ਕੈਨੇਡਾ ਦੇ ਨਵੇਂ ਨੈਨੀਜ਼ ਵੀਜ਼ੇ ਨਾਲ਼ ਖੁੱਲਣਗੇ ਪੀ ਆਰ ਅਤੇ ਸਥਾਈ ਨਿਵਾਸ ਦੇ ਨਵੇਂ ਰਸਤੇ

ਕੈਨੇਡਾ ਨੇ ਦੇਖਭਾਲ ਕਰਨ ਵਾਲੇ ਵਿਦੇਸ਼ੀ ਕਾਮਿਆਂ ਜਾਂ ਨੈਨੀਜ਼ ਲਈ ਦੋ ਨਵੇਂ ਵੀਜ਼ਾ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਜੋ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਕੈਨੇਡਾ ਆਉਣ ਅਤੇ ਸਥਾਈ ਨਿਵਾਸ ਲਈ ਰਾਹ ਮੁਹੱਈਆ ਕਰਾਉਣਗੇ।

Canada visa

Source: Supplied

ਕੈਨੇਡਾ ਸਰਕਾਰ ਨੇ ਪੁਰਾਣਾ ਨੈਨੀ ਪ੍ਰੋਗਰਾਮ ਬੰਦ ਕਰਨ ਦਾ ਫ਼ੈਸਲਾ ਕਰਦਿਆਂ ਕੁਝ ਫੇਰਬਦਲਾਂ ਨਾਲ ਨਵੇਂ ਪਾੲਲਿਟ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਸ ਦਾ ਐਲਾਨ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਕੀਤਾ।

ਸਰਕਾਰ ਨੇ ਨੈਨੀਜ਼ ਲਈ ਦੋ ਨਵੇਂ ਪਾਇਲਟ ਵੀਜ਼ਾ ਪ੍ਰੋਗਰਾਮਾਂ ਦੀ ਘੋਸ਼ਣਾ ਕੀਤੀ ਹੈ ਜੋ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ਼ ਆਉਣ ਅਤੇ ਪੱਕੀ ਰਿਹਾਇਸ਼ ਦਾ ਰਾਹ ਪੱਧਰਾ ਕਰਨਗੇ।

ਦੋ ਵੱਖਰੇ ਪ੍ਰੋਗਰਾਮ, ਹੋਮ ਚਾਈਲਡ ਕੇਅਰ ਪ੍ਰਦਾਤਾ ਪਾਇਲਟ ਅਤੇ ਹੋਮ ਸਪੋਰਟ ਵਰਕਰ ਪਾਇਲਟ, ਇਸ ਸਾਲ ਦੇ ਅਖੀਰ ਵਿਚ ਲਾਂਚ ਕੀਤੇ ਜਾਣਗੇ।

ਇਸਦੇ ਤਹਿਤ ਹਰੇਕ ਪ੍ਰੋਗਰਾਮ ਲਈ ਵੱਧ ਤੋਂ ਵੱਧ 2,750 ਬਿਨੈਕਾਰ ਹੋ ਸਕਦੇ ਹਨ ਜਿਸਦੀ ਕਿ ਕੁੱਲ ਗਿਣਤੀ 5,500 ਬਣਦੀ ਹੈ। ਇਸ ਗਿਣਤੀ ਵਿੱਚ ਪਤੀ-ਪਤਨੀ ਜਾਂ ਪਾਰਟਨਰ ਅਤੇ ਨਿਰਭਰ ਬੱਚਿਆਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ ਅਤੇ ਇਹ ਨੀਤੀ ਅਗਲੇ ਪੰਜ ਸਾਲ ਲਈ ਲਾਗੂ ਰਹੇਗੀ।
ਹੁਣ ਨੈਨੀ ਵਾਸਤੇ ਪੱਕੀ ਇਮੀਗ੍ਰੇਸ਼ਨ ਲੈਣਾ ਅਤੇ ਪਰਿਵਾਰ ਨੂੰ ਸਪਾਂਸਰ ਕਰਨਾ ਆਸਾਨ ਕੀਤਾ ਗਿਆ ਹੈ ਤੇ ਨੈਨੀ ਵੀਜ਼ਾ ਮਿਲਣ ਮਗਰੋਂ ਆਪਣੇ ਪਰਿਵਾਰ (ਪਤੀ/ਪਤਨੀ ਤੇ ਬੱਚੇ) ਨੂੰ ਨਾਲ ਲਿਜਾਇਆ ਜਾ ਸਕੇਗਾ।

