ਕੋਵਿਡ-19 ਅੱਪਡੇਟ: ਵਿਕਟੋਰੀਅਨ ਹਸਪਤਾਲਾਂ ਲਈ 'ਕੋਡ ਬਰਾਊਨ' ਹਟਿਆ, ਐਨ ਐਸ ਡਬਲਯੂ ਵਿੱਚ ਨਰਸਾਂ ਦੀ ਹੜਤਾਲ

ਇਹ 14 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Nurse preparing a COVID-19 vaccine.

Nurse preparing a COVID-19 vaccine. Source: AAP Image/Albert Perez

  • ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਕੁੱਲ 22 ਮੌਤਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਲਗਭਗ ਇੱਕ ਮਹੀਨੇ ਵਿੱਚ ਸਭ ਤੋਂ ਘੱਟ ਅੰਕੜਾ ਹੈ।
  • ਵਿਕਟੋਰੀਆ ਨੇ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਆਪਣੀ ਸਿਹਤ ਪ੍ਰਣਾਲੀ ਲਈ 'ਕੋਡ ਬ੍ਰਾਊਨ' ਅਲਰਟ ਹਟਾ ਦਿੱਤਾ ਹੈ। ਇਹ ਓਮਿਕਰੋਨ ਦੇ ਮਾਮਲਿਆਂ ਵਿੱਚ ਵਾਧੇ ਦੌਰਾਨ ਜਨਵਰੀ ਵਿੱਚ ਲਾਗੂ ਕੀਤਾ ਗਿਆ ਸੀ।
  • ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਭਰੋਸਾ ਹੈ ਕਿ ਚੇਤਾਵਨੀ ਨੂੰ ਸੁਰੱਖਿਅਤ ਢੰਗ ਨਾਲ ਰੱਦ ਕੀਤਾ ਜਾ ਸਕਦਾ ਹੈ, ਪਰ ਹਸਪਤਾਲ "ਅਜੇ ਵੀ ਬਹੁਤ ਵਿਅਸਤ" ਹੋਣ ਦੀ ਸੰਭਾਵਨਾ ਹੈ।
  • ਵਿਕਟੋਰੀਆ ਦੇ ਹਸਪਤਾਲਾਂ ਵਿੱਚ ਹੁਣ ਕੋਵਿਡ-19 ਦੇ 465 ਮਰੀਜ਼ ਦਾਖਲ ਹਨ, ਜੋ ਕਿ 17 ਜਨਵਰੀ ਨੂੰ ਰਿਕਾਰਡ ਕੀਤੇ ਗਏ ਸਭ ਤੋਂ ਵੱਧ 1,229 ਮਰੀਜ਼ਾਂ ਤੋਂ ਘੱਟ ਹੈ।
  • ਵਿਕਟੋਰੀਅਨ ਹੈਲਥ ਡਿਪਾਰਟਮੈਂਟ ਦੇ ਅੰਕੜਿਆਂ ਦੇ ਅਨੁਸਾਰ, ਟੀਕਾਕਰਨ ਰਹਿਤ ਲੋਕਾਂ ਲਈ ਆਈ ਸੀ ਯੂ ਵਿੱਚ ਪੁਹੰਚਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ 34 ਗੁਣਾ ਵੱਧ ਹੈ ਜਿਨ੍ਹਾਂ ਨੂੰ ਬੂਸਟਰ ਸ਼ਾਟ ਮਿਲਿਆ ਹੈ।
  • ਕੁਈਨਜ਼ਲੈਂਡ ਦੇ ਸਿਹਤ ਮੰਤਰੀ ਯਵੇਟ ਡੀ'ਅਥ ਨੇ ਸਕੂਲ ਦੇ ਪਹਿਲੇ ਹਫ਼ਤੇ ਤੋਂ ਬਾਅਦ ਲਾਗ ਦੇ  ਮਾਮਲਿਆਂ ਵਿੱਚ ਕੋਈ ਵੱਡਾ ਵਾਧਾ ਨਾ ਹੋਣ ਦੀ ਪੁਸ਼ਟੀ ਕੀਤੀ ਹੈ।
  • ਕੁਈਨਜ਼ਲੈਂਡ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਲਾਗ ਦੇ ਨਵੇਂ ਮਾਮਲਿਆਂ, ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖਲਾ ਅਤੇ ਮੌਤਾਂ ਦੀ ਗਿਣਤੀ ਘਟਦੀ ਜਾਵੇਗੀ ਤਾਂ ਉਹ ਆਪਣੀ ਰੋਜ਼ਾਨਾ ਕੋਵਿਡ-19 ਬ੍ਰੀਫਿੰਗਾਂ ਨੂੰ ਬੰਦ ਕਰ ਦੇਵੇਗੀ।
  • ਤਕਰੀਬਨ ਇੱਕ ਦਹਾਕੇ ਵਿੱਚ ਪਹਿਲੀ ਵਾਰ ਨਿਊ ​​ਸਾਊਥ ਵੇਲਜ਼ ਦੀਆਂ ਨਰਸਾਂ ਮੰਗਲਵਾਰ ਸਵੇਰੇ 7 ਵਜੇ ਤੋਂ ਹੜਤਾਲ ਕਰਨਗੀਆਂ।
  • ਉਹ ਮਰੀਜ਼ਾਂ ਦੀ ਦੇਖਭਾਲ ਲਈ ਸਟਾਫ ਦੀ ਘਾਟ ਦੇ ਚਲਦਿਆਂ ਨਰਸ ਅਤੇ ਮਰੀਜ਼ਾਂ ਦੇ ਅਨੁਪਾਤ ਵਿੱਚ ਸੁਧਾਰ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਕਰ ਰਹੀਆਂ ਹਨ।

