Watch FIFA World Cup 2026™

LIVE, FREE and EXCLUSIVE

ਭਾਰਤ ਸਰਕਾਰ ਨੂੰ ਪੀੜਤ ਐਨ ਆਰ ਆਈ ਪਤਨੀਆਂ ਵਲੋਂ ਮਿਲੀਆਂ ਬੇਅੰਤ ਸ਼ਿਕਾਇਤਾਂ

ਮਨਿਸਟਰੀ ਆਫ ਐਕਸਟਰਨ ਅਫੇਅਰਸ ਨੇ ਹਾਲ ਵਿੱਚ ਹੀ ਪਾਰਲੀਆਮੈਂਟ ਨੂੰ ਦੱਸਿਆ ਕਿ ਹਰ ਅੱਠ ਮਿੰਟਾਂ ਵਿੱਚ ਅਜਿਹੀ ਇੱਕ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਐਨ ਆਰ ਆਈ ਲਾੜੇ ਵਲੋਂ ਪਤਨੀ ਨੂੰ ਛੱਡਿਆ ਹੁੰਦਾ ਹੈ।

NRI wives complaints

Source: SBS

ਭਾਰਤ ਸਰਕਾਰ ਦੇ ਉਸ ਐਲਾਨ ਤੋਂ ਕੁੱਝ ਹੀ ਦਿਨਾਂ ਬਾਅਦ, ਜਿਸ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਐਨ ਆਰ ਆਈ ਪਤੀ ਆਪਣੀਆਂ ਪਤਨੀਆਂ ਨੂੰ ਵਿਆਹ ਤਂੋ ਬਾਅਦ ਉੱਥੇ ਹੀ ਛੱਡ ਜਾਂਦੇ ਹਨ, ਦੀਆਂ ਜਾਇਦਾਦਾਂ ਜਬਤ ਕਰ ਲਈਆਂ ਜਾਣਗੀਆਂ, ਨੈਸ਼ਕਲ ਕਮਿਸ਼ਨ ਆਫ ਵਿਮੈਨ ਕੋਲ ਪੀੜਤ ਪਤਨੀਆਂ ਦੀਆਂ ਸ਼ਿਕਾਇਤਾਂ ਦੇ ਅੰਬਾਰ ਹੀ ਲੱਗ ਗਏ ਹਨ।

ਇਸ ਕਮਿਸ਼ਨ ਨੇ ਕਿਹਾ ਹੈ ਕਿ ਬੀਤੇ ਐਤਵਾਰ ਤੱਕ, ਉਹਨਾਂ ਦੇ ਐਨ ਆਰ ਆਈ ਸੈੱਲ ਨੂੰ ਭਾਰੀ ਮਾਤਰਾ ਵਿੱਚ ਸ਼ਿਕਾਇਤਾਂ ਮਿਲੀਆਂ ਹਨ।

ਸਾਲ 2016-17 ਦੌਰਾਨ, 496 ਕੇਸ ਦਰਜ ਕੀਤੇ ਗਏ ਸਨ, ਜੋ ਕਿ ਅਲੱਗ ਅਲੱਗ ਕਿਸਮਾਂ ਦੇ ਸਨ।

ਇਸ ਸੂਚੀ ਵਿੱਚ ਮਹਾਰਾਸ਼ਟਰ ਦਾ ਨੰਬਰ ਸਭ ਤੋਂ ਉਪਰ ਆਉਂਦਾ ਹੈ, ਜਿਸ ਤੋਂ 52 ਸ਼ਿਕਾਇਤਾਂ ਆਈਆਂ ਹਨ।

ਇਸ ਤੋਂ ਬਾਅਦ, ਉੱਤਰ ਪ੍ਰਦੇਸ਼ ਤੋਂ 42 ਔਰਤਾਂ ਨੇ ਸ਼ਿਕਾਇਤਾਂ ਭੇਜੀਆਂ ਹਨ, ਤਾਮਿਲ ਨਾਡੂ ਤੋਂ 41 ਅਤੇ ਪੰਜਾਬ ਤੋਂ 40 ਔਰਤਾਂ ਨੇ ਕਮਿਸ਼ਨ ਕੋਲ ਪਹੁੰਚ ਕੀਤੀ ਹੈ।

ਕਮਿਸ਼ਨ ਦੀ ਮੁਖੀ, ਰੇਖਾ ਸ਼ਰਮਾਂ ਨੇ ਦੱਸਿਆ, ‘ਕਿਉਂਕਿ ਕਮਿਸ਼ਨ ਇਸ ਮਸਲੇ ਉੱਤੇ ਬਹੁਤ ਗੰਭੀਰਤਾ ਨਾਲ ਕੰਮ ਰਿਹਾ ਹੈ ਅਤੇ ਔਰਤਾਂ ਵਿੱਚ ਵੀ ਇਸ ਬਾਬਤ ਕਾਫੀ ਜਾਗਰੂਕਤਾ ਹੋ ਰਹੀ ਹੈ, ਇਸ ਲਈ ਮਿਲਣ ਵਾਲੀਆਂ ਸ਼ਿਕਾਇਤਾਂ ਵਿੱਚ ਭਾਰੀ ਈਜਾਫਾ ਦੇਖਣ ਨੂੰ ਮਿਲ ਰਿਹਾ ਹੈ’।

NRI wives complaints
abandoned by husbands Source: SBS

ਆਸਟ੍ਰੇਲੀਆ ਮੂਲ ਦੀ ਅਕਾਸ਼ਿਕਾ ਮੋਹਲਾ ਜੋ ਕਿ ਅਜਿਹੇ ਕੇਸਾਂ ਨੂੰ ਸਹਿਯੋਗ ਦੇ ਰਹੀ ਹੈ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੈ।

