ਕੋਵਿਡ-19 ਅੱਪਡੇਟ: ਅੰਤਰਰਾਸ਼ਟਰੀ ਸੈਲਾਨੀਆਂ ਲਈ ਆਸਟ੍ਰੇਲੀਆ ਦੀਆਂ ਸਰਹੱਦਾਂ ਮੁੜ ਖੁੱਲ੍ਹੀਆਂ

ਇਹ 21 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Sisters Hannah (left) and Nina (right) Muehlenberz reunited after three years apart when the first international flight arrived in Brisbane today.

Sisters Hannah (left) and Nina (right) Muehlenberz reunited after three years apart when the first international flight arrived in Brisbane today. Source: AAP Image/Darren England

  • 700 ਦਿਨਾਂ ਤੋਂ ਵੱਧ ਬਾਰਡਰ ਬੰਦ ਰਹਿਣ ਤੋਂ ਬਾਅਦ, ਅੱਜ ਸੋਮਵਾਰ 21 ਫਰਵਰੀ ਤੋਂ ਸੈਰ-ਸਪਾਟੇ ਨੂੰ ਮੁੜ ਸ਼ੁਰੂ ਕਰਦੇ ਹੋਏ, ਆਸਟ੍ਰੇਲੀਆ ਦੀਆਂ ਸਰਹੱਦਾਂ ਕੋਵਿਡ-19 ਲਈ 'ਵੈਕਸੀਨੇਟ' ਹੋ ਚੁੱਕੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੁੱਲ ਗਈਆਂ ਹਨ।
  • ਪੱਛਮੀ ਆਸਟ੍ਰੇਲੀਆ ਅੱਜ ਸੋਮਵਾਰ 21 ਫਰਵਰੀ ਤੋਂ ਲਾਗੂ ਪਾਬੰਦੀਆਂ ਦੇ ਅਧੀਨ ਹੋਵੇਗਾ, ਬਹੁਤੇ ਖੇਤਰਾਂ ਵਿੱਚ ਘਰ ਵਿੱਚ 30 ਲੋਕ ਅਤੇ ਬਾਹਰ 200 ਲੋਕਾਂ ਦੇ ਇਕੱਠ ਦੀਆਂ ਸੀਮਾਵਾਂ ਨੂੰ ਮੁੜ ਲਾਗੂ ਕੀਤਾ ਜਾਵੇਗਾ।
  • ਪੱਛਮੀ ਆਸਟ੍ਰੇਲੀਆ ਪਰਾਹੁਣਚਾਰੀ, ਤੰਦਰੁਸਤੀ, ਮਨੋਰੰਜਨ ਅਤੇ ਸੱਭਿਆਚਾਰਕ ਸਥਾਨਾਂ, ਪੂਜਾ ਸਥਾਨਾਂ, ਹੇਅਰ ਡ੍ਰੈਸਰਾਂ, ਸੁੰਦਰਤਾ ਸੇਵਾਵਾਂ ਅਤੇ ਨਾਈਟ ਕਲੱਬਾਂ ਲਈ ਜ਼ਿਆਦਾਤਰ ਖੇਤਰਾਂ ਵਿੱਚ 2 ਸਕੁਏਰ ਮੀਟਰ ਦੀ ਦੂਰੀ ਬਣਾਏ ਰੱਖਣ ਵਾਲੇ ਨਿਯਮਾਂ ਨੂੰ ਮੁੜ ਲਾਗੂ ਕਰੇਗਾ ।
  • ਪੱਛਮੀ ਆਸਟ੍ਰੇਲੀਆ ਵਿੱਚ ਹਸਪਤਾਲ ਦੇ ਮਰੀਜ਼ਾਂ, ਅਪਾਹਜਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਦੀਆਂ ਸਹੂਲਤਾਂ ਵਾਲੇ ਨਿਵਾਸੀਆਂ ਲਈ ਪ੍ਰਤੀ ਦਿਨ ਸਿਰਫ਼ ਚਾਰ ਵਿਜ਼ਿਟਰਾਂ ਦੀ ਇਜਾਜ਼ਤ ਹੋਵੇਗੀ।
  • 'ਇਨਡੋਰ ਮਾਸਕ' ਆਦੇਸ਼ ਹੁਣ ਪੱਛਮੀ ਆਸਟ੍ਰੇਲੀਆ ਪੂਰੇ ਰਾਜ ਵਿੱਚ ਲਾਗੂ ਹੋਵੇਗਾ।
  • ਵਿਕਟੋਰੀਆ ਵਿੱਚ ਓਮਿਕਰੋਨ ਵੇਵ ਕਾਰਨ ਗਰਮੀਆਂ ਦੇ ਮੌਸਮ ਵਿੱਚ ਵੀ 'ਹਾਸਪੀਟੈਲਿਟੀ ' ਅਤੇ ਮਨੋਰੰਜਨ ਉਦਯੋਗ ਵਿੱਚ ਆਈ ਮੰਦੀ ਕਰ ਕੇ ਵਿਕਟੋਰੀਆ ਦੇ ਉਦਯੋਗ ਸਹਾਇਤਾ ਅਤੇ ਰਿਕਵਰੀ ਮੰਤਰੀ, ਮਾਰਟਿਨ ਪਾਕੁਲਾ ਨੇ ਪਰਾਹੁਣਚਾਰੀ ਅਤੇ ਮਨੋਰੰਜਨ ਉਦਯੋਗ ਨੂੰ ਸਮਰਥਨ ਦੇਣ ਲਈ ਇੱਕ 200 ਮਿਲੀਅਨ ਡਾਲਰ ਦਾ ਹੌਂਸਲਾ-ਵਧਾਊ ਪ੍ਰੋਗਰਾਮ ਸ਼ੁਰੂ ਕੀਤਾ ਹੈ।
  • ਵਿਕਟੋਰੀਆ ਦੇ ਖਾਣੇ ਵਾਲੇ ਸਥਾਨਾਂ 'ਤੇ 40 ਤੋਂ 500 ਡਾਲਰ ਦੇ ਬਿੱਲਾਂ 'ਤੇ 25 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਮਨੋਰੰਜਨ ਸਥਾਨਾਂ ਅਤੇ ਯਾਤਰਾ ਲਈ ਵਾਊਚਰ ਵੀ ਪੇਸ਼ ਕੀਤੇ ਜਾਣਗੇ। ਸੀਨੀਅਰਾਂ ਨੂੰ ਜਨਤਕ ਰਿਲੀਜ਼ ਤੋਂ ਪਹਿਲਾਂ ਰਜਿਸਟਰ ਕਰਕੇ ਤਰਜੀਹੀ ਪਹੁੰਚ ਦਿੱਤੀ ਜਾਵੇਗੀ ।