ਕੋਵਿਡ-19 ਦੇ ਅੰਕੜੇ:

  • ਐਨ ਐਸ ਡਬਲਯੂ ਨੇ ਲਾਗ ਨਾਲ ਪ੍ਰਭਾਵਿਤ 1,649 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 100 ਨੂੰ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਹੈ। ਕੋਵਿਡ-19 ਨਾਲ 14 ਮੌਤਾਂ ਅਤੇ 6,184 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਵਿਕਟੋਰੀਆ ਵਿੱਚ, 465 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 66 ਨੂੰ ਆਈਸੀਯੂ ਵਿੱਚ ਅਤੇ 18 ਵੈਂਟੀਲੇਟਰ 'ਤੇ ਰੱਖਿਆਂ ਗਿਆ ਹੈ। ਰਾਜ ਵਿੱਚ 2 ਮੌਤਾਂ ਅਤੇ 7,104 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
  • ਕੁਈਨਜ਼ਲੈਂਡ ਵਿੱਚ, 3,750 ਨਵੇਂ ਕੋਵਿਡ-19 ਮਾਮਲੇ ਅਤੇ ਛੇ ਮੌਤਾਂ ਦਰਜ ਹੋਈਆਂ ਹਨ। ਲਾਗ ਨਾਲ ਪ੍ਰਭਾਵਿਤ 514 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਦੋਂ ਕਿ 41 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
  • ਤਸਮਾਨੀਆ ਵਿੱਚ 408 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਲਾਗ ਨਾਲ ਕੋਈ ਵੀ ਨਵੀਂ ਮੌਤ ਦਰਜ ਨਹੀਂ ਕੀਤੀ ਗਈ। 12 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਜੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਇੱਕ ਆਈ ਸੀ ਯੂ ਵਿੱਚ ਹੈ।
  • ਏ ਸੀ ਟੀ ਵਿੱਚ ਕੋਵਿਡ-19 ਦੇ 375 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Share

Published

By Paras Nagpal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਵਿਕਟੋਰੀਅਨ ਹਸਪਤਾਲਾਂ ਲਈ 'ਕੋਡ ਬਰਾਊਨ' ਹਟਿਆ, ਐਨ ਐਸ ਡਬਲਯੂ ਵਿੱਚ ਨਰਸਾਂ ਦੀ ਹੜਤਾਲ | SBS Punjabi