ਉਹਨਾਂ ਦਾ ਕਹਿਣਾ ਹੈ ਕਿ, ਸਾਰੀ ਸਮੱਸਿਆ ਦੀ ਜੜ੍ਹ ਸਾਡਾ ਸਮਾਜ ਹੈ, ਜਿੱਥੇ ਮਾਪੇ ਸੋਚਦੇ ਹਨ ਕਿ ਇੱਕ ਭਾਰੀ ਭਰਕਮ ਦਾਜ ਦੇਣ ਨਾਲ ਉਹਨਾਂ ਦੀ ਬੇਟੀ ਦੀ ਜਿੰਦਗੀ ਬਹੁਤ ਵਧੀਆ ਬਣਾਈ ਜਾ ਸਕਦੀ ਹੈ। ਇਸੇ ਕਾਰਨ ਉਹ ਸੰਭਾਵੀ ਪਤੀ ਦੇ ਪਿਛੋਕੜ ਬਾਰੇ ਕਿਸੇ ਕਿਸਮ ਦੀ ਪੜਤਾਲ ਹੀ ਨਹੀਂ ਕਰਦੇ।

‘ਮੈ ਕਈ ਅਜਿਹੇ ਕੇਸ ਵੀ ਦੇਖੇ ਹਨ ਜਿਨਾਂ ਵਿੱਚ ਲਾੜੇ ਦਾ ਜਾਂ ਤਾਂ ਪਹਿਲਾਂ ਹੀ ਵਿਆਹ ਹੋਇਆ ਹੁੰਦਾ ਹੈ, ਜਾਂ ਫੇਰ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਹੁੰਦੇ ਹਨ’।

‘ਉਹ ਇਸ ਬਾਬਤ ਆਪਣੇ ਮਾਪਿਆਂ ਨੂੰ ਦੱਸਣ ਤੋਂ ਜਾਂ ਤਾਂ ਡਰਦਾ ਹੈ ਜਾਂ ਫੇਰ ਭਾਰੀ ਦਹੇਜ ਦੇ ਲਾਲਚ ਵਿੱਚ ਆ ਜਾਂਦਾ ਹੈ’।

ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦੇ ਮੰਤਰੀਮੰਡਲ ਵਿਚਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ, ਬੇਸ਼ਕ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਛੋਟੀ ਪੁਸਤਕ ਵੀ ਛਾਪੀ ਹੋਈ ਹੈ, ਜਿਸ ਵਿੱਚ ਔਰਤਾਂ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚਲੇ ਅਧਿਕਾਰਾਂ ਬਾਰੇ ਜਾਣਕਾਰੀ ਹੈ, ਦੇ ਬਾਵਜੂਦ ਵੀ ਅਜਿਹੇ ਕੇਸਾਂ ਵਿੱਚ ਕੋਈ ਕਮੀਂ ਦੇਖਣ ਵਿੱਚ ਨਹੀਂ ਮਿਲੀ ਰਹੀ ਹੈ।

ਐਮ ਈ ਏ ਨੇ ਹਾਲ ਵਿੱਚ ਹੀ ਪਾਰਲੀਆਮੈਂਟ ਨੂੰ ਦੱਸਿਆ ਕਿ ਹਰ ਅੱਠ ਮਿੰਟਾਂ ਵਿੱਚ ਅਜਿਹੀ ਇੱਕ ਸ਼ਿਕਾਇਤ ਪ੍ਰਾਪਤ ਹੁੰਦੀ ਹੈ।

ਸਾਲ 2015 ਤੋਂ 2017 ਵਿਚਲੇ 1065 ਦਿਨਾਂ ਦੌਰਾਨ, ਤਕਰੀਬਨ 3,328 ਸ਼ਿਕਾਇਤਾਂ ਮਿਲੀਆਂ ਸਨ।

ਕਈ ਪੀੜਤ ਔਰਤਾਂ, ਜਾਂ ਤਾਂ ਵਿਭਾਗ ਅਤੇ ਮੰਤਰੀ ਸੁਸ਼ਮਾਂ ਸਵਰਾਜ ਨਾਲ ਸਿੱਧੇ ਹੀ ਸੰਪਰਕ ਕਰਦੀਆਂ ਹਨ, ਜਾਂ ਸੋਸ਼ਲ ਮੀਡੀਆ ਦੁਆਰਾ।

ਬੇਸ਼ਕ ਇਸ ਬਾਬਤ ਕੋਈ ਪੱਕੇ ਸਰਕਾਰੀ ਆਂਕੜੇ ਤਾਂ ਉਪਲਬਧ ਨਹੀਂ ਹਨ, ਪਰ ਫੇਰ ਵੀ ਕੁੱਝ ਐਨ ਜੀ ਔਜ਼ ਦੀਆਂ ਰਿਪੋਰਟਾਂ ਮੁਤਾਬਕ, ਇਕੱਲੇ ਪੰਜਾਬ ਅਤੇ ਗੁਜਰਾਤ ਵਿੱਚ ਹੀ ਹਰ ਸਾਲ 25,000 ਔਰਤਾਂ ਨੂੰ ਵਿਆਹ ਤੋਂ ਤੁਰੰਤ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ।

Follow SBS Punjabi on Facebook and Twitter.


3 min read

Published

By MP Singh



Share this with family and friends


Follow SBS Punjabi

Download our apps

Watch on SBS

Punjabi News

Watch now