ਸੋਮਵਾਰ 18 ਜੂਨ 2019 ਤੋਂ ਉਹ ਦਰਸ਼ਕ ਜੋ ਚੈਨਲ 32 ਉੱਤੇ ਐਸ ਬੀ ਐਸ ਵਾਇਸਲੈਂਡ ਵੇਖਦੇ ਹਨ, ਨੂੰ ਇਹ ਚੈਨਲ ਵੇਖਣਾ ਜਾਰੀ ਰੱਖਣ ਲਈ ਚੈਨਲ 31 ਉੱਤੇ ਸਵਿੱਚ ਕਰਨਾ ਹੋਵੇਗਾ।
ਇਹ ਤਬਦੀਲੀ ਚੈਨਲ 32 ਉੱਤੇ ਐਸ ਬੀ ਐਸ ਵਰਲਡ ਮੂਵੀਜ਼ ਦੀ ਸ਼ੁਰੂਆਤ ਦੀ ਤਿਆਰੀ ਵਿੱਚ ਹੋ ਰਹੀ ਹੈ। ਐਸ ਬੀ ਐਸ ਵਰਲਡ ਮੂਵੀਜ਼ ਚੈਨਲ ਸਾਰੇ ਆਸਟ੍ਰੇਲੀਅਨ ਲੋਕਾਂ ਲਈ 1 ਜੁਲਾਈ 2019 ਤੋਂ ਚੈਨਲ 32 ਉੱਤੇ ਫ੍ਰੀ-ਟੂ-ਏਅਰ ਜਾਣੀਕਿ ਮੁਫ਼ਤ ਵਿੱਚ ਉਪਲਬਧ ਹੋਵੇਗਾ।
ਐਸਬੀਐਸਵਰਲਡਮੂਵੀਜ਼ਕੀਹੈ?
ਐਸ ਬੀ ਐਸ ਵਰਲਡ ਮੂਵੀਜ਼ 24 ਘੰਟੇ ਚੱਲਣ ਵਾਲ਼ਾ ਇੱਕ ਚੈਨਲ ਹੈ ਜਿਸਦੀ ਸ਼ੁਰੂਆਤ ਚੈਨਲ 32 ਉੱਤੇ 1 ਜੁਲਾਈ 2019 ਤੋਂ ਕੀਤੀ ਜਾ ਰਹੀ ਹੈ। ਐਸ ਬੀ ਐਸ ਦੁਆਰਾ ਆਸਟਰੇਲੀਅਨ ਦਰਸ਼ਕਾਂ ਤੱਕ ਵੱਖ-ਵੱਖ ਕੌਮਾਂਤਰੀ ਫਿਲਮਾਂ ਲਿਆਉਣ ਦੇ 25 ਸਾਲ ਦੇ ਸ਼ਾਨਦਾਰ ਇਤਿਹਾਸ ਦੇ ਮੱਦੇਨਜ਼ਰ ਐਸ ਬੀ ਐਸ ਵਰਲਡ ਮੂਵੀਜ਼ ਚੈਨਲ ਦੁਨੀਆ ਭਰ ਦੇ ਸਿਨੇਮਾ ਦੀਆਂ ਵਧੀਆ ਫ਼ਿਲਮਾਂ ਦਾ ਪ੍ਰਦਰਸ਼ਨ ਕਰੇਗਾ। ਇਹ ਚੈਨਲ ਯੂਰੋਪੀਅਨ ਕਲਾਤਮਿਕ ਫਿਲਮਾਂ, ਵਧੀਆ ਬਾਲੀਵੁੱਡ ਸਿਨੇਮਾ, ਰੋਮਾਂਟਿਕ ਕਮੇਡੀ, ਐਨੀਮੇਸ਼ਨ ਅਤੇ ਹੋਰ ਵੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੀ ਪੇਸ਼ਕਾਰੀ ਕਰੇਗਾ। ਐਸ ਬੀ ਐਸ ਵਰਲਡ ਮੂਵੀਜ਼ ਚੈਨਲ ਐਵਾਰਡ ਜੇਤੂ, ਮਨਪਸੰਦ, ਮਸ਼ਹੂਰ ਅਤੇ ਨਵੀਆਂ ਰੀਲੀਜ਼ ਫ਼ਿਲਮਾਂ ਨਾਲ ਭਰਪੂਰ ਹੋਵੇਗਾ ਜਿਸ ਵਿੱਚ ਤਕਰੀਬਨ ਅੱਧਾ ਸਮਾਂ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਨੂੰ ਸਮਰਪਿਤ ਹੋਵੇਗਾ।
ਚੈਨਲ 32 ਉੱਤੇਆਓਂਦੇਐਸਬੀਐਸਵਾਇਸਲੈਂਡਦਾਕੀਹੋਵੇਗਾ?
ਐਸ ਬੀ ਐਸ ਵਾਈਲੈਂਡ ਪਹਿਲਾਂ ਚੈਨਲ 32 ਦੀ ਸਟੈਂਡਰਡ ਡੈਫੀਨੇਸ਼ਨ (ਐਸ ਡੀ) ਅਤੇ ਚੈਨਲ 31 ਦੀ ਹਾਈ ਡੈਫੀਨੇਸ਼ਨ (ਐਚ ਡੀ) ਵਿੱਚ ਉਪਲਬਧ ਸੀ। ਸੋਮਵਾਰ 18 ਜੂਨ 2019 ਤੋਂ ਐਸ ਬੀ ਐਸ ਵਾਇਸਲੈਂਡ ਨੂੰ ਚੈਨਲ 32 ਉੱਤੇ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ ਪਰ ਚੈਨਲ 31 ਉੱਤੇ ਇਸਦੀ ਪੇਸ਼ਕਾਰੀ ਜਾਰੀ ਰਹੇਗੀ। ਐਸ ਬੀ ਐਸ ਵਾਇਸਲੈਂਡ ਨੂੰ ਵੇਖਣਾ ਜਾਰੀ ਰੱਖਣ ਲਈ ਦਰਸ਼ਕਾਂ ਨੂੰ ਹੁਣ ਚੈਨਲ 32 ਦੀ ਬਜਾਇ ਚੈਨਲ 31 ਉੱਤੇ ਸਵਿੱਚ ਕਰਨਾ ਹੋਵੇਗਾ ਜਾਂ ਉਹ ਐਸ ਬੀ ਐਸ ਆਨ ਡਿਮਾਂਡ ਜ਼ਰੀਏ ਐਸ ਬੀ ਐਸ ਵਾਇਸਲੈਂਡ ਦੇ ਪ੍ਰੋਗਰਾਮ ਦੇਖਣਾ ਜਾਰੀ ਰੱਖ ਸਕਦੇ ਹਨ।
ਸੋਮਵਾਰ 1 ਜੁਲਾਈ 2019 ਤੋਂ ਚੈਨਲ 32 (ਪਹਿਲਾਂ ਐਸ ਬੀ ਐਸ ਵਾਇਸਲੈਂਡ ਐਸ ਡੀ) ਐਸ ਬੀ ਐਸ ਵਰਲਡ ਮੂਵੀਜ਼ ਬਣ ਜਾਵੇਗਾ।
ਕੀਐਸਬੀਐਸਕਿਸੇਵੀਚੈਨਲਜਾਂਸੇਵਾਵਾਂਨੂੰਘਟਾਰਿਹਾਹੈ?
ਐਸ ਬੀ ਐਸ ਕੋਈ ਵੀ ਸੇਵਾਵਾਂ ਜਾਂ ਚੈਨਲ ਬੰਦ ਨਹੀਂ ਕਰ ਰਿਹਾ - ਸਗੋਂ ਅਸੀਂ ਆਪਣੀਆਂ ਮੌਜੂਦਾ ਸੇਵਾਵਾਂ ਨੂੰ ਜਾਰੀ ਰੱਖਦੇ ਹੋਏ, ਚੈਨਲ 32 ਉੱਤੇ ਐਸ ਬੀ ਐਸ ਵਰਲਡ ਮੂਵੀਜ਼ ਦੀ ਫ੍ਰੀ-ਟੂ ਏਅਰ ਸ਼ੁਰੂਆਤ ਨਾਲ਼ ਆਸਟ੍ਰੇਲੀਆ ਵਿੱਚ ਪ੍ਰਸਾਰਣ ਦੀਆਂ ਸੇਵਾਵਾਂ ਵਿੱਚ ਵਾਧਾ ਕਰ ਰਹੇ ਹਾਂ।
ਮੈਂਐਸਬੀਐਸਵਾਇਸਲੈਂਡਨੂੰਕਿਵੇਂਵਰਤਸਕਦਾਹਾਂ?
