8 ਅਗਸਤ ਤੋਂ ਭਾਰਤ ਪਹੁੰਚਣ ਵਾਲੇ ਯਾਤਰੀਆਂ ਲਈ ਉੱਥੋਂ ਦੀ ਸਰਕਾਰ ਨੇ ਤਾਜ਼ੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਭਾਰਤ ਦੀ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵਲੋਂ ਪਿਛਲੇ ਹਫਤੇ ਜਾਰੀ ਕੀਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਹੁਣ ਭਾਰਤ ਆਉਣ ਵਾਲੇ ਯਾਤਰੀਆਂ ਨੂੰ 7 ਦਿਨਾਂ ਦੀ ਲਾਜ਼ਮੀ ਇਕੱਲਤਾ ਸੰਸਥਾਵਾਂ ਵਿੱਚ ਧਾਰਨ ਕਰਨੀ ਹੋਵੇਗੀ ਅਤੇ ਇਸ ਤੋਂ ਅਗਲੇ 7 ਦਿਨ ਉਹ ਆਪਣੇ ਘਰਾਂ ਵਿੱਚ ਇਕੱਲਿਆਂ ਰਹਿਣਗੇ।
ਇਹ ਵਾਲੀਆਂ ਨਵੀਆਂ ਹਿਦਾਇਤਾਂ, ਪਹਿਲਾਂ ਮਿਤੀ 24 ਮਈ ਨੂੰ ਜਾਰੀ ਕੀਤੀਆਂ ਹਿਦਾਇਤਾਂ ਨੂੰ ਰੱਦ ਕਰਦੀਆਂ ਹਨ।
ਪ੍ਰਮੁੱਖ ਨੁੱਕਤੇ:
- ਭਾਰਤ ਪਹੁੰਚਣ ਵਾਲੇ ਯਾਤਰੀ ਹੁਣ ਸੰਸਥਾਗਤ ਕੂਆਰਨਟੀਨ ਵਿੱਚੋਂ ਛੋਟ ਦੀ ਮੰਗ ਕਰ ਸਕਦੇ ਹਨ
- ਆਪਣੀ ਯਾਤਰਾ ਸ਼ੁਰੂ ਕਰਨ ਤੋਂ 96 ਘੰਟੇ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਲਾਜ਼ਮੀ ਹੈ, ਅਤੇ ਬਿਨੇ ਪੱਤਰ 72 ਘੰਟੇ ਪਹਿਲਾਂ ਦੇਣਾ ਹੋਵੇਗਾ
- ਬਗੈਰ ਮੈਡੀਕੇਅਰ ਤੋਂ ਵੀ ਆਸਟ੍ਰੇਲੀਆ ਵਿੱਚ ਇਹ ਟੈਸਟ ਅਤੇ ਰਿਪੋਰਟ ਮੁਫਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਪਰ ਇਹ ਛੋਟਾਂ ਸਿਰਫ ਖਾਸ ਹਾਲਾਤਾਂ ਵਿੱਚ ਹੀ ਮਿਲ ਸਕਦੀਆਂ ਹਨ। ਇਹਨਾਂ ਵਿੱਚ ਭਿਆਨਕ ਪ੍ਰੇਸ਼ਾਨੀਆਂ, ਗਰਭ ਅਵਸਥਾ, ਪਰਿਵਾਰ ਵਿੱਚ ਮੌਤ, ਗੰਭੀਰ ਬਿਮਾਰੀ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਭਾਲ ਕਰਨ ਵਾਲੇ ਸ਼ਾਮਲ ਹਨ।
#FlyAI : Kind Attention Please !@MoHFW_INDIA has issued new guidelines for international passengers arriving into India, which will come in force 0001 Hrs, 8th August 2020.
New guidelines supersedes guidelines issued on the subject dated 24th May 2020. pic.twitter.com/8wHke9sPBA
ਇਸ ਵਾਸਤੇ ਛੋਟ ਲੈਣ ਲਈ ਨਵੀਂ ਦਿੱਲੀ ਹਵਾਈ ਅੱਡੇ ਦੇ ਆਨ-ਲਾਈਨ ਪੋਰਟਲ ਉੱਤੇ ਬੋਰਡਿੰਗ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਅਰਜ਼ੀ ਦੇਣੀ ਹੋਵੇਗੀ। ਅੰਤਿਮ ਫੈਸਲਾ ਸਥਾਨਕ ਸਰਕਾਰਾਂ ਦੁਆਰਾ ਲਿਆ ਜਾਵੇਗਾ।
ਦਿਸ਼ਾ ਨਿਰਦੇਸ਼ਾਂ ਅਨੁਸਾਰ ਯਾਤਰੀ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਨਾਲ ਨੱਥੀ ਕਰਕੇ ਸੰਸਥਾਗਤ ਕੂਆਰਨਟੀਨ ਵਿੱਚੋਂ ਛੋਟ ਦੀ ਮੰਗ ਕਰ ਸਕਦੇ ਹਨ। ਬਸ਼ਰਤੇ ਇਹ 96 ਘੰਟੇ ਪਹਿਲਾਂ ਕਰਵਾਈ ਹੋਵੇ।
ਇਹਨਾਂ ਦਿਨਾਂ ਵਿੱਚ ਜਿਆਦਾਤਰ ਅਸਥਾਈ ਵੀਜ਼ਾ ਧਾਰਕ ਜਾਂ ਆਸਟ੍ਰੇਲੀਆਈ ਪਰਿਵਾਰਾਂ ਦੇ ਮੈਂਬਰ ਹੀ ਭਾਰਤ ਜਾ ਰਹੇ ਹਨ। ਅਤੇ ਇਹਨਾਂ ਕੋਲ ਮੈਡੀਕੇਅਰ ਨਹੀਂ ਹੁੰਦਾ।
ਪਰ ਕੋਵਿਡ-19 ਦਾ ਟੈਸਟ ਇਹਨਾਂ ਲੋਕਾਂ ਲਈ ਵੀ ਮੁਫਤ ਹੈ।
ਵਿਕਟੋਰੀਆ ਦੇ ਸਿਹਤ ਵਿਭਾਗ ਅਨੁਸਾਰ ਕੋਵਿਡ-19 ਦੇ ਟੈਸਟ ਨਤੀਜਿਆਂ ਨੂੰ ਮੋਬਾਈਲ ਫੋਨ ਉੱਤੇ ਟੈਕਸਟ ਜਾਂ ਫੋਨ ਕਰ ਕੇ ਸਾਂਝਾ ਕੀਤਾ ਜਾਂਦਾ ਹੈ। ਪਰ ਲੋਕ ਇਸ ਦੀ ਕਾਪੀ ਦੀ ਮੰਗ ਵੀ ਕਰ ਸਕਦੇ ਹਨ।
ਨਿਊ ਸਾਊਥ ਵੇਲਜ਼ ਦੀ ਇੱਕ ਪੈਥੋਲੋਜੀ ਅਨੁਸਾਰ ਇਨ ਨਤੀਜੇ ਮਰੀਜ਼ ਦੇ ਡਾਕਟਰ ਕੋਲ ਸਿੱਧੇ ਭੇਜੇ ਜਾਂਦੇ ਹਨ, ਜਿਸ ਦੀ ਕਾਪੀ ਡਾਕਟਰ ਕੋਲੋਂ ਲਈ ਜਾ ਸਕਦੀ ਹੈ।
ਇਹਨਾਂ ਨਤੀਜਿਆਂ ਨੂੰ ਮਾਈਹੈਲਥ ਵਿੱਚ ਵੀ ਸਾਂਝਾ ਕੀਤਾ ਜਾ ਸਕਦਾ ਹੈ। ਜਾਂ ਇਸ ਨੂੰ ਟੈਕਸਟ ਰਾਹੀਂ ਵੀ ਵਿਅਕਤੀ ਦੇ ਫੋਨ ਉੱਤੇ ਭੇਜਿਆ ਜਾ ਸਕਦਾ ਹੈ।
ਕੋਵਿਡ-19 ਦੇ ਟੈਸਟ ਆਸਟ੍ਰੇਲੀਆ ਦੇ ਸਰਕਾਰੀ ਟੈਸਟ ਸੈਂਟਰਾਂ ਤੋਂ ਬਿਲਕੁਲ ਮੁਫਤ ਕਰਵਾਏ ਜਾ ਸਕਦੇ ਹਨ, ਬੇਸ਼ਕ ਕੋਈ ਵੀ ਵੀਜ਼ਾ ਹੋਵੇ ਜਾਂ ਮੈਡੀਕੇਅਰ ਨਾ ਹੋਣ ਦੀ ਸੂਰਤ ਵਿੱਚ ਵੀ ਇਹ ਮੁਫਤ ਕੀਤੇ ਜਾਂਦੇ ਹਨ।
