ਵਿਕਟੋਰੀਆ ਦੇ ਆਮ ਕਰਮਚਾਰੀ ਭਵਿੱਖ ਵਿੱਚ ਇਨ੍ਹਾਂ ਕਾਰਨਾਂ ਕਰਕੇ ਤਨਖਾਹ-ਸਹਿਤ ਛੁੱਟੀ ਲੈਣ ਦੇ ਹੋਣਗੇ ਹੱਕਦਾਰ

ਆਮ (ਕੈਜ਼ੂਅਲ) ਅਤੇ ਅਸੁਰੱਖਿਅਤ ਕਰਮਚਾਰੀ ਭਵਿੱਖ ਵਿੱਚ ਵਿਕਟੋਰੀਅਨ ਸਰਕਾਰ ਦੁਆਰਾ ਫੰਡ ਕੀਤੇ ਗਏ ਦੋ ਸਾਲਾਂ ਦੀ ਇੱਕ ਅਜ਼ਮਾਇਸ਼ੀ ਸਕੀਮ ਦੇ ਤਹਿਤ ਬਿਮਾਰ ਹੋਣ ਅਤੇ ਜਾਂ ਫ਼ੇਰ ਕਿਸੇ ਦੀ ਦੇਖ਼ਭਾਲ ਕਰਦਿਆਂ ਲਈ ਗਈ ਛੁੱਟੀ ਦੀ ਤਨਖਾਹ ਪ੍ਰਾਪਤ ਕਰਣ ਦੇ ਯੋਗ ਹੋਣਗੇ।

Patrons have their order taken at a restaurant in Melbourne, Wednesday, 28 October, 2020.

Source: AAP

ਵਿਕਟੋਰੀਅਨ ਸਰਕਾਰ ਨੇ ਇਨ੍ਹਾਂ ਆਮ ਮੁਲਾਜ਼ਮਾਂ ਨੂੰ ਕਿਸੇ ਬੀਮਾਰੀ ਕਰਕੇ ਜਾਂ ਫ਼ੇਰ ਕਿਸੇ ਦੀ ਦੇਖ-ਰੇਖ ਲਈ ਮਾਰੀ ਗਈ ਛੁੱਟੀ ਦੀ ਤਨਖਾਹ ਦੇਣ ਲਈ ਪੰਜ ਮਿਲੀਅਨ ਡਾਲਰ ਰਾਖਵਾਂ ਰੱਖਣ ਦਾ ਐਲਾਨ ਕੀਤਾ ਹੈ। ਇਹ ਅਜ਼ਮਾਇਸ਼ ਦੋ ਸਾਲਾਂ ਲਈ ਜਾਰੀ ਰੱਖੀ ਜਾਵੇਗੀ।

ਪ੍ਰੀਮੀਅਰ ਡੈਨੀਅਲ ਐਂਡਰਿਊਸ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ 2021 ਦੇ ਅਖੀਰ ਵਿਚ ਜਾਂ 2022 ਦੇ ਅਰੰਭ ਵਿਚ ਸ਼ੁਰੂ ਹੋਣ ਵਾਲ਼ੇ ਇਸ ਪ੍ਰੋਗਰਾਮ - ਸਿਕਿਓਰ ਵਰਕ ਪਾਇਲਟ ਸਕੀਮ - ਨੂੰ ਸਥਾਪਤ ਕਰਣ ਬਾਰੇ ਆਉਂਦੇ ਰਾਜਸੀ ਬਜਟ ਵਿੱਚ ਫੰਡ ਮੁਹੱਈਆ ਕਰਵਾਏਗਾ।

We'll provide up to five days of sick and carer's pay for our most insecure workers.

Because no one should have to choose between their health and feeding their family.

Not in this country. Not in this state.

— Dan Andrews (@DanielAndrewsMP) November 23, 2020

ਇਹ ਯੋਜਨਾ ਬੇਰੁਜ਼ਗਾਰੀ ਦੀਆਂ ਉੱਚੀਆਂ ਦਰਾਂ ਵਾਲੇ ਸੈਕਟਰਾਂ ਵਿੱਚ ਬਿਮਾਰ ਹੋਣ ਤੇ ਜਾਂ ਦੇਖ-ਰੇਖ ਲਈ ਪੰਜ ਦਿਨ ਦੀ ਪੇਡ ਛੁੱਟੀ ਮੁਹੱਈਆ ਕਰਵਾਏਗੀ। ਇਸ ਸਕੀਮ ਦਾ ਮੁੱਖ ਉਦੇਸ਼ ਆਮ ਕਰਮਚਾਰੀਆਂ ਵਿੱਚ ਛੁੱਟੀ ਸੰਬੰਧੀ ਅਸੁਰੱਖਿਆ ਨੂੰ ਘਟਾਉਣਾ ਹੈ।

ਇਸ ਸਕੀਮ ਅਧੀਨ ਬਜ਼ੁਰਗਾਂ ਦੀ ਦੇਖ-ਰੇਖ ਕਰਦੇ ਕਰਮਚਾਰੀ, ਕਲੀਨਰ, ਹੋਸਪੀਟੈਲਿਟੀ, ਸੁਰੱਖਿਆ ਗਾਰਡ, ਅਤੇ ਸੁਪਰ ਮਾਰਕੀਟ ਵਿੱਚ ਰੋਜ਼ਗਾਰ ਕਮਾ ਰਹੇ ਕਰਮਚਾਰੀ ਯੋਗ ਹੋ ਸਕਦੇ ਹਨ।

ਇਸ ਪਾਇਲਟ ਯੋਜਨਾ ਨੂੰ ਪੂਰੀ ਫੰਡਿੰਗ ਵਿਕਟੋਰੀਆ ਰਾਜ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਵੇਗੀ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

Published

Updated

By Ravdeep Singh
Source: AAP, SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਵਿਕਟੋਰੀਆ ਦੇ ਆਮ ਕਰਮਚਾਰੀ ਭਵਿੱਖ ਵਿੱਚ ਇਨ੍ਹਾਂ ਕਾਰਨਾਂ ਕਰਕੇ ਤਨਖਾਹ-ਸਹਿਤ ਛੁੱਟੀ ਲੈਣ ਦੇ ਹੋਣਗੇ ਹੱਕਦਾਰ | SBS Punjabi