ਐਸ ਬੀ ਐਸ ਵਾਇਸਲੈਂਡ ਦਾ ਪ੍ਰਸਾਰਣ ਚੈਨਲ 31 ਉੱਤੇ ਆਮ ਵਾਂਗ ਹੀ ਜਾਰੀ ਰਹੇਗਾ ਅਤੇ ਇਹ ਪ੍ਰੋਗ੍ਰਾਮਿੰਗ ਐਸ ਬੀ ਐਸ ਆਨ ਡਿਮਾਂਡ ਉੱਤੇ ਵੀ ਉਪਲੱਬਧ ਰਹੇਗੀ।
ਚੈਨਲ 31 ਇੱਕ ਐਚ ਡੀ ਚੈਨਲ ਹੈ ਅਤੇ ਕੁਝ ਦਰਸ਼ਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਟੈਲੀਵਿਜ਼ਨ ਨੂੰ ਰੀਟਿਊਨ ਕਰਨ ਦੀ ਲੋੜ ਪੈ ਸਕਦੀ ਹੈ। ਜੇ ਤੁਹਾਡਾ ਟੀਵੀ ਐਚ ਡੀ, ਐਮ ਪੀ ਈ ਜੀ-4 ਅਨੁਕੂਲ ਨਹੀਂ ਹੈ ਤਾਂ ਫਿਰ ਵੀ ਤੁਸੀਂ ਐਸ ਬੀ ਐਸ ਆਨ ਡਿਮਾਂਡ ਜ਼ਰੀਏ ਐਸ ਬੀ ਐਸ ਵਾਇਸਲੈਂਡ ਦੇ ਪ੍ਰਸਾਰਣ ਤੱਕ ਪਹੁੰਚ ਬਣਾ ਸਕਦੇ ਹੋ।
ਐਸਬੀਐਸਵਰਲਡਮੂਵੀਜ਼ਵੇਖਣਲਈਮੈਂਰੀਟਿਊਨਕਿਵੇਂਕਰਾਂ?
ਜੇ ਤੁਹਾਨੂੰ ਰੀਟਿਊਨ ਕਰਨ ਦੀ ਲੋੜ ਹੋਵੇ ਤਾਂ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ ਵਰਤੇ ਜਾ ਸਕਦੇ ਹਨ ਪਰ ਇਹ ਸੁਝਾਅ ਕਿਸੇ ਖਾਸ ਉਪਕਰਣ, ਮਾਡਲ ਜਾਂ ਬ੍ਰਾਂਡ ਨਾਲ਼ ਸਬੰਧਤ ਨਹੀਂ ਹਨ। ਤੁਹਾਡੇ ਇਲੈਕਟ੍ਰੋਨਿਕ ਉਪਕਰਣ ਦੇ ਚਲਦਿਆਂ ਵਰਤੋਂ-ਯੋਗ ਮੀਨੂ ਜਾਂ ਲੇਬਲ ਵੱਖ-ਵੱਖ ਹੋ ਸਕਦੇ ਹਨ।
1. "ਡਿਵਾਈਸ ਕੰਟਰੋਲ ਪੈਨਲ" ਨੂੰ ਵੇਖਣ ਲਈ ਰਿਮੋਟ ਉੱਤੇ ਬਣੇ "ਮੀਨੂ" ਜਾਂ "ਹੋਮ" ਬਟਨ ਨੂੰ ਦਬਾਓ।
2. "ਡਿਜ਼ੀਟਲ ਆਟੋ ਟਿਊਨਿੰਗ" ਜਾਂ "ਡਿਜ਼ੀਟਲ ਚੈਨਲ ਸਰਚ" ਦਾ ਵਿਕਲਪ ਲੱਭੋ।
3. "ਸਟਾਰਟ" ਜਾਂ "ਸਰਚ" ਚੁਣੋ। ਇਸਤੋਂ ਬਾਅਦ ਰੀਟਿਊਨ ਹੁੰਦਿਆਂ ਸਿਰਫ ਕੁਝ ਹੀ ਮਿੰਟ ਲੱਗਣਗੇ।
ਜੇ ਕੋਈ ਸ਼ੱਕ-ਸ਼ੁਬਾਹ ਹੈ ਤਾਂ ਆਪਣੇ ਟੈਲੀਵਿਜ਼ਨ ਦੇ ਉਪਭੋਗਤਾ ਮੈਨੁਅਲ ਦੀ ਵਰਤੋਂ ਕਰਦਿਆਂ ਜਾਣੋ ਕਿ ਟੀਵੀ ਨੂੰ ਰੀਟਿਊਨ ਕਿਵੇਂ ਕਰਨਾ ਹੈ ਜਾਂ ਇਸ ਸਿਲਸਿਲੇ ਵਿੱਚ ਟੈਲੀਵਿਜ਼ਨ ਦੀ ਨਿਰਮਾਤਾ ਕੰਪਨੀ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਜੇ ਤੁਹਾਨੂੰ ਹੋਰ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਸੀਂ ਐਸ ਬੀ ਐਸ ਦੇ ਕੰਮ-ਕਾਜ ਦੇ ਸਮੇਂ ਦੌਰਾਨ 1800 500 727 ਉੱਤੇ ਫੋਨ ਕਰ ਸਕਦੇ ਹੋ।