ਮਕਾਨ ਦਾ ਮੁੱਲ $460,000, ਉਸਾਰੀ 100 ਫੀਸਦੀ ਗੈਰਕਾਨੂੰਨੀ

ਭਾਰਤੀ ਮੂਲ ਦੀ ਇੱਕ ਔਰਤ ਵੱਲੋਂ ਮਕਾਨ ਖਰੀਦਣ ਦੇ ਸੱਤ ਮਹੀਨੇ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ $460,000 ਦਾ ਉਸਦਾ ਮਕਾਨ ਪੂਰੀ ਤਰਾਂ ਗੈਰਕਾਨੂੰਨੀ ਹੈ। ਹੁਣ ਉਸਨੂੰ ਹਜ਼ਾਰਾਂ ਡਾਲਰ ਹੋਰ ਖਰਚ ਕਰ ਕੇ ਇਸਦੀ ਮਰੱਮਤ ਕਰਵਾਉਣੀ ਪੈ ਰਹੀ ਹੈ ਤਾਂ ਜੋ ਇਸਨੂੰ ਕਾਉਂਸਿਲ ਵੱਲੋਂ ਮਨਜ਼ੂਰੀ ਮਿਲ ਸਕੇ।

House

Sangeeta has already spent $15,000 to fix the structural issues of the house. She is now hiring a professional to obtain completion certificate from the council Source: Supplied

ਭਾਰਤੀ ਪਰਵਾਸੀ ਸੰਗੀਤਾ ਪਿਛਲੇ ਸੋਲਾਂ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਪਿਛਲੇ ਸਾਲ ਇੱਕ ਜਾਣਕਾਰ ਦੇ ਕਹਿਣ ਤੇ ਉਸਨੇ ਬ੍ਰਿਸਬੇਨ ਵਿੱਚ ਇੱਕ ਇਨਵੈਸਟਮੈਂਟ ਪ੍ਰਾਪਰਟੀ ਖਰੀਦੀ। ਆਪ ਨਿਊ ਸਾਊਥ ਵੇਲਜ਼ ਵਿੱਚ ਰਹਿੰਦੀ ਸੰਗੀਤ ਨੇ ਬ੍ਰਿਸਬੇਨ ਦੇ ਕਾਲਿੰਗਵੁਡ ਪਾਰਕ ਇਲਾਕੇ ਵਿੱਚ ਤਕਰੀਬਨ $460,000 ਦੀ ਕੀਮਤ ਦੇ ਕੇ ਇੱਕ ਦੋ ਮੰਜ਼ਿਲ ਮਕਾਨ ਖਰੀਦਿਆ।

ਉਸਦੇ ਮੁਤਾਬਿਕ, ਬਿਲਡਰ ਨੇ ਦੱਸਿਆ ਸੀ ਕਿ ਇਸ ਮਕਾਨ ਦੀ ਉਸਾਰੀ ਇੰਜ ਕੀਤੀ ਗਈ ਹੈ ਕਿ ਇਸ ਵਿੱਚ ਦੋ ਅਲਗ ਅਲਗ ਕਿਰਾਏਦਾਰ ਰੱਖੇ ਜਾ ਸਕਦੇ ਹਨ।
ਪਿਛਲੇ ਸਾਲ ਸਿਤਮਬਰ ਮਹੀਨੇ ਵਿੱਚ ਖਰੀਦੇ ਮਕਾਨ ਵਿੱਚ ਇਸ ਸਾਲ ਮਾਰਚ ਵਿੱਚ ਇੱਕ ਪਰਿਵਾਰ ਨੇ ਕਿਰਾਏਦਾਰ ਦੇ ਤੌਰ ਤੇ ਰਹਿਣਾ ਸ਼ੁਰੂ ਕੀਤਾ। ਇੱਕ ਮਹੀਨੇ ਦੇ ਅੰਦਰ ਹੀ ਕਿਰਾਏਦਾਰ ਨੇ ਕਾਉਂਸਿਲ ਨੂੰ ਸ਼ਿਕਾਇਤ ਕੀਤੀ ਕਿ ਮਕਾਨ ਦੀ ਉਸਾਰੀ ਸਹੀ ਨਹੀਂ ਕੀਤੀ ਹੋਈ ਅਤੇ ਉਸਦੇ ਅਤੇ ਉਸਦੇ ਪਰਿਵਾਰ ਨੂੰ ਉਸ ਵਿਚ ਰਹਿਣ ਨਾਲ ਖਤਰਾ ਹੈ।

