SKIP TO MAIN CONTENT

ਯੂਕੇ ਦੇ ਉਬਰ ਡਰਾਈਵਰਾਂ ਨੂੰ 'ਮੁਲਾਜ਼ਮ' ਵਜੋਂ ਸ਼੍ਰੇਣੀਬੱਧ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਸੁਧਾਰਾਂ ਦੀ ਮੰਗ ਨੇ ਫੜਿਆ ਜੋਰ

ਉਬਰ ਦੇ ਯੂਕੇ ਵਿੱਚ ਡਰਾਈਵਰਾਂ ਦੇ 'ਮੁਲਾਜ਼ਮ' ਵਜੋਂ ਸ਼੍ਰੇਣੀਬੱਧ ਹੋਣ ਤੋਂ ਬਾਅਦ ਹੁਣ ਆਸਟ੍ਰੇਲੀਅਨ ਟ੍ਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਥਾਨਕ ਡਰਾਈਵਰਾਂ ਲਈ ਵੀ ਇਸੇ ਤਰਾਂ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ।

لاجئ سوري في نيوكاسل:" الامطار اضطرتني للتوقف عن العمل كسائق اوبر ولم نجد مساعدة من أحد"
Source: Flickr

2 min read

Published

Updated

By Ravdeep Singh, Massilia Aili


Skip to article content

ਉਬਰ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਫ਼ਰਵਰੀ ਵਿੱਚ ਫ਼ੈਸਲੇ ਆਉਣ ਤੋਂ ਬਾਅਦ ਯੂਕੇ ਦੇ ਤਕਰੀਬਣ 70,000 ਉਬਰ ਡਰਾਈਵਰਾਂ ਨੂੰ ਸਥਾਈ ਮੁਲਾਜ਼ਮਾਂ ਵਾਲੇ ਅਧਿਕਾਰ ਪ੍ਰਾਪਤ ਹੋ ਗਏ ਹਨ। ਇਸ ਇਤਿਹਾਸਕ ਫ਼ੈਸਲੇ ਨਾਲ ਹੁਣ ਡਰਾਈਵਰ ਘੱਟੋ ਘੱਟ ਉਜਰਤ, ਛੁੱਟੀਆਂ ਅਤੇ ਪੈਨਸ਼ਨ ਲੈਣ ਦੇ ਯੋਗ ਹੋ ਸਕਣਗੇ।

ਇਹ ਉਬਰ ਅਤੇ ਇਸ ਵੇਗੀਆਂ ਹੋਰ ਕੰਪਨੀਆਂ ਦੇ ਕਾਰੋਬਾਰੀ ਮਾਡਲ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ। ਉਬਰ ਨੇ ਬ੍ਰਿਟੇਨ ਦੀ ਸੁਪਰੀਮ ਕੋਰਟ ਦੇ ਅੱਗੇ ਇਹ ਦਲੀਲ ਰੱਖੀ ਸੀ ਕਿ ਇਸਦੇ ਡਰਾਈਵਰ ਸਵੈ-ਰੋਜ਼ਗਾਰੀ ਹਨ ਨਾ ਕਿ ਕਰਮਚਾਰੀ, ਪਰ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਖਾਰਿਜ ਕਰ ਦਿੱਤਾ।

ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਆਸਟ੍ਰੇਲੀਆ ਨੇ ਫ਼ੈਡਰਲ ਸਰਕਾਰ ਤੋਂ 'ਗਿੱਗ ਆਰਥਿਕਤਾ' ਨੂੰ ਮਜ਼ਬੂਤ ​​ਸੁਰੱਖਿਆ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਕਰਨਾ ਉਬਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ ਕਿ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿੰਨੇ ਕੁ ਅਧਿਕਾਰ ਮਿਲਨੇ ਚਾਹੀਦੇ ਹਨ ਬਲਕਿ ਇਹ ਅਧਿਕਾਰ ਸ਼ਕਤੀ ਸਰਕਾਰ ਕੋਲ ਹੋਣੀ ਚਾਹੀਦੀ ਹੈ।

ਉਬਰ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਇਸ ਮੁਦੇ ਤੇ ਸਰਕਾਰ ਨਾਲ ਸਹਿਯੋਗ ਕਰੇਗੀ ਤਾਂ ਕਿ ਇਸ ਮਸਲੇ ਦਾ ਕੋਈ ਸਥਾਈ ਹੱਲ ਕਢਿਆ ਜਾ ਸਕੇ।

ਪਰ ਰਾਈਡ ਸ਼ੇਅਰ ਡਰਾਈਵਰਜ਼ ਐਸੋਸੀਏਸ਼ਨ ਦੇ ਸੈਕਟਰੀ ਲੈਸ ਜੌਹਨਸਨ ਨੇ ਕਿਹਾ ਕਿ “ ਉਹ ਡਰਾਈਵਰਾਂ ਲਈ "ਨਿਰਪੱਖ ਅਤੇ ਟਿਕਾਊ ਰੋਜਗਾਰ ਦਾ ਕਰਾਰ " ਜ਼ਰੂਰ ਚਾਹੁੰਦੇ ਹਨ ਪਰ ਉਹ ਇਸ ਗੱਲ ਨੂੰ ਲੈ ਕੇ ਵੀ ਚਿੰਤਿਤ ਹਨ ਕੇ ਇਸ ਨਾਲ਼ ਡਰਾਈਵਰੀ ਪੇਸ਼ੇ ਨਾਲ ਜੁੜੀ ਆਪਣੀ ਮਰਜ਼ੀ ਨਾਲ਼ ਕੰਮ ਕਰਣ ਦੀ ਆਜ਼ਾਦੀ ਦਾ ਖ਼ਾਤਮਾ ਨਾ ਹੋ ਜਾਵੇ "

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

 


Follow SBS Punjabi

Download our apps

Watch on SBS

Punjabi News

Stream now