ਨੈਨੀ ਦੇ ਪਤੀ ਜਾਂ ਪਤਨੀ ਨੂੰ ਪੱਕੇ ਹੋਣ ਤੱਕ ਓਪਨ ਵਰਕ ਪਰਮਿਟ ਮਿਲਿਆ ਕਰੇਗਾ ਅਤੇ ਉਨ੍ਹਾਂ ਦੇ ਬੱਚੇ ਸਟੱਡੀ ਪਰਮਿਟ ਨਾਲ ਪੜ੍ਹਾਈ ਕਰਨ ਦੇ ਹੱਕਦਾਰ ਹੋਣਗੇ।

ਨਵੀਂ ਨੀਤੀ ਤਹਿਤ ਨੈਨੀ ਨੂੰ ਨੌਕਰੀ ਬਦਲਣ 'ਚ ਦਿੱਕਤ ਨਹੀਂ ਆਵੇਗੀ ਤੇ ਮਨਮਰਜ਼ੀ ਨਾਲ ਨੌਕਰੀ ਕਰਨ ਵਾਲੀ ਥਾਂ (ਇੰਪਲਾਇਰ) ਬਦਲੀ ਜਾ ਸਕੇਗੀ।

ਇਸ ਤੋਂ ਇਲਾਵਾ ਆਵਾਸ ਮੰਤਰੀ ਨੇ ਕੇਅਰਗਿਵਰਜ਼ ਲਈ ਅੰਤਿਰਮ ਪਾਥਵੇਅ ਵੀ ਸ਼ੁਰੂ ਕੀਤਾ ਹੈ ਜੋ ਕਿ 4 ਮਾਰਚ 2019 ਤੋਂ 4 ਜੂਨ 2019 ਤੱਕ ਖੁੱਲ੍ਹਾ ਰਹੇਗਾ।

ਮੰਤਰੀ ਹੁਸੈਨ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ ਅਤੇ ਪਹਿਲਾਂ ਲੱਗਦੇ ਪੰਜ ਸਾਲ ਤੱਕ ਦੇ ਸਮੇਂ ਨੂੰ ਘਟਾਕੇ ਇੱਕ ਸਾਲ ਤੱਕ ਲਿਆਂਦਾ ਗਿਆ ਹੈ।

ਪਿਛਲੇ ਕੇਅਰਿਗਵਰ ਪਾਇਲਟ ਪ੍ਰੋਗ੍ਰਾਮ ਦੀ ਮਿਆਦ 29 ਨਵੰਬਰ, 2019 ਨੂੰ ਖਤਮ ਹੋ ਜਾਵੇਗੀ ਜਿਸਤੋਂ ਬਾਅਦ ਇਸ ਨਵੇਂ ਪਾਇਲਟ ਪ੍ਰੋਗਰਾਮ ਨੂੰ ਅਗਲੇ ਪੰਜ ਸਾਲ ਲਈ ਲਾਗੂ ਕਰ ਦਿੱਤਾ ਜਾਏਗਾ।
nanny, caregiver
Source: Pixabay
Read this story in English

The Government of Canada has announced two new pilot visa programs for foreign caregivers which will provide them with a pathway to permanent residency along with their family.

Home Child Care Provider Pilot and the Home Support Worker Pilot to be launched later this year will have a maximum of 2,750 applicants each with a total of 5,500 applicants per year.

Spouses or partners and dependent children are not counted against this total limit.

The new program will replace the previous visa arrangement that was harshly criticised by the national coalition of caregiver advocacy groups calling it "fundamentally flawed".

Canada’s immigration minister Ahmed Hussen announced that the reforms aim to improve working conditions and will allow caregivers to stay with their families.

“Caregivers provide care to families in Canada that need it, and it’s time for Canada to care for them in return. We are providing them with both the opportunity to bring their family members here and access permanent residency to demonstrate our commitment,” Mr Hussen said in a statement. 

Mr Hussen said the new visas will give caregivers greater flexibility to change jobs quickly, and it will also remove barriers that prevent them from bringing their families to Canada.

Under the new pilots, applicants will be assessed for permanent residence criteria before they begin working in Canada.

Once the caregiver has their work permit and two years of work experience, they will have access to a direct pathway to become a permanent resident.

The new arrangement will also allow the caregivers' families to accompany them to Canada. Open work permits for spouses/common-law partners and study permits for dependent children will also be provided.

In addition, the Minister also launched the Interim Pathway for Caregivers, which will be open from March 4, 2019, until June 4, 2019.

Minister Hussain said that the Government of Canada has also accelerated the processing of visa applications with the time to make a decision being reduced from five years to one year. 

The previous caregiver pilot program expires on November 29, 2019.

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand