ਸ਼ਿਕਾਇਤ ਤੋਂ ਗੁਰੇਜ਼ ਕਰ ਰਿਹਾ ਸੀ ਕਿ ਉਹ ਸ਼ਾਇਦ ਉਸਨੂੰ ਵੀਜ਼ੇ ਲਈ ਸਪੌਂਸਰ ਕਰ ਦਵੇਗਾ ਜਿਸ ਨਾਲ ਕਾਮਾ ਆਸਟ੍ਰੇਲੀਆ ਵਿੱਚ ਰਹਿ ਸਕਦਾ।

ਇੱਕ ਦਿਨ, ਰਸੋਈਏ ਨੇ ਮੇਕੇਨਜ਼ੀ ਨੇ ਟੈਕਸਟ ਮੈਸਜ ਕਰਕੇ ਉਸਦੇ ਬਿਮਾਰ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੰਮ ਤੇ ਨਹੀਂ ਆ ਸਕੇਗਾ ਅਤੇ ਉਹ ਇਸ ਲਈ ਡਾਕਟਰ ਤੋਂ ਸਰਟੀਫਿਕੇਟ ਵੀ ਦੇ ਦਵੇਗਾ। ਇਸਦੇ ਬਦਲੇ, ਮੇਕੇਨਜ਼ੀ ਨੇ ਉਸਨੂੰ ਜਵਾਬੀ ਮੈਸਜ ਕਰਕੇ ਨੌਕਰੀ ਤੋਂ ਕੱਢ ਦਿੱਤਾ। ਉਸਨੇ ਕਾਮੇ ਨੂੰ ਚੋਰੀ ਦੇ ਦੋਸ਼ ਵਿੱਚ ਪੁਲਿਸ ਨੂੰ ਫੜਾਉਣ ਦੀ ਵੀ ਧਮਕੀ ਦਿੱਤੀ।

ਨੌਕਰੀ ਤੋਂ ਕੱਢੇ ਜਾਨ ਮਗਰੋਂ ਉਸਨੇ ਫੇਯਰ ਵਰਕ ਵਿੱਚ ਇਸ ਵਿਰੁੱਧ ਸ਼ਿਕਾਇਤ ਕੀਤੀ ਅਤੇ ਫੇਯਰ ਵਰਕ ਵੱਲੋਂ ਪੜਤਾਲ ਮਗਰੋਂ ਅਦਾਲਤੀ ਕਾਰਵਾਈ ਕੀਤੀ ਗਈ।

ਅਦਾਲਤ ਵਿੱਚ ਮੇਕੇਨਜ਼ੀ ਨੇ ਲੱਗੇ ਦੋਸ਼ਾਂ ਦਾ ਮੁਕਾਬਲਾ ਕੀਤਾ ਪ੍ਰੰਤੂ ਅਦਾਲਤ ਨੇ ਉਸ ਖਿਲਾਫ ਸਾਰੇ ਦੋਸ਼ ਸਹੀ ਮਿਥੇ।

ਜੱਜ ਐਂਟੋਨੀ ਲੁਚੇਵ ਨੇ ਮੇਕੇਨਜ਼ੀ ਵੱਲੋਂ ਕੀਤੀ ਕਾਨੂੰਨ ਦੀ ਉਲੰਘਣਾ ਨੂੰ ਬੇਹੱਦ ਸੰਗੀਨ ਦੱਸਿਆ ਅਤੇ ਕਿਹਾ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਗਿਆ ਸੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now