ਕੋਵਿਡ-19 ਅੱਪਡੇਟ: ਪੱਛਮੀ ਆਸਟ੍ਰੇਲੀਆ ਲਈ ਮੁਸ਼ਕਿਲ ਵਧਣ ਦੇ ਸੰਕੇਤ, ਪ੍ਰੀਮੀਅਰ ਵੱਲੋਂ ਸਹਾਇਤਾ ਪੈਕੇਜ ਦਾ ਐਲਾਨ

ਇਹ 24 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

WA Premier Mark McGowan.

WA Premier Mark McGowan. Source: AAP Image/Richard Wainwright

  • ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਦੁਆਰਾ 67-ਮਿਲੀਅਨ ਡਾਲਰ ਦੇ ਵਪਾਰਕ ਸਹਾਇਤਾ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ ਕਿਓਂਕਿ ਡਬਲਯੂ ਏ ਦੇ ਲੋਕਾਂ ਅਤੇ ਕਾਰੋਬਾਰਾਂ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਮੁਸ਼ਕਲ ਘੜੀ ਦੀ ਸ਼ੰਕਾ ਜਤਾਈ ਜਾ ਰਹੀ ਹੈ। 
  • ਕੋਵਿਡ-19 ਦੇ 17 ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਪੱਛਮੀ ਆਸਟ੍ਰੇਲੀਆ ਵਿੱਚ ਬਿਦਿਆਡਾੰਗਾ ਦਾ ਭਾਈਚਾਰਾ ਤਾਲਾਬੰਦੀ ਵਿੱਚ ਰਹੇਗਾ। ਇਹ ਰਾਜ ਦਾ ਸਭ ਤੋਂ ਵੱਡਾ ਖੇਤਰੀ ਆਦਿਵਾਸੀ ਭਾਈਚਾਰਾ ਹੈ ਅਤੇ ਲਗਭਗ 850 ਲੋਕਾਂ ਦਾ ਘਰ ਹੈ।
  • ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਕਿ ਭਾਈਚਾਰੇ ਵਿੱਚ ਟੀਕਾਕਰਨ ਦੀ ਦਰ ਲਗਭਗ 90 ਪ੍ਰਤੀਸ਼ਤ ਪਹਿਲੀ ਖੁਰਾਕ ਅਤੇ 70 ਪ੍ਰਤੀਸ਼ਤ ਤੋਂ ਵੱਧ ਦੂਜੀ ਖੁਰਾਕ ਹੈ ਜਿਸ ਨੂੰ ਉਨ੍ਹਾਂ ਨੇ "ਉਤਸ਼ਾਹਜਨਕ" ਦੱਸਿਆ ਹੈ।
  • ਮੋਡਰਨਾ ਦੇ ਟੀਕੇ ਅੱਜ ਤੋਂ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਬੁੱਕ ਕੀਤੇ ਜਾ ਸਕਦੇ ਹਨ।
  • ਲੇਬਰ ਐਨ ਐਸ ਡਬਲਯੂ ਦੇ ਸੰਸਦ ਮੈਂਬਰ ਵਾਲਟ ਸਕੋਰਡ ਨੇ ਰਾਜ ਸਰਕਾਰ ਤੇ ਆਪਣੇ ਰੈਂਕਾਂ ਵਿੱਚ ਟੀਕਾਕਰਨ ਰਹਿਤ ਮੇਂਬਰ ਸ਼ਾਮਿਲ ਹੋਣ ਕਰਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਰਾਜ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਕਿਹਾ ਕਿ ਉਹ ਕਿਸੇ ਵੀ ਗੈਰ-ਟੀਕਾਕਰਨ ਵਾਲੇ ਲਿਬਰਲ ਸੰਸਦ ਮੈਂਬਰਾਂ ਤੋਂ ਅਣਜਾਣ ਸਨ ਪਰ ਉਹ ਸੰਸਦ ਮੈਂਬਰਾਂ ਲਈ ਟੀਕਾਕਰਨ ਲਾਜ਼ਮੀ ਕਰਨ ਦਾ ਇਰਾਦਾ ਨਹੀਂ ਰੱਖਦੇ।
  • ਦੱਖਣੀ ਆਸਟ੍ਰੇਲੀਆ ਵਿੱਚ ਕੱਲ੍ਹ 1,958 ਨਵੀਆਂ ਲਾਗਾਂ ਦੇ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਜੋ ਕਿ ਪਿਛਲੇ ਦਿਨ ਦੇ 1,378 ਮਾਮਲਿਆਂ ਤੋਂ ਵੱਧ ਹੈ।
  • ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਸਟੀਫਨ ਮਾਰਸ਼ਲ ਸੰਭਾਵਤ ਤੌਰ 'ਤੇ ਪਾਬੰਦੀਆਂ ਨੂੰ ਹੋਰ ਸੌਖਾ ਕਰਨ ਦੀ ਘੋਸ਼ਣਾ ਵਿੱਚ ਦੇਰੀ ਹੋ ਸਕਦੀ ਹੈ ਜਿਸਦੀ ਅੱਜ ਉਮੀਦ ਕੀਤੀ ਜਾ ਰਹੀ ਸੀ।
  • ਅੱਜ ਤੋਂ ਇੰਗਲੈਂਡ ਵਿੱਚ ਸਾਰੀਆਂ ਕੋਵਿਡ-19 ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਇਹ "ਕੋਵਿਡ ਉੱਤੇ ਜਿੱਤ ਦਾ ਐਲਾਨ ਕਰਨ ਦਾ ਸਮਾਂ ਨਹੀਂ ਹੈ ਕਿਓਂਕਿ ਅਜੇ ਵਾਇਰਸ ਖਤਮ ਨਹੀਂ ਹੋਇਆ ਹੈ" ਪਰ ਇਹ "ਜ਼ਿੰਦਗੀ ਨੂੰ ਆਮ ਵੱਲ ਵਾਪਸ" ਲਿਆਉਣ ਦਾ ਸਮਾਂ ਹੈ।
  • ਆਈਸਲੈਂਡ ਵੀ ਕੱਲ੍ਹ ਸ਼ੁੱਕਰਵਾਰ 25 ਫਰਵਰੀ ਤੋਂ ਸਰਹੱਦੀ ਪਾਬੰਦੀਆਂ ਸਮੇਤ ਸਾਰੀਆਂ ਕੋਵਿਡ-19 ਪਾਬੰਦੀਆਂ ਹਟਾ ਦੇਵੇਗਾ।

ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਨੇ 1,211 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ ਜਿਨ੍ਹਾਂ ਵਿੱਚੋਂ 59 ਆਈ ਸੀ ਯੂ ਵਿੱਚ ਹਨ। ਕੋਵਿਡ-19 ਨਾਲ 12 ਮੌਤਾਂ ਅਤੇ 8,271 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ।
  • ਵਿਕਟੋਰੀਆ ਵਿੱਚ, 322 ਲੋਕ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 43 ਆਈ ਸੀ ਯੂ ਵਿੱਚ ਹਨ ਅਤੇ 5 ਵੈਂਟੀਲੇਟਰਾਂ ਉੱਤੇ ਹਨ। ਰਾਜ ਭਰ ਵਿੱਚ ਲਾਗ ਨਾਲ 16 ਮੌਤਾਂ ਅਤੇ 6,715 ਨਵੇਂ ਮਾਮਲੇ ਦਰਜ ਹੋਏ ਹਨ।
  • ਕੁਈਨਜ਼ਲੈਂਡ ਵਿੱਚ, 6,094 ਨਵੇਂ ਕੋਵਿਡ -19 ਮਾਮਲੇ ਅਤੇ 8 ਮੌਤਾਂ ਦਰਜ ਹੋਈਆਂ ਹਨ। 334 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 30 ਮਰੀਜ਼ ਆਈ ਸੀ ਯੂ ਵਿੱਚ ਹਨ।
  • ਤਸਮਾਨੀਆ ਵਿੱਚ 853 ਨਵੇਂ ਕੋਵਿਡ -19 ਮਾਮਲਿਆਂ ਦੇ ਨਾਲ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ। 12 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 2 ਆਈ ਸੀ ਯੂ ਵਿੱਚ ਹਨ।
  • ਏ ਸੀ ਟੀ ਵਿੱਚ 41 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 3 ਮਰੀਜ਼ ਆਈ ਸੀ ਯੂ ਵਿੱਚ ਹਨ। ਇਥੇ ਲਾਗ ਦੇ 661 ਨਵੇਂ ਮਾਮਲੇ ਅਤੇ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ।
  • ਪੱਛਮੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 617 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 5 ਲੋਕ ਹਸਪਤਾਲ ਵਿੱਚ ਦਾਖਲ ਹਨ।



ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ। 


ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ। 


ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ। 

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ, ਤਾਂ ਆਪਣੇ ਵਿਕਲਪਾਂ ਬਾਰੇ ਜਾਣੋ 

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 


ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਦੀ ਸਾਰੀ ਜਾਣਕਾਰੀ ਪੜ੍ਹੋ।


Share

Published

By Paras Nagpal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand