Latest

ਕੋਵਿਡ-19 ਅੱਪਡੇਟ: ਆਸਟ੍ਰੇਲੀਆ ਵਿੱਚ ਨਵੇਂ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ

ਇਹ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸੰਬੰਧੀ ਤਾਜ਼ਾ ਜਾਣਕਾਰੀ ਹੈ।

COVID-19 Australia

Tourists near the Sydney Harbour Bridge and the Sydney Opera House. (file) Source: AAP / DEAN LEWINS/AAPIMAGE

Key Points
  • ਨਿਊ ਸਾਊਥ ਵੇਲਜ਼ ‘ਚ ਪੈਨਸ਼ਨਰ ਅਤੇ ਰਿਆਇਤ ਕਾਰਡਧਾਰਕ ਅੱਜ ਤੋਂ 10 ਮੁਫਤ ਰੈਪਿਡ ਟੈਸਟ ਕਿੱਟਾਂ ਪ੍ਰਾਪਤ ਕਰ ਸਕਣਗੇ
  • ਰਾਸ਼ਟਰੀ ਕੈਬਿਨੇਟ ਬੁੱਧਵਾਰ ਨੂੰ ਆਈਸੋਲੇਸ਼ਨ ਦੀ ਮਿਆਦ ਨੂੰ ਘਟਾਉਣ ਬਾਰੇ ਫੈਂਸਲਾ ਕਰੇਗੀ
  • ਫਲੂ ਦੇ ਮੁਫ਼ਤ ਟੀਕੇ ਹਾਸਲ ਕਰਨ ਲਈ ਆਖਰੀ ਤਰੀਕ 31 ਅਗਸਤ ਹੋਵੇਗੀ
ਸੋਮਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 11 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ ਚਾਰ ਮੌਤਾਂ ਨਿਊ ਸਾਊਥ ਵੇਲਜ਼ ਅਤੇ ਚਾਰ ਵਿਕਟੋਰੀਆ ਤੋਂ ਸ਼ਾਮਲ ਹਨ।

ਆਸਟ੍ਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਰੋਜ਼ਾਨਾ ਨਵੇਂ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ।

ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ, ਹਸਪਤਾਲ ਭਰਤੀਆਂ ਅਤੇ ਮੌਤਾਂ ਬਾਰੇ ਤਾਜ਼ਾ ਜਾਣਕਾਰੀ ਇੱਥੇ ਹਾਸਿਲ ਕਰੋ।
ਵਿਕਟੋਰੀਆ ਸਰਕਾਰ ਵੱਲੋਂ 2023 ਅਤੇ 2024 ਵਿੱਚ 10,000 ਤੋਂ ਵੱਧ ਉਭਰਦੀਆਂ ਨਰਸਾਂ ਅਤੇ ਮਿਡਵਾਈਫਾਂ ਨੂੰ ਮੁਫਤ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਦੀ ਯੋਜਨਾ ਦਾ ਉਦਯੋਗ ਦੇ ਲੀਡਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਆਸਟ੍ਰੇਲੀਅਨ ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਮਾਈਕਲ ਰੌਫ ਦਾ ਕਹਿਣਾ ਹੈ ਕਿ ਇਹ ਰਾਜ ਦੇ ਸਰਕਾਰੀ ਹਸਪਤਾਲ ਪ੍ਰਣਾਲੀ ਲਈ ਚੰਗੀ ਖ਼ਬਰ ਨਹੀਂ ਹੈ।

ਉਹਨਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਜਨਤਕ ਹਸਪਤਾਲ ਪਹਿਲਾਂ ਹੀ ਕੋਵਿਡ-19, ਇਨਫਲੂਐਂਜ਼ਾ ਅਤੇ ਚੋਣਵੀਂ ਸਰਜਰੀ ਦੇ ਬੈਕਲਾਗ ਦੇ ਦਬਾਅ ਹੇਠ ਪ੍ਰਭਾਵਿਤ ਰਹੇ ਹਨ।

ਉਹਨਾਂ ਅਨੁਸਾਰ ਮੌਜੂਦਾ ਸਮੇਂ ਵਿੱਚ ਪਬਲਿਕ ਹਸਪਤਾਲ ਪਹਿਲਾਂ ਹੀ ਇਸ ਸਭ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ ਨਿੱਜੀ ਖੇਤਰ ‘ਤੇ ਨਿਰਭਰ ਹਨ ਅਤੇ ਜੇਕਰ ਪ੍ਰਾਈਵੇਟ ਸੈਕਟਰ ਹਸਪਤਾਲਾਂ ਨੂੰ ਗੁਆ ਦਿੰਦਾ ਹੈ ਤਾਂ ਜਨਤਕ ਪ੍ਰਣਾਲੀ ਉੱਤੇ ਦਬਾਅ ਹੋਰ ਵੱਧ ਜਾਵੇਗਾ।

ਅੱਜ ਤੋਂ, ਪੈਨਸ਼ਨਰ ਅਤੇ ਹੋਰ ਯੋਗ ਰਿਆਇਤ ਕਾਰਡ ਧਾਰਕ ਕਿਸੇ ਵੀ ਸਰਵਿਸ ਨਿਊ ਸਾਊਥ ਵੇਲਜ਼ ਸੇਵਾ ਕੇਂਦਰ, ਮੋਬਾਈਲ ਸੇਵਾ ਕੇਂਦਰ ਜਾਂ ਡਿਜ਼ਾਸਟਰ ਰਿਕਵਰੀ ਸੈਂਟਰ ਤੋਂ 10 ਮੁੱਫਤ ਰੈਪਿੱਡ ਟੈਸਟ ਕਿੱਟਾਂ ਪ੍ਰਾਪਤ ਕਰ ਸਕਦੇ ਹਨ।
ਬੁੱਧਵਾਰ ਨੂੰ, ਰਾਸ਼ਟਰੀ ਕੈਬਨਿਟ ਕੋਰੋਨਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਵਾਲਿਆਂ ਲਈ ਮੌਜੂਦਾ ਆਈਸੋਲੇਸ਼ਨ ਦੀ ਮਿਆਦ ਨੂੰ ਸੱਤ ਤੋਂ ਪੰਜ ਦਿਨਾਂ ਤੱਕ ਘਟਾ ਸਕਦੀ ਹੈ। 

ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦਾ ਔਰਤਾਂ ਦੀ ਵਿੱਤੀ ਅਤੇ ਮਨੋਵਿਗਿਆਨਕ ਅਵਸਥਾ 'ਤੇ ਮਹੱਤਵਪੂਰਣ ਪ੍ਰਭਾਵ ਪਿਆ ਹੈ।

ਲੀਡ ਖੋਜਕਰਤਾ ਡਾਕਟਰ ਟੈਰੀ ਫਿਟਜ਼ਸਾਈਮਨਜ਼ ਦਾ ਕਹਿਣਾ ਹੈ ਕਿ ਲੋਕਡਾਊਨ ਦੌਰਾਨ ਔਰਤਾਂ ਨੇ ਜਾਂ ਤਾਂ ਆਪਣੇ ਕੰਮ ਦੇ ਘੰਟੇ ਘਟਾ ਦਿੱਤੇ ਹਨ ਅਤੇ ਜਾਂ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਹਨਾਂ ਨੇ ਮਰਦਾਂ ਦੇ ਮੁਕਾਬਲੇ ਘਰੇਲੂ ਕੰਮਾਂ ਦੀ ਜ਼ਿਆਦਾ ਜ਼ਿੰਮੇਵਾਰੀ ਲੈ ਲਈ ਹੈ।

ਆਸਟ੍ਰੇਲੀਅਨ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਫਲੂ ਦੇ ਮੁਫਤ ਸ਼ਾਟ ਲੈਣ ਦੀ ਆਖਰੀ ਮਿਤੀ 31 ਅਗਸਤ ਹੈ।

ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।

ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।

ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।

Share

Published

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਅੱਪਡੇਟ: ਆਸਟ੍ਰੇਲੀਆ ਵਿੱਚ ਨਵੇਂ ਕੋਵਿਡ-19 ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ | SBS Punjabi