SKIP TO MAIN CONTENT

ਵਿਦੇਸ਼ ਵਸਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਵੀ ਹੁਣ ਆਸਟ੍ਰੇਲੀਆ ਤੋਂ ਬਾਹਰ ਜਾਣ ਲਈ ਲੈਣੀ ਪਵੇਗੀ ਲਾਜ਼ਮੀ ਛੋਟ

ਸਰਕਾਰ ਵਲੋਂ ਕੀਤੇ ਇੱਕ ਅਹਿਮ ਐਲਾਨ ਤਹਿਤ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜੋ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਰਹਿੰਦੇ ਹਨ, ਨੂੰ ਹੁਣ ਆਸਟ੍ਰੇਲੀਆ ਤੋਂ ਬਾਹਰ ਜਾਣ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਇਹਨਾਂ ਲੋਕਾਂ ਨੂੰ ਹੁਣ ਆਸਟ੍ਰੇਲੀਅਨ ਬਾਰਡਰ ਫ਼ੋਰਸ ਤੋਂ ਲਾਜ਼ਮੀ ਛੋਟ ਲੈਣੀ ਪਵੇਗੀ ਜੋ ਕਿ 'ਮਜਬੂਰੀ ਜਾਂ ਹਮਦਰਦੀ' ਭਰੇ ਹਲਾਤਾਂ ਵਿੱਚ ਹੀ ਦਿੱਤੀ ਜਾ ਸਕੇਗੀ।

new travel restrictions
Australian expats will now need a 'compelling reason' to seek outward travel exemption from the ABF. Source: Getty Images/SEAN GLADWELL

1 min read

Published

Updated

By Avneet Arora, Ravdeep Singh



Skip to article content

ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਯਾਤਰਾ ਨੀਤੀਆਂ ਵਿੱਚ ਇੱਕ ਹੋਰ ਸਖ਼ਤ ਬਦਲਾਵ ਦੇ ਤਹਿਤ ਸਥਾਨਕ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲਗੀਆਂ ਪਬੰਦੀਆਂ ਹੁਣ ਉਨ੍ਹਾਂ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਉਤੇ ਵੀ ਲਾਗੂ ਹੋਣਗੀਆਂ ਜੋ ਆਮ ਤੌਰ 'ਤੇ ਦੂਜੇ ਦੇਸ਼ ਦੇ ਵਸਨੀਕ ਹਨ ਜਾਂ ਪਿਛਲੇ 12 ਤੋਂ 24 ਮਹੀਨਿਆਂ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਆ ਤੋਂ ਬਾਹਰ ਦੂਜੇ ਮੁਲਕਾਂ ਵਿੱਚ ਵਧੇਰੇ ਸਮਾਂ ਬਤੀਤ ਕੀਤਾ ਹੈ।

ਸਿਹਤ ਮੰਤਰੀ ਗ੍ਰੇਗ ਹੰਟ ਵਲੋਂ ਬਾਇਓਸਕਯੁਰਿਟੀ ਨਿਰਧਾਰਨ 2020 ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਹੁਣ ਇੰਨਾਂ ਯਾਤਰੀਆਂ ਨੂੰ 'ਮਜਬੂਰੀ ਜਾਂ ਹਮਦਰਦੀ' ਭਰੇ ਹਲਾਤਾਂ ਦਾ ਸਬੂਤ ਦੇਣਾ ਪਵੇਗਾ।

ਭਾਵੇਂ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਹਨ ਪਰ ਨਵੀਂ ਦਿੱਲੀ ਵਿੱਚ ਬਤੌਰ ਟ੍ਰੈਵਲ ਏਜੰਟ ਕੰਮ ਕਰਦੇ ਨਵੀਨ ਉੱਪਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਭਾਰਤ ਵਿੱਚ ਫ਼ਸੇ ਵਸਨੀਕ (ਓਰਡੀਨਾਰੀਲੀ ਰੇਸੀਡੇੰਟ) ਇਸ ਨਵੇਂ ਨਿਯਮ ਨਾਲ ਸਭ ਤੋਂ ਵੱਧ ਪ੍ਰਭਾਵਤ ਹੋ ਸਕਦੇ ਹਨ 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now