ਕੋਵਿਡ -19 ਅਪਡੇਟ: ਲਾਗ ਦੇ ਵਧਦੇ ਮਾਮਲਿਆਂ ਵਿਚਕਾਰ ਏ ਟੀ ਏ ਜੀ ਆਈ ਵੱਲੋਂ ਬੂਸਟਰ ਅੰਤਰਾਲ 'ਤੇ ਮੁੜ ਵਿਚਾਰ

ਇਹ 21 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

eople are seen at a Cohealth pop-up vaccination clinic at the State Library Victoria

States say they will utilise the extraordinary cabinet meeting to urge Commonwealth to shorten booster time intervals. Source: AAP

  • ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਏ ਟੀ ਏ ਜੀ ਆਈ ਬੂਸਟਰ ਅੰਤਰਾਲ ਨੂੰ ਬਦਲਣ 'ਤੇ ਵਿਚਾਰ ਕਰ ਰਿਹਾ ਹੈ।
  • ਕੁਝ ਰਾਜ ਨੇਤਾ ਲਾਗਾਂ ਦਾ ਮੁਕਾਬਲਾ ਕਰਨ ਲਈ ਰਾਸ਼ਟਰਮੰਡਲ ਨੂੰ ਬੂਸਟਰ ਸਮੇਂ ਦੇ ਅੰਤਰਾਲ ਨੂੰ ਘੱਟ ਕਰਨ ਦੀ ਅਪੀਲ ਕਰ ਰਹੇ ਹਨ।
  • ਐਨ ਐਸ ਡਬਲਯੂ ਹੈਲਥ ਨੇ ਨਜ਼ਦੀਕੀ ਸੰਪਰਕਾਂ ਨੂੰ ਸਾਵਧਾਨੀ ਵਰਤਣ ਲਈ ਬੇਨਤੀ ਕੀਤੀ ਹੈ ਕਿਉਂਕਿ ਰਾਜ ਨੇ ਲਾਗਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਹੈ।
  • ਕੁਈਨਜ਼ਲੈਂਡ ਨੇ ਘੋਸ਼ਣਾ ਕੀਤੀ ਕਿ ਰਾਜ ਵਿੱਚ ਲਾਗ ਦਾ ਪ੍ਰਮੁੱਖ ਰੂਪ ਓਮਿਕਰੋਨ ਹੈ।
  • ਕੁਈਨਜ਼ਲੈਂਡ ਵਿੱਚ ਡਬਲ-ਡੋਜ਼ ਵਾਲੇ ਨਜ਼ਦੀਕੀ ਸੰਪਰਕਾਂ ਨੂੰ ਕੱਲ੍ਹ, 22 ਦਸੰਬਰ ਤੋਂ, ਸਿਰਫ ਸੱਤ ਦਿਨਾਂ ਲਈ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਏਗੀ।
  • ਸਾਊਥ ਆਸਟ੍ਰੇਲੀਆ ਨੇ ਉਨ੍ਹਾਂ ਅੰਤਰਰਾਜੀ ਯਾਤਰੀਆਂ ਲਈ ਟੈਸਟਿੰਗ ਬੰਦ ਦਿੱਤੀ ਹੈ ਜਿਨ੍ਹਾਂ ਨੇ ਯਾਤਰਾ ਤੋਂ 72 ਘੰਟੇ ਪਹਿਲਾਂ, ਕੋਵਿਡ-19 ਲਈ ਨਕਾਰਾਤਮਕ ਟੈਸਟ ਕੀਤਾ ਹਾਸਿਲ ਕੀਤਾ ਹੈ।
  • ਨਿਊਜ਼ੀਲੈਂਡ ਨੇ ਓਮਿਕਰੋਨ ਦੇ ਡਰ ਕਾਰਨ ਫਰਵਰੀ ਤੱਕ ਮੁੜ ਖੋਲ੍ਹਣ ਦੀਆਂ ਯੋਜਨਾਵਾਂ ਵਿੱਚ ਕੀਤੀ ਦੇਰੀ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,245 ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 3,057 ਨਵੇਂ ਭਾਈਚਾਰਕ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਦੱਖਣੀ ਆਸਟਰੇਲੀਆ ਵਿੱਚ 154 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਕੁਈਨਜ਼ਲੈਂਡ ਵਿੱਚ 86 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਏ ਸੀ ਟੀ ਵਿੱਚ 16, ਨੋਰਦਰਨ ਟੈਰੀਟਰੀ ਵਿੱਚ 14, ਅਤੇ ਤਸਮਾਨੀਆ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share

3 min read

Published

By SBS/ALC Content

Source: SBS




Share this with family and friends


Follow SBS Punjabi

Download our apps

Watch on SBS

Punjabi News

Watch now