ਆਸਟ੍ਰੇਲੀਆ ਵਿੱਚ ਅੱਜ ਵੀਰਵਾਰ ਨੂੰ 44 ਕੋਵਿਡ-19 ਮੌਤਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ 19 ਅਤੇ ਵਿਕਟੋਰੀਆ ਵਿੱਚ 10 ਮੌਤਾਂ ਸ਼ਾਮਲ ਹਨ। ਪੱਛਮੀ ਆਸਟ੍ਰੇਲੀਆ ਦੇ ਰੋਜ਼ਾਨਾ ਅੰਕੜਿਆਂ ਵਿੱਚ ਛੇ ਮੌਤਾਂ ਸ਼ਾਮਲ ਹਨ।
ਇਥੇ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ, ਹਸਪਤਾਲ ਭਰਤੀਆਂ ਅਤੇ ਮੌਤਾਂ ਬਾਰੇ ਤਾਜ਼ਾ ਜਾਣਕਾਰੀ ਹਾਸਿਲ ਕਰੋ।
ਵਿਸ਼ਵ ਸਿਹਤ ਸੰਗਠਨ ਨੇ ਦੇਸ਼ਾਂ ਨੂੰ ਨਿਗਰਾਨੀ ਰੱਖਣ ਲਈ ਕਿਹਾ ਹੈ ਕਿਉਂਕਿ ਵਿਸ਼ਵ ਪੱਧਰ 'ਤੇ ਨਵੇਂ ਕੋਵਿਡ-19 ਮਾਮਲਿਆਂ ਅਤੇ ਮੌਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
ਡਬਲਯੂ ਐਚ ਓ ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਡਾਨੋਮ ਗੇਬਰਿਅਸਸ ਨੇ ਕਿਹਾ ਕਿ ਪਿਛਲੇ ਹਫਤੇ ਸਿਰਫ 15,000 ਤੋਂ ਵੱਧ ਕੋਵਿਡ -19 ਮੌਤਾਂ ਦਰਜ ਹੋਈਆਂ, ਜੋ ਕਿ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹਫਤਾਵਾਰੀ ਸੰਖਿਆ ਹੈ।
ਡਾ. ਅਡਾਨੋਮ ਗੇਬਰਿਅਸਸ ਨੇ ਕਿਹਾ ਕਿ ਇਹ ਇੱਕ ਚੰਗਾ ਰੁਝਾਨ ਹੈ। ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਦੇਸ਼ਾਂ ਨੇ ਟੈਸਟਿੰਗ ਨੂੰ ਘਟਾ ਦਿੱਤਾ ਹੈ, ਅਤੇ ਡਬਲਯੂ ਐਚ ਓ ਲਾਗ ਦੇ ਪ੍ਰਸਾਰ ਬਾਰੇ ਘੱਟ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ।
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜੀ ਵੱਲੋਂ ਐਤਵਾਰ ਨੂੰ ਪਰਥ ਵਿੱਚ ਲੇਬਰ ਦੀ ਮੁਹਿੰਮ ਸ਼ੁਰੂ ਕਰਨ ਦੀ ਉਮੀਦ ਹੈ। ਸ੍ਰੀ ਅਲਬਾਨੀਜੀ ਪਿਛਲੇ ਵੀਰਵਾਰ ਨੂੰ ਇੱਕ ਕੋਵਿਡ-19 ਲਈ ਪੋਜ਼ੀਟਿਵ ਟੈਸਟ ਕਰਨ ਤੋਂ ਬਾਅਦ ਇਸ ਵੇਲੇ ਘਰ ਵਿੱਚ ਐਸੋਲੇਟ ਕਰ ਰਹੇ ਹਨ।
ਤਸਮਾਨੀਆ ਕੋਵਿਡ -19 ਮਾਮਲਿਆਂ ਦੇ ਨਜ਼ਦੀਕੀ ਸੰਪਰਕ ਲਈ ਐਸੋਲੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਵਾਲੇ ਰਾਜਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ।
ਸੋਮਵਾਰ 2 ਮਈ ਨੂੰ ਸਵੇਰੇ 12:01 ਵਜੇ ਤੋਂ, ਲੱਛਣਾਂ ਵਾਲੇ ਤਸਮਾਨੀਆ ਵਾਸੀਆਂ ਨੂੰ ਹੁਣ ਸੱਤ ਦਿਨਾਂ ਲਈ ਆਈਸੋਲੇਟ ਕਰਨ ਦੀ ਲੋੜ ਨਹੀਂ ਹੈ, ਬਸ਼ਰਤੇ ਉਹ ਜਨਤਕ ਸਿਹਤ ਦੇ ਹੋਰ ਉਪਾਵਾਂ ਦੀ ਪਾਲਣਾ ਕਰਦੇ ਹੋਣ।
