ਆਉਣ ਵਾਲ਼ੇ ਦਿਨਾਂ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਕੰਮ ਵਿੱਚ ਘਾਟ ਕਾਰਣ ਘੰਟੇ ਗੁਆ ਚੁੱਕੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾ ਰਹੀ ਸੰਕਟ ਅਦਾਇਗੀ ਰਕਮ ਵਿੱਚ ਕਟੌਤੀ ਕੀਤੀ ਜਾਵੇਗੀ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਰਾਜਾਂ ਅਤੇ ਪ੍ਰਦੇਸ਼ਾਂ ਦੇ ਟੀਕਾਕਰਣ ਦੇ ਟੀਚਿਆਂ ਨੂੰ ਹਾਸਲ ਕਰਣ ਤੋਂ ਬਾਅਦ ਅਰਥ ਵਿਵਸਥਾ ਵਿੱਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੌਜੂਦਾ ਭੁਗਤਾਨ ਦੇ ਤਹਿਤ 20 ਘੰਟਿਆਂ ਤੋਂ ਵੱਧ ਕੰਮ ਗੁਆ ਚੁੱਕੇ ਯੋਗ ਲੋਕਾਂ ਨੂੰ ਪ੍ਰਤੀ ਹਫ਼ਤੇ 750 ਆਮਦਨੀ ਸਹਾਇਤਾ ਭੁਗਤਾਨ ਅਤੇ ਅੱਠ ਤੋਂ 20 ਘੰਟੇ ਗੁਵਾ ਚੁੱਕੇ ਲੋਕਾਂ ਨੂੰ 450 ਡਾਲਰ ਪ੍ਰਤੀ ਹਫ਼ਤੇ ਆਮਦਨੀ ਸਹਾਇਤਾ ਭੁਗਤਾਨ ਮਿਲ਼ਦਾ ਹੈ।
ਇੱਕ ਵਾਰ ਜਦੋਂ ਕੋਈ ਵੀ ਰਾਜ ਜਾਂ ਖੇਤਰ 70 ਪ੍ਰਤੀਸ਼ਤ ਪੂਰਨ ਟੀਕਾਕਰਣ ਹਾਸਲ ਕਰ ਲੈਂਦਾ ਹੈ ਤਾਂ ਉਸ ਰਾਜ ਦੇ ਲੋਕਾਂ ਦੀ ਆਟੋਮੈਟਿਕ ਅਸਥਾਈ ਪੇਮੈਂਟ ਬੰਦ ਹੋ ਜਾਵੇਗੀ ਅਤੇ ਭੁਗਤਾਨ ਪ੍ਰਾਪਤ ਕਰਣ ਲਈ ਹਰ ਬੰਦੇ ਨੂੰ ਹਰ ਹਫ਼ਤੇ ਦੁਬਾਰਾ ਅਰਜ਼ੀ ਦੇ ਕੇ ਆਪਣੀ ਯੋਗਤਾ ਦੀ ਪੁਸ਼ਟੀ ਕਰਣੀ ਪਵੇਗੀ।
ਕਿਸੇ ਰਾਜ ਜਾਂ ਪ੍ਰਦੇਸ਼ ਦੇ 80 ਪ੍ਰਤੀਸ਼ਤ ਟੀਕਾਕਰਣ ਪਹੁੰਚਣ ਦੇ ਪਹਿਲੇ ਹਫ਼ਤੇ ਵਿੱਚ ਜਿਨ੍ਹਾਂ ਲੋਕਾਂ ਨੇ ਅੱਠ ਘੰਟਿਆਂ ਤੋਂ ਵੱਧ ਕੰਮ ਗੁਆ ਦਿੱਤਾ ਹੈ ਉਨ੍ਹਾਂ ਨੂੰ 450 ਡਾਲਰ ਦੀ ਅਦਾਇਗੀ ਹੋਵੇਗੀ। ਦੂਜੇ ਹਫ਼ਤੇ ਵਿੱਚ ਅੱਠ ਘੰਟਿਆਂ ਤੋਂ ਵੱਧ ਕੰਮ ਗੁਆ ਚੁੱਕੇ ਲੋਕਾਂ ਨੂੰ ਹਫ਼ਤੇ ਦਾ 320 ਡਾਲਰਾਂ ਭੁਗਤਾਨ ਕੀਤਾ ਜਾਵੇਗਾ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।