ਵਿਕਟੋਰੀਆ ਦੇ ਸਿਹਤ ਵਿਭਾਗ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦੱਸਿਆ, ‘ਕਰੋਨਾਵਾਇਰਸ ਦਾ ਟੈਸਟ ਸਾਰਿਆਂ ਲਈ ਬਿਲਕੁਲ ਮੁਫਤ ਹੈ। ਇਹਨਾਂ ਵਿੱਚ ਯਾਤਰੀ, ਸੀਜ਼ਨਲ ਵਰਕਰਸ, ਬਿਨਾਂ ਮੈਡੀਕੇਅਰ ਵਾਲੇ ਆਦਿ ਸ਼ਾਮਲ ਹਨ’।
ਨਿਊ ਸਾਊਥ ਵੇਲਸ ਸਿਹਤ ਵਿਭਾਗ ਨੇ ਵੀ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਇਹ ਟੈਸਟ ਅਤੇ ਨਤੀਜੇ ਸਾਰਿਆਂ ਲਈ ਹੀ ਬਿਲਕੁਲ ਮੁਫਤ ਹਨ। ਬਗੈਰ ਮੈਡੀਕੇਅਰ ਧਾਰਕਾਂ ਕੋਲੋਂ ਵੀ ਪਹਿਲਾਂ ਅਜਿਹੀ ਕੋਈ ਫੀਸ ਨਹੀਂ ਲਈ ਜਾਂਦੀ ਜਿਸ ਨੂੰ ਬਾਅਦ ਵਿੱਚ ਵਾਪਸ ਕੀਤਾ ਜਾਂਦਾ ਹੈ’।
‘ਨਿਜੀ ਸਿਹਤ ਬੀਮਾਂ ਧਾਰਕਾਂ ਦੀਆਂ ਕੰਪਨੀਆਂ ਕੋਲੋਂ ਇਹਨਾਂ ਦੇ ਟੈਸਟਾਂ ਦੀ ਫੀਸ ਲਈ ਜਾਂਦੀ ਹੈ, ਪਰ ਅਗਰ ਇਹ ਕਲੇਮ ਨਾ-ਮਨਜ਼ੂਰ ਵੀ ਹੋ ਜਾਵੇ ਤਾਂ ਵੀ ਮਰੀਜ਼ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ’।
ਮੈਟਰੋਪੋਲੀਟਨ ਮੈਲਬਰਨ ਦੇ ਨਿਵਾਸੀ ਸਟੇਜ-4 ਪਾਬੰਦੀਆਂ ਦੇ ਅਧੀਨ ਹਨ ਇਸ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਘੰਟਿਆਂ ਦੌਰਾਨ ਮੈਲਬਰਨ ਨਿਵਾਸੀ ਸਿਰਫ ਇਹਨਾਂ ਕਾਰਨਾਂ ਕਰਕੇ ਹੀ ਘਰ ਛੱਡ ਸਕਦੇ ਹਨ; ਕਸਰਤ ਕਰਨਾ, ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਲਈ ਖਰੀਦਦਾਰੀ ਕਰਨਾ, ਕੰਮ ਲਈ, ਸਿਹਤ ਦੇਖਭਾਲ ਲਈ, ਜਾਂ ਕਿਸੇ ਬਿਮਾਰ ਜਾਂ ਬਜ਼ੁਰਗ ਰਿਸ਼ਤੇਦਾਰ ਦੀ ਦੇਖਭਾਲ ਕਰਨਾ ਆਦਿ।
ਪਾਬੰਦੀਆਂ ਦੀ ਪੂਰੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
ਸਾਰੇ ਵਿਕਟੋਰੀਅਨ ਲੋਕਾਂ ਨੂੰ ਘਰ ਛੱਡਣ ਵੇਲੇ ਚਿਹਰਾ ਢੱਕਣਾ ਚਾਹੀਦਾ ਹੈ, ਚਾਹੇ ਉਹ ਜਿੱਥੇ ਵੀ ਰਹਿੰਦੇ ਹੋਣ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।