ਉਨ੍ਹਾਂ ਨੂੰ ਰੋਜ਼ਾਨਾ ਰੈਪਿਡ ਐਂਟੀਜੇਨ ਟੈਸਟ ਕਰਵਾਉਣ, ਘਰ ਤੋਂ ਬਾਹਰ ਫੇਸ ਮਾਸਕ ਪਹਿਨਣ, ਆਪਣੇ ਕੰਮ ਵਾਲੀ ਥਾਂ ਨੂੰ ਆਪਣੇ ਨਜ਼ਦੀਕੀ ਸੰਪਰਕ ਦੀ ਸਥਿਤੀ ਬਾਰੇ ਸੂਚਿਤ ਕਰਨ, ਅਤੇ ਉੱਚ-ਜੋਖਮ ਵਾਲੇ ਸਥਾਨਾਂ ਜਿਵੇਂ ਕਿ ਬਜ਼ੁਰਗ ਦੇਖਭਾਲ ਸਹੂਲਤਾਂ ਅਤੇ ਹਸਪਤਾਲਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਲੋੜ ਹੋਵੇਗੀ।
ਨਿਵਾਸੀਆਂ ਨੂੰ ਹੁਣ ਖਾਣ-ਪੀਣ ਵਾਲਿਆਂ ਥਾਵਾਂ 'ਤੇ ਚੈੱਕ-ਇਨ ਕਰਨ ਦੀ ਲੋੜ ਨਹੀਂ ਹੋਵੇਗੀ।
ਕੋਵਿਡ-19 ਪੋਜ਼ੀਟਿਵ ਮਾਮਲਿਆਂ ਦੇ ਨਜ਼ਦੀਕੀ ਸੰਪਰਕਾਂ ਲਈ ਦੱਖਣੀ ਆਸਟ੍ਰੇਲੀਆ ਦੇ ਨਿਯਮ ਸ਼ਨੀਵਾਰ, 30 ਅਪ੍ਰੈਲ ਨੂੰ ਸਵੇਰੇ 12.01 ਵਜੇ ਤੋਂ ਖਤਮ ਹੋ ਜਾਣਗੇ।
ਕੋਵਿਡ-19 ਟੀਕਾਕਰਨ ਜਾਣਕਾਰੀ ਕਿਓਸਕ ਹੁਣ ਹੇਠਾਂ ਦਿੱਤੇ ਖਰੀਦਦਾਰੀ ਕੇਂਦਰਾਂ ਅਤੇ ਸਮਾਗਮਾਂ ਵਿੱਚ 1 ਮਈ ਤੱਕ ਖੁੱਲ੍ਹੇ ਹਨ।
ਨਿਊ ਸਾਊਥ ਵੇਲਜ਼ - ਐਸ਼ਫੀਲਡ - ਵੈਸਟਫੀਲਡ ਬਰਵੁੱਡ
ਨਿਊ ਸਾਊਥ ਵੇਲਜ਼ - ਫੇਅਰਫੀਲਡ - ਕੈਬਰਾਮਾਟਾ ਪਲਾਜ਼ਾ
ਵਿਕਟੋਰੀਆ - ਕੀਲੋਰ - ਕ੍ਰੀਗੀਬਰਨ ਪਲਾਜ਼ਾ
ਵਿਕਟੋਰੀਆ - ਮਿਲ ਪਾਰਕ - ਵੈਸਟਫੀਲਡ ਪਲੇਨਟੀ ਵੈਲੀ
ਕੁਈਨਜ਼ਲੈਂਡ - ਪਾਰਕ ਰਿਜ - ਪਾਰਕ ਰਿਜ ਟਾਊਨ ਸੈਂਟਰ
ਕੁਈਨਜ਼ਲੈਂਡ- ਇਪਸਵਿਚ - ਸਪਰਿੰਗਫੀਲਡ ਫੇਅਰ
ਕੁਈਨਜ਼ਲੈਂਡ - ਸੁਪਰ ਰਗਬੀ, ਸਨਕਾਰਪ ਸਟੇਡੀਅਮ ਸ਼ਨੀਵਾਰ 29 ਅਪ੍ਰੈਲ
ਦੱਖਣੀ ਆਸਟ੍ਰੇਲੀਆ - ਐਡੀਲੇਡ - ਪਲੇਫੋਰਡ
ਪੱਛਮੀ ਆਸਟ੍ਰੇਲੀਆ - ਵੈਨੇਰੂ ਰੇਸਵੇ, ਸ਼ਨੀਵਾਰ 30 ਅਪ੍ਰੈਲ ਤੋਂ ਐਤਵਾਰ 1 ਮਈ ਤੱਕ
ਪੱਛਮੀ ਆਸਟ੍ਰੇਲੀਆ ਸਥਾਨਕ ਕਾਰੋਬਾਰਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ 'ਲੈਵਲ 2 ਕੋਵਿਡ-19 ਬਿਜ਼ਨਸ ਅਸਿਸਟੈਂਸ ਪੈਕੇਜ' ਪਹਿਲਕਦਮੀਆਂ ਦਾ ਵਿਸਤਾਰ ਕਰ ਰਿਹਾ ਹੈ।
ਉਹ ਕਾਰੋਬਾਰ ਜਿਨ੍ਹਾਂ ਨੇ 1 ਜਨਵਰੀ 2022 ਅਤੇ 30 ਅਪ੍ਰੈਲ 2022 ਦੇ ਵਿਚਕਾਰ ਲਗਾਤਾਰ ਦੋ ਹਫ਼ਤਿਆਂ ਵਿੱਚ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 30 ਪ੍ਰਤੀਸ਼ਤ ਦੀ ਕਮੀ ਦਾ ਅਨੁਭਵ ਕੀਤਾ ਹੈ, ਉਹ ਨਵੀਂ ਗ੍ਰਾਂਟ ਤੱਕ ਪਹੁੰਚ ਕਰ ਸਕਦੇ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।