SKIP TO MAIN CONTENT

ਕੋਵਿਡ-19 ਅੱਪਡੇਟ: ਨਿਊ ਸਾਊਥ ਵੇਲਜ਼ ਵਿੱਚ ਮੌਤਾਂ ਦੀ ਦਰ ਵਧਣ ਦਾ ਖਦਸ਼ਾ

ਇਹ 17 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Victorian Chief Health Officer Brett Sutton addresses the media during a press conference in Melbourne.
Victorian Chief Health Officer Brett Sutton addresses the media during a press conference in Melbourne. Source: AAP

3 min read

Published

By Sumeet Kaur



Skip to article content

  • ਐਨ ਐਸ ਡਬਲਯੂ ਦੇ ਮੁੱਖ ਸਿਹਤ ਅਧਿਕਾਰੀ ਕੇਰੀ ਚਾਂਟ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਫੈਲਣ ਕਾਰਨ, ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਕੋਵਿਡ-19 ਦੀ ਲਾਗ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
  • ਐਨ ਐਸ ਡਬਲਯੂ ਵਿੱਚ ਵਾਇਰਸ ਨਾਲ ਸੰਬੰਧਿਤ 17 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਹਸਪਤਾਲਾਂ ਅਤੇ ਇੰਟੈਂਸਿਵ ਕੇਅਰ ਵਿੱਚ ਇਲਾਜ ਕੀਤੇ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ।
  • ਡਾ ਚਾਂਟ ਨੇ ਦੁਹਰਾਇਆ ਕਿ ਓਮਿਕਰੋਨ ਦੇ ਵਿਰੁੱਧ "ਤੁਹਾਡੇ ਸੁਰੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੂਸਟਰ ਦਾ ਹੋਣਾ ਮਹੱਤਵਪੂਰਨ ਹੈ।" ਉਸਨੇ ਦੱਸਿਆ ਕਿ ਇੱਕ ਪ੍ਰਾਈਵੇਟ ਪੈਥੋਲੋਜੀ ਲੈਬਾਰਟਰੀ ਤੋਂ ਪਿਛਲੇ ਦੋ ਦਿਨਾਂ ਵਿੱਚ ਲਏ ਗਏ 95 ਪ੍ਰਤੀਸ਼ਤ ਨਮੂਨੇ ਓਮਿਕਰੋਨ ਪਾਜ਼ਿਟਿਵ ਸਨ।
  • ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸੂਟਨ ਦਾ ਕਹਿਣਾ ਹੈ ਕਿ ਕਮਿਊਨਿਟੀ ਵਿੱਚ ਅਣਪਛਾਤੇ ਲਾਗਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਵੀ ਰਾਜ ਜਲਦੀ ਹੀ ਕੋਵਿਡ-19 ਮਾਮਲਿਆਂ ਦੇ "ਸਿਖਰ" 'ਤੇ ਪਹੁੰਚ ਜਾਵੇਗਾ।
  • ਕੁਈਨਜ਼ਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ ਜਿਸ ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ, ਉਸ ਦੇ ਆਈ ਸੀ ਯੂ ਵਿੱਚ ਪਹੁੰਚਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਦੇ ਮੁਕਾਬਲੇ 24 ਗੁਣਾ ਵੱਧ ਹੈ ਜਿਨ੍ਹਾਂ ਨੂੰ ਤਿੰਨ ਖੁਰਾਕਾਂ ਲਈਆਂ ਗਈਆਂ ਹਨ।
  • ਆਸਟ੍ਰੇਲੀਆ ਦੇ ਖਪਤਕਾਰ ਨਿਗਰਾਨ, ਏ.ਸੀ.ਸੀ.ਸੀ. ਦਾ ਕਹਿਣਾ ਹੈ ਕਿ ਉਹ ਆਰ ਏ ਟੀ (RAT) ਕਿੱਟਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਬਾਰੇ ਚਿੰਤਤ ਹੈ।
  • ਏ.ਸੀ.ਸੀ.ਸੀ. ਨੇ 25 ਦਸੰਬਰ ਤੋਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਦੀਆਂ 1,800 ਤੋਂ ਵੱਧ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਹੈ।
  • ਵਿਕਟੋਰੀਆ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਟੀਕਾਕਰਨ ਨੂੰ ਵਧਾਉਣ ਲਈ $1.2 ਮਿਲੀਅਨ ਦੀ ਪਹਿਲਕਦਮੀ ਕੀਤੀ ਹੈ, ਜਿਸ ਵਿੱਚ ਅੱਠ ਭਾਈਚਾਰਕ ਸੰਸਥਾਵਾਂ ਆਪਣੀ ਭਾਸ਼ਾ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ, ਔਨਲਾਈਨ , ਸ਼ੌਪਿੰਗ ਸੈਂਟਰਾਂ ਰਾਹੀਂ ਅਤੇ ਟੀਕਾਕਰਨ ਹੱਬਾਂ ਵਿੱਚ ਲੋਕਾਂ ਨਾਲ ਜੁੜਨਗੀਆਂ।
  • ਫੈਡਰਲ ਸਰਕਾਰ 30 ਜੂਨ ਤੱਕ 'ਅਸਥਾਈ ਮਾਹਰ ਇਨਪੇਸ਼ੈਂਟ ਟੈਲੀਹੈਲਥ' ਨੂੰ ਪੇਸ਼ ਕਰੇਗੀ ਜਿਸ ਵਿੱਚ ਵੀਡੀਓ ਅਤੇ ਫ਼ੋਨ ਰਾਹੀਂ ਲੋਕ ਜੀ.ਪੀ (GP) ਨਾਲ ਸ਼ੁਰੂਆਤੀ ਅਤੇ ਗੁੰਝਲਦਾਰ ਮਾਮਲਿਆਂ ਤੇ ਮਾਹਿਰਾਂ ਨਾਲ ਟੈਲੀਫੋਨ ਰਾਹੀਂ ਸਲਾਹ ਮਸ਼ਵਰੇ ਕਰ ਸਕਣਗੇ।
  • ਕੋਵੈਕਸ(COVAX) ਗਲੋਬਲ ਵੈਕਸੀਨ-ਸ਼ੇਅਰਿੰਗ ਪ੍ਰੋਗਰਾਮ ਨੇ ਇੱਕ ਅਰਬ ਕੋਵਿਡ-19 ਵੈਕਸੀਨ ਡੋਜ਼ਾਂ ਪ੍ਰਦਾਨ ਕੀਤੀਆਂ ਹਨ ਪਰ ਫਿਰ ਵੀ ਵਿਸ਼ਵ ਦੀ 40 ਪ੍ਰਤੀਸ਼ਤ ਤੋਂ ਵੱਧ ਆਬਾਦੀ ਹਜੇ ਟੀਕਾਕਰਨ ਤੋਂ ਵਾਂਝੀ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।

ਵਿਕਟੋਰੀਆ

ਕੁਈਨਜ਼ਲੈਂਡ

ਦੱਖਣੀ ਆਸਟ੍ਰੇਲੀਆ

ਤਸਮਾਨੀਆ

ਨੋਰਦਰਨ ਟੈਰੀਟੋਰੀ

ਕੋਵਿਡ-19 ਦੇ ਅੰਕੜੇ:

ਨਿਊ ਸਾਊਥ ਵੇਲਜ਼ ਨੇ 29,504 ਨਵੇਂ ਮਾਮਲੇ ਅਤੇ 17 ਮੌਤਾਂ ਦਰਜ ਕੀਤੀਆਂ ਹਨ। ਵਿਕਟੋਰੀਆ ਵਿੱਚ 22,429  ਨਵੇਂ ਕੇਸ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਕੁਈਨਜ਼ਲੈਂਡ ਵਿੱਚ 15,122 ਨਵੇਂ ਮਾਮਲੇ, 7 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਸਮਾਨੀਆ ਵਿੱਚ 1,037 ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Follow SBS Punjabi

Download our apps

Watch on SBS

Punjabi News

Stream now