Key Points
- ਏ.ਸੀ.ਟੀ. ਵੱਲੋਂ ਪਬਲਿਕ ਹੈਲਥ ਐਮਰਜੈਂਸੀ ਨੂੰ ਵਧਾਇਆ ਗਿਆ
- ਪੀ.ਸੀ.ਆਰ. ਟੈਸਟ ਕਰਵਾਉਣ ਵਾਲੇ ਤਸਮਾਨੀਆ ਦੇ ਲੋਕਾਂ ਦਾ ਸਾਹ ਦੇ ਹੋਰ ਵਾਇਰਸਾਂ ਦਾ ਵੀ ਹੋਵੇਗਾ ਟੈਸਟ
- ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਮਾਂਕੀਪੌਕਸ ਦੀ ਵੈਕਸੀਨ ਦੀ ਹੋਈ ਸ਼ੁਰੂਆਤ
ਸੋਮਵਾਰ ਨੂੰ, ਆਸਟ੍ਰੇਲੀਆ ਵਿੱਚ ਘੱਟੋ-ਘੱਟ 14 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ 7 ਸਾਊਥ ਆਸਟ੍ਰੇਲੀਆ ਅਤੇ ਚਾਰ ਨਿਊ ਸਾਊਥ ਵੇਲਜ਼ ਤੋਂ ਸ਼ਾਮਲ ਹਨ।
ਜ਼ਿਆਦਾਤਰ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨਵੀਆਂ ਲਾਗਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।
ਇਥੇ ਤੁਸੀਂ ਕੋਵਿਡ-19 ਦੇ ਨਵੇਂ ਮਾਮਲਿਆਂ, ਹਸਪਤਾਲ ਭਰਤੀਆਂ ਅਤੇ ਮੌਤਾਂ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਰਿਹਾਇਸ਼ੀ ਏਜ਼ਡ ਕੇਅਰ ਸਹੂਲਤਾਂ ਵਿੱਚ ਨਵੀਨਤਮ ਅੰਕੜਿਆਂ ਮੁਤਾਬਕ 952 ਸਰਗਰਮ ਮਾਮਲੇ ਹਨ।
ਨਿਊ ਸਾਊਥ ਵੇਲਜ਼ ਵਿੱਚ 310, ਵਿਕਟੋਰੀਆ ਵਿੱਚ 207 ਅਤੇ ਕੁਈਨਜ਼ਲੈਂਡ ਵਿੱਚ 201 ਸਰਗਰਮ ਮਾਮਲੇ ਰਿਪੋਰਟ ਕੀਤੇ ਗਏ ਹਨ।
ਆਸਟ੍ਰੇਲੀਆ ਦੇ ‘ਦਾ ਮੈਡੀਕਲ ਜਰਨਲ’ ਵਿੱਚ ਸੋਮਵਾਰ ਨੂੰ ਦੋ ਵੱਡੇ ਅਧਿਐਨ ਪ੍ਰਕਾਸ਼ਿਤ ਕੀਤੇ ਗਏ।
ਪਹਿਲੇ ਅਧਿਐਨ ਵਿੱਚ ਖੋਜਕਰਤਾਵਾਂ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਨਿਊ ਸਾਊਥ ਵੇਲਜ਼ ਦੇ 17,000 ਤੋਂ ਵੱਧ ਬੱਚਿਆਂ ਦੇ ਡੇਟਾ ਨੂੰ ਦੇਖ ਕੇ ਇਹ ਸਿੱਟਾ ਕੱਢਿਆ ਗਿਆ ਕਿ ਡੈਲਟਾ ਵੇਰੀਐਂਟ ਨਾਲ ਸੰਕਰਮਿਤ ਜ਼ਿਆਦਾਤਰ ਬੱਚਿਆਂ ਨੂੰ ਜਾਂ ਤਾਂ ਲੱਛਣ ਬਹੁਤ ਹਲਕੇ ਸਨ ਅਤੇ ਜਾਂ ਕੋਈ ਵੀ ਲੱਛਣ ਨਹੀਂ ਸੀ।
ਹਸਪਤਾਲਾਂ ਵਿੱਚ ਭਰਤੀ ਹੋਣ ਦਾ ਅੰਕੜਾ ਮੁਕਾਬਲਤਨ ਕਾਫੀ ਘੱਟ ਸੀ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਹਸਪਤਾਲਾਂ ਵਿੱਚ ਜ਼ਿਆਦਤਰ ਬੱਚੇ ਮੈਡੀਕਲ ਕਾਰਨਾਂ ਕਰ ਕੇ ਨਹੀਂ ਬਲਕਿ ਸਮਾਜਿਕ ਕਾਰਨਾਂ ਕਰ ਕੇ ਭਰਤੀ ਹੋ ਰਹੇ ਹਨ।
ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੈਡੀਕਲ ਕਾਰਨਾਂ ਕਰ ਕੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਜਨਮ ਤੋਂ ਲੈ ਕੇ 5 ਤੋਂ 11 ਸਾਲ ਤੱਕ ਦੇ ਬੱਚਿਆਂ ਦੀ ਸੰਭਾਵਨਾ ਘੱਟ ਹੋ ਗਈ ਹੈ ਪਰ ਦੂਜੇ ਪਾਸੇ 12 ਤੋਂ 15 ਸਾਲ ਦੀ ਉਮਰ ਲਈ ਇਹ ਸੰਭਾਵਨਾ ਵੱਧ ਗਈ ਹੈ।
ਦੂਜੇ ਅਧਿਐਨ ਵਿੱਚ ਇਹ ਦੱਸਿਆ ਗਿਆ ਹੈ ਕਿ (COVID-19 mRNA) ਟੀਕਿਆਂ ਦੇ ਥੋੜ੍ਹੇ ਸਮੇਂ ਦੇ ਮਾੜੇ ਪ੍ਰਭਾਵ ਪੈਣ ਦਾ ਖਤਰਾ 12-18 ਸਾਲਾਂ ਦੇ ਕਿਸ਼ੋਰਾਂ ਵਿੱਚ ਐਨਾ ਨਹੀਂ ਹੈ ਜਿਨਾਂ ਕਿ ਵਾਇਰਸ ਤੋਂ ਹੋਣ ਵਾਲੀਆਂ ਪੇਚੀਦਗੀਆਂ ਤੋਂ ਹੈ।
ਨਿਊ ਸਾਊਥ ਵੇਲਜ਼ ਵੱਲੋਂ ਮਾਂਕੀਪੌਕਸ ਦੀ ਵੈਕਸੀਨ ਲਗਾਉਣੀ ਸ਼ੁਰੂ ਕਰ ਕਰ ਦਿੱਤੀ ਗਈ ਹੈ।
ਵੈਕਸੀਨ ਲਗਾਵਾਉਣ ਲਈ ਯੋਗ ਵਿਕਟੋਰੀਆ ਦੇ ਵਾਸੀ, ਵਿਕਟੋਰੀਅਨ ਮੈਲਬੌਰਨ ਸੈਕਸੁਅਲ ਹੈਲਥ ਸੈਂਟਰ, ਥੌਰਨ ਹਾਰਬਰ ਹੈਲਥ, ਨੌਰਥਸਾਈਡ ਕਲੀਨਿਕ, ਕੋਲਿਨਜ਼ ਸਟ੍ਰੀਟ ਮੈਡੀਕਲ ਸੈਂਟਰ ਅਤੇ ਪ੍ਰਹਰਾਨ ਮਾਰਕੀਟ ਕਲੀਨਿਕ ਤੋਂ ਟੀਕਾਕਰਨ ਕਰਵਾ ਸਕਦੇ ਹਨ।
ਇਸ ਸਮੇਂ ਆਸਟ੍ਰੇਲੀਆ ਵਿੱਚ ਮਾਂਕੀਪੌਕਸ ਦੇ 60 ਮਾਮਲੇ ਹਨ ਜਿੰਨ੍ਹਾਂ ਵਿੱਚੋਂ 33 ਨਿਊ ਸਾਊਥ ਵੇਲਜ਼ ਵਿੱਚ ਅਤੇ 22 ਵਿਕਟੋਰੀਆ ਵਿੱਚ ਹਨ।
9 ਅਗਸਤ ਤੋਂ, ਰਾਜ ਸੰਚਾਲਿਤ ਲੈਬਾਂ ਵਿੱਚ ਪੀ.ਸੀ.ਆਰ. ਟੈਸਟ ਕਰਵਾਉਣ ਵਾਲੇ ਤਸਮਾਨੀਆ ਦੇ ਲੋਕਾਂ ਦਾ ਹੁਣ ਇਨਫਲੂਐਂਜ਼ਾ ਏ, ਇਨਫਲੂਐਂਜ਼ਾ ਬੀ ਅਤੇ ਰੈਸਪੀਰੇਟਰੀ ਇੰਸੀਟੀਅਲ ਵਾਇਰਸ ਦਾ ਵੀ ਟੈਸਟ ਕੀਤਾ ਜਾਵੇਗਾ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਏ ਸੀ ਟੀ ਨਿਊ ਸਾਊਥ ਵੇਲਜ਼ ਨੋਰਦਰਨ ਟੈਰੀਟਰੀ ਕੁਈਨਜ਼ਲੈਂਡ
ਦੱਖਣੀ ਆਸਟ੍ਰੇਲੀਆ ਤਸਮਾਨੀਆ ਵਿਕਟੋਰੀਆ ਪੱਛਮੀ ਆਸਟ੍ਰੇਲੀਆ
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
ਏ ਸੀ ਟੀ ਨਿਊ ਸਾਊਥ ਵੇਲਜ਼ ਨੋਰਦਰਨ ਟੈਰੀਟਰੀ ਕੁਈਨਜ਼ਲੈਂਡ
ਦੱਖਣੀ ਆਸਟ੍ਰੇਲੀਆ ਤਸਮਾਨੀਆ ਵਿਕਟੋਰੀਆ ਪੱਛਮੀ ਆਸਟ੍ਰੇਲੀਆ
ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।
ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ।
ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।
