ਯਾਰਾ ਰੇਂਜਸ ਦਿਹਾਤੀ ਅਤੇ ਸੁੰਦਰ ਇਲਾਕਾ ਹੈ ਜੋ ਮੈਲਬਰਨ ਦੇ ਪੂਰਬ ਵਿੱਚ ਪੈਂਦਾ ਹੈ।
ਲ਼ੇਕਿਨ ਪਿਛਲੇ ਸਾਲਾਂ ਤੋਂ ਇੱਥੇ ਰਹਿੰਦੇ ਪੀਟਰ ਦਾ ਕਹਿਣਾ ਹੈ ਕਿ ਇਹ ਆਵਾਜਾਈ ਦੇ ਪੱਖੋਂ ਵੀ ਵੱਖਰਾ ਹੈ।
ਪੀਟਰ ‘ਈਵੀ ਸਟ੍ਰੈਂਥਨਿੰਗ ਕਮਿਊਨਿਟੀਜ਼’ ਨਾਮਕ ਇੱਕ ਸਮੂਹ ਨਾਲ ਸਵੈ ਸੇਵੀ ਵਜੋਂ ਜੁੜਿਆ ਹੈ। ਇਹ ਸਮੂਹ ਅੱਪਰ ਯਾਰਾ ਵਿੱਚ ਉਨ੍ਹਾਂ ਨਿਵਾਸੀਆਂ ਦੇ ਲਈ ਭਾਈਚਾਰਕ ਆਵਾਜਾਈ ਦਾ ਪ੍ਰਯੋਗ ਕਰ ਰਿਹਾ ਹੈ ਜੋ ਬਜ਼ੁਰਗ ਜਾਂ ਅਪਾਹਜ ਹਨ ਤਾਂ ਜੋ ਉਨ੍ਹਾਂ ਨੂੰ ਕਿਤੇ ਆਉਣ-ਜਾਣ ਵਿੱਚ ਮਦਦ ਮਿਲ ਸਕੇ।
ਇਸ ਸਮੂਹ ਤੋਂ ਮੈਰਨੀ ਓਲੌਕਲੇਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਇਕੱਠਾ ਕਰਨ ਲਈ ਟ੍ਰਾਂਸਪੋਰਟ ਵਿਭਾਗ ਦੀ ਗ੍ਰਾਂਟ ਦੇ ਨਾਲ ਆਪਣੇ ਵਲੋਂ ਜੁਟਾਏ ਫੰਡ ਨੂੰ ਵੀ ਜੋੜ ਦਿੱਤਾ ਹੈ। ਇਸ ਉਮੀਦ ਨਾਲ ਕਿ ਇਸ ਨਾਲ ਫਰਕ ਪਵੇਗਾ ਅਤੇ ਇਹ ਸੇਵਾ ਸਥਾਈ ਬਣ ਜਾਵੇਗੀ।
ਭਾਈਚਾਰਕ ਆਵਾਜਾਈ ਸੇਵਾ ਭਾਵ ਕਮਿਊਨਿਟੀ ਟਰਾਂਸਪੋਰਟ ਸਰਵਿਸ ਆਸਟ੍ਰੇਲੀਆ ਭਰ ਵਿੱਚ ਵੱਡੇ ਅਤੇ ਛੋਟੇ ਰੂਪਾਂ ਵਿੱਚ ਪਾਏ ਜਾਣ ਵਾਲੇ ਸਮੂਹਾਂ ਵਿੱਚੋਂ ਇੱਕ ਹੈ।
ਪਰਥ ਵਿੱਚ, 'ਮਿਸ਼ਨ ਆਸਟ੍ਰੇਲੀਆ' ਨੇ ਪੱਛਮੀ ਆਸਟ੍ਰੇਲੀਆ ਦੀ ਬੇਘਰ ਆਬਾਦੀ ਲਈ ਪਿਛਲੇ 48 ਸਾਲਾਂ ਤੋਂ 'ਪਾਰਕ ਲੰਚ' ਰਾਹੀਂ ਕ੍ਰਿਸਮਸ ਦੀ ਮੇਜ਼ਬਾਨੀ ਕੀਤੀ ਹੈ।
ਸਮਾਗਮ ਮੈਨੇਜਰ ਜਾਰਜੀਨਾ ਵੈਸਟਗਾਰਥ ਦਾ ਕਹਿਣਾ ਹੈ ਕਿ ਸੈਂਕੜੇ ਵਾਲੰਟੀਅਰ ਦੁਪਹਿਰ ਦੇ ਖਾਣੇ ਦੇ ਹਰ ਪਹਿਲੂ ਤੋਂ ਪ੍ਰਬੰਧ ਕਰਨ ਵਿੱਚ ਮਦਦ ਕਰਦੇ ਹਨ। ਇਨ੍ਹਾਂ ਇੰਤਜ਼ਾਮਾਂ ਵਿੱਚ, ਸਮਾਗਨ ਦਾ ਹਿੱਸਾ ਬਣਨ ਵਾਲੇ ਬੇਘਰਿਆਂ ਲਈ ਖਾਣੇ ਦੇ ਪੈਕੇਟ ਅਤੇ ਹੋਰ ਸਮੱਗਰੀ ਵੀ ਸ਼ਾਮਲ ਹੈ।
ਇੱਕ ਅੰਦਾਜ਼ੇ ਮੁਤਾਬਿਕ 5 ਮਿਲੀਅਨ ਲੋਕ ਹਰ ਸਾਲ ਆਸਟ੍ਰੇਲੀਆ ਭਰ ਵਿੱਚ ਇਸ ਤਰ੍ਹਾਂ ਦੇ ਸਮੂਹਾਂ ਲਈ ਸਵੈ ਸੇਵਾ ਕਰਦੇ ਹਨ, ਜਿਸ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਦੇ ਲੋਕ ਰਸਮੀ ਤੌਰ 'ਤੇ ਕਿਸੇ ਸੰਗਠਨ ਰਾਹੀਂ ਸੇਵਾ ਕਰਨ ਦੀ ਬਜਾਏ ਆਪਣੇ ਭਾਈਚਾਰੇ ਵਿੱਚ ਗੈਰ-ਰਸਮੀ ਤੌਰ 'ਤੇ ਸਵੈਸੇਵੀ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।
ਅਤੇ ਕ੍ਰਿਸਮਸ ਦੇ ਸਮੇਂ ਵਲੰਟੀਅਰਾਂ ਦੀ ਲੋੜ ਸਿਖਰ 'ਤੇ ਹੋ ਸਕਦੀ ਹੈ।
ਮੈਰਨੀ ਓਲੌਕਲੇਨ ਦਾ ਕਹਿਣਾ ਹੈ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਉਸਦੇ ਸਮੂਹ ਦੇ ਕੁਝ ਸਵੈ ਸੇਵਕਾਂ ਦੀਆਂ ਪਰਿਵਾਰਕ ਤਰਜੀਹਾਂ ਹਨ, ਪਰ ਉਹਨਾਂ ਲੋਕਾਂ ਵਿੱਚ ਵੀ ਵਾਧਾ ਹੋਇਆ ਹੈ ਜੋ ਕਮਿਊਨਿਟੀ ਵਿੱਚ ਸਮਾਗਮਾਂ ਤੱਕ ਪਹੁੰਚ ਕਰਨਾ ਚਾਹੁੰਦੇ ਹਨ।
ਇਹ ਆਸਟ੍ਰੇਲੀਆ ਭਰ ਦੀਆਂ ਸੰਸਥਾਵਾਂ ਲਈ ਇੱਕ ਆਮ ਸਮੱਸਿਆ ਹੈ - ਖਾਸ ਕਰਕੇ ਕ੍ਰਿਸਮਸ ਦੇ ਸਮੇਂ।
ਰੈੱਡ ਕਰਾਸ ਨੇ ਸਵੈ ਸੇਵਕਾਂ ਨੂੰ ਖੂਨਦਾਨ ਕਰਨ ਲਈ ਆਪਣਾ ਨਿਯਮਿਤ ਸੁਨੇਹਾ ਜਾਰੀ ਕੀਤਾ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਕੌਰਨੇਲਿਸਨ ਕਹਿੰਦਾ ਹੈ ਕਿ ਮਰੀਜ਼ਾਂ ਲਈ ਹਸਪਤਾਲ ਦੀ ਮੰਗ ਪੂਰਾ ਕਰਨ ਲਈ 22 ਦਸੰਬਰ ਤੋਂ 2 ਜਨਵਰੀ ਦੇ ਵਿਚਕਾਰ ਦੇਸ਼ ਭਰ ਵਿੱਚ ਇੱਕ ਦਿਨ ਵਿੱਚ 830 ਜ਼ਿਆਦਾ ਖੂਨਦਾਨ ਦੀ ਲੋੜ ਹੈ - ਪਰ ਨਿਯਮਤ ਦਾਨ ਕਰਨ ਵਾਲੇ ਹਮੇਸ਼ਾ ਉਪਲਬਧ ਨਹੀਂ ਹੁੰਦੇ ਹਨ।
ਮੈਰਨੀ ਓਲੌਕਲੇਨ ਦਾ ਕਹਿਣਾ ਹੈ ਕਿ ਕਾਫ਼ੀ ਵਲੰਟੀਅਰ ਪ੍ਰਾਪਤ ਕਰਨ ਪਿੱਛੇ ਚੁਣੌਤੀ ਦਾ ਇੱਕ ਵੱਡਾ ਹਿੱਸਾ ਕੋਵਿਡ ਹੈ।
ਪਰ ਮਹਾਂਮਾਰੀ ਤੋਂ ਇਲਾਵਾ, ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਲੋਕਾਂ ਨੇ ਹੌਲੀ-ਹੌਲੀ ਅਹਿਸਾਸ ਕੀਤਾ ਹੈ ਕਿ ਉਨ੍ਹਾਂ ਕੋਲ ਵਾਪਸ ਦੇਣ ਲਈ ਸਮੇਂ ਅਤੇ ਮੌਕੇ ਦੀ ਘਾਟ ਹੈ ਕਿਉਂਕਿ ਉਹ ਜੀਵਨ ਦੀ ਲਾਗਤ ਨਾਲ ਸਿੱਝਣ ਲਈ ਆਪਣੇ ਆਪ ਸੰਘਰਸ਼ ਕਰ ਰਹੇ ਹਨ।
ਮਾਰਨੀ ਓ'ਲੌਫਲਿਨ ਕਹਿੰਦੀ ਹੈ ਕਿ ਉਸਦੇ ਸੰਗਠਨ ਲਈ, ਸਮੇਂ ਮੁਤਾਬਿਕ ਚੱਲਣਾ ਮਹੱਤਵਪੂਰਨ ਹੈ।
ਯਾਰਾ ਤੋਂ ਪੀਟਰ ਲਈ, ਇੱਕ ਵਲੰਟੀਅਰ ਬਣਨਾ ਇੱਕ ਅਜਿਹਾ ਫੈਸਲਾ ਹੈ ਜਿਸਦਾ ਉਸ ਨੂੰ ਕਦੇ ਪਛਤਾਵਾ ਨਹੀਂ ਹੋਇਆ।
That story by Deborah Groarke for SBS News, produced by Patras Masih for SBS Punjabi.
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