ਕਾਉਂਸਿਲ ਵੱਲੋਂ ਮਕਾਨ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਨਾ ਸਿਰਫ ਮਕਾਨ ਦੀ ਉਸਾਰੀ ਇੰਨੀ ਮਾੜੀ ਹੈ ਕਿ ਇਸ ਵਿੱਚ ਰਹਿਣਾ ਖਤਰਨਾਕ ਸੀ, ਬਲਕਿ ਇਸ ਦੀ ਉਸਾਰੀ ਹੀ ਗੈਰਕਾਨੂੰਨੀ ਸੀ ਕਿਉਂਕਿ ਇਸਦੇ ਲਈ ਕਾਉਂਸਿਲ ਤੋਂ ਪਰਮਿਟ ਨਹੀਂ ਲਿਆ ਗਿਆ ਸੀ।
House
Sangeeta has already spent $15,000 to fix the structural issues of the house. She is now hiring a professional to obtain completion certificate from the council Source: Supplied
ਨਾਲ ਹੀ ਕਾਉਂਸਿਲ ਨੇ ਇਹ ਵੀ ਦੱਸਿਆ ਕਿ ਇਸ ਇਲਾਕੇ ਵਿੱਚ ਇੱਕ ਮਕਾਨ ਵਿੱਚ ਦੋ ਅਲਗ ਅਲਗ ਹਿੱਸੇ ਉਸਾਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇਸ ਉਪਰੰਤ ਸੰਗੀਤਾ ਨੂੰ ਤੁਰੰਤ ਇਸ ਮਕਾਨ ਨੂੰ ਕਾਨੂੰਨ ਅਨੁਸਾਰ ਮੁਰੰਮਤ ਕਰਵਾਉਣ ਦੀ ਹਿਦਾਇਤ ਦਿੱਤੀ ਗਈ। ਅਜਿਹਾ ਨਾ ਕਰਨ ਤੇ ਉਸਨੂੰ ਮੈਜਿਸਟਰੇਟ ਵੱਲੋਂ ਪੰਜ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਸੀ।

ਸੰਗੀਤ ਮੁਤਾਬਿਕ, ਉਸਨੇ ਆਪਣੇ ਇੱਕ ਜਾਣਕਾਰ ਦੇ ਕਹਿਣ ਤੇ ਇਹ ਮਕਾਨ ਖਰੀਦਿਆ ਸੀ ਅਤੇ ਉਹ ਮੰਨਦੀ ਹੈ ਕਿ ਉਸਨੂੰ ਵੇਚਣ ਵਾਲੇ ਦੀ ਹਰ ਗੱਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਸੀ।

ਸੰਗੀਤ ਨੇ ਮਕਾਨ ਵੇਚਣ ਵਾਲੇ - ਕੁਈਨਸਲੈਂਡ ਪ੍ਰਾਪਰਟੀ ਗਰੁੱਪ ਵੱਲੋਂ ਦੱਸੇ ਵਕੀਲ ਨੂੰ ਹੀ ਆਪਣਾ ਕਨਵੇਂਸਰ ਬਣਾਇਆ। ਉਸਦੇ ਮੁਤਾਬਿਕ, ਕਾਉਂਸਿਲ ਵੱਲੋਂ ਕਾੱਰਵਾਈ ਕਰਨ ਤੇ ਨਾ ਤਾਂ ਕਨਵੇਂਸਰ ਅਤੇ ਨਾ ਹੀ ਵੇਚਣ ਵਾਲੇ ਨੇ ਕੋਈ ਹੱਥ ਫੜਾਇਆ।

ਮਕਾਨ ਦੀ ਕੀਮਤ ਅਤੇ ਸਟੇਮਪ ਡਿਊਟੀ ਤੋਂ ਅਲਾਵਾ ਉਸਨੂੰ ਹੁਣ ਇਸਦੀ ਮੁਰੰਮਤ ਲਈ $15,000 ਹੋਰ ਖਰਚ ਕਰਨੇ ਪਏ ਹਨ ਅਤੇ ਅਜੇ ਕਾਉਂਸਿਲ ਦੀ ਕਾਗਜ਼ੀ ਕਾੱਰਵਾਈ ਤੇ ਹੋਰ ਖਰਚ ਆਉਣ ਦੀ ਸੰਭਾਵਨਾ ਹੈ।
house
Source: Supplied
ਉਹ ਸੁਆਲ ਕਰਦੀ ਹੈ ਕਿ ਜਦੋ ਉਹ ਪਿਛਲੇ ਸਾਲ ਸਿਤਮਬਰ ਤੋਂ ਕਾਉਂਸਿਲ ਦੇ ਰੇਟ ਅਦਾਅ ਕਰ ਰਹੀ ਹੈ ਅਤੇ ਮਕਾਨ ਦੀ ਖਰੀਦ ਤੇ ਸਰਕਰ ਨੂੰ ਸਟੇਮਪ ਡਿਊਟੀ ਦਿੱਤੀ ਗਈ, ਕਿ ਸਰਕਾਰੀ ਅਦਾਰਿਆਂ ਦਾ ਫਰਜ਼ ਨਹੀਂ ਕਿ ਉਹ ਗੈਰਕਾਨੂੰਨੀ ਉਸਾਰੀ ਬਾਰੇ ਆਪ ਖਰੀਦਦਾਰਾਂ ਨੂੰ ਸੂਚਿਤ ਕਰਨ।

ਇਪਸਵਿਚ ਕਾਉਂਸਿਲ ਨੇ ਐਸ ਬੀ ਐਸ ਨੂੰ ਦੱਸਿਆ ਕਿ ਖਰੀਦਦਾਰਾਂ ਅਤੇ ਉਹਨਾਂ ਦੇ ਕਾਨੂੰਨੀ ਸਲਾਹਕਾਰਾਂ ਲਈ ਜ਼ਰੂਰੀ ਹੈ ਕਿ ਉਹ ਸੰਪਤੀ ਖਰੀਦਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲੈ ਲੈਣ ਅਤੇ ਸੁਨਿਸ਼ਚਿਤ ਕਰਨ ਕਿ ਸਭ ਕੁੱਝ ਕਾਨੂੰਨ ਮੁਤਾਬਿਕ ਹੋਵੇ।

Share

Published

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਮਕਾਨ ਦਾ ਮੁੱਲ $460,000, ਉਸਾਰੀ 100 ਫੀਸਦੀ ਗੈਰਕਾਨੂੰਨੀ | SBS Punjabi