  • ਕੁਈਨਜ਼ਲੈਂਡ ਦੇ ਸਿਹਤ ਮੰਤਰੀ ਯਵੇਟ ਡੀ'ਅਥ ਦਾ ਕਹਿਣਾ ਹੈ ਕਿ ਰਾਜ ਭਰ ਵਿੱਚ ਚੋਣਵੀਆਂ ਸਰਜਰੀਆਂ ਦੀ ਮੁਅੱਤਲੀ, ਮਹੀਨੇ ਦੇ ਅੰਤ ਤੱਕ ਲਾਗੂ ਰਹੇਗੀ।
  • ਮਹਾਰਾਣੀ ਐਲਿਜ਼ਾਬੈਥ II ਨੂੰ ਕੋਵਿਡ-19 ਹੋ ਗਿਆ ਹੈ। ਬਕਿੰਘਮ ਪੈਲੇਸ ਦਾ ਕਹਿਣਾ ਹੈ ਕਿ ਉਹ ਹਲਕੇ ਠੰਡ ਦੇ ਲੱਛਣਾਂ ਦਾ ਅਨੁਭਵ ਕਰ ਰਹੀ ਹੈ ਅਤੇ ਉਮੀਦ ਹੈ ਕਿ ਆਪਣੇ ਵਿੰਡਸਰ ਨਿਵਾਸ 'ਤੇ ਉਹ ਹਲਕੇ ਕੰਮ ਕਾਜ ਜਾਰੀ ਰੱਖੇਗੀ।
ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 4,916 ਨਵੇਂ ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ 1,288 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 74 ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਵਿੱਚ ਕੋਵਿਡ ਨਾਲ 361 ਲੋਕ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ ਵਿੱਚੋਂ 49 ਆਈ ਸੀ ਯੂ ਵਿੱਚ ਹਨ। ਇੱਥੇ 3 ਮੌਤਾਂ ਅਤੇ 5,611 ਨਵੇਂ ਸੰਕਰਮਣ ਦਰਜ ਕੀਤੇ ਗਏ ।
  • ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ 384 ਲੋਕ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ 37 ਇੰਟੈਂਸਿਵ ਕੇਅਰ ਵਿੱਚ ਅਤੇ 17 ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਿਲ ਹਨ। ਇੱਥੇ 6 ਮੌਤਾਂ ਅਤੇ 4,114 ਨਵੇਂ ਕੇਸ ਦਰਜ ਕੀਤੇ ਗਏ ਸਨ।
  • ਤਸਮਾਨੀਆ ਵਿੱਚ 10 ਲੋਕ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ 'ਚੋਂ 2 ਮਰੀਜ਼ ਆਈ ਸੀ ਯੂ ਵਿੱਚ ਹੈ। ਇੱਥੇ 569 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
  • ਏ ਸੀ ਟੀ ਵਿੱਚ 37 ਲੋਕ ਹਸਪਤਾਲ ਵਿੱਚ ਹਨ, 1 ਮਰੀਜ਼ ਇੰਟੈਂਸਿਵ ਕੇਅਰ ਵਿੱਚ ਹੈ। ਇੱਥੇ 458 ਨਵੇਂ ਕੋਵਿਡ ਕੇਸਾਂ ਨਾਲ, ਇੱਕ ਮੌਤ ਦਰਜ ਕੀਤੀ ਗਈ ਹੈ।
  • ਪੱਛਮੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 224 ਨਵੇਂ ਮਾਮਲੇ ਸਾਹਮਣੇ ਆਏ ਹਨ।



 ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਜੇਕਰ ਤੁਸੀਂ ਸਕਾਰਾਤਮਕ ਹੋ ਤਾਂ ਆਪਣੇ ਆਰ ਏ ਟੀ (RAT) ਨਤੀਜੇ ਇੱਥੇ ਰਜਿਸਟਰ ਕਰੋ:


ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਇਸ ਲਿੰਕ 'ਤੇ ਵਿਕਲਪ ਵੇਖੇ ਜਾ ਸਕਦੇ ਹਨ 

ਤੁਹਾਡੀ ਭਾਸ਼ਾ ਵਿੱਚ COVID-19 ਸ਼ਬਦਾਵਲੀ ਨੂੰ ਸਮਝਣ ਲਈ ਅਨੁਵਾਦਿਤ ਸਰੋਤਾਂ 'ਤੇ ਜਾਓ: ਕੋਵਿਡ-19 ਟੀਕਾਕਰਨ ਸ਼ਬਦਾਵਲੀ


ਐਸ ਬੀ ਐਸ ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ ਇਸ ਲਿੰਕ ਉੱਤੇ ਉਪਲਬਧ ਹਨ।
 
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Share

Published

Updated

By Sumeet Kaur

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand