SKIP TO MAIN CONTENT

ਕੋਵਿਡ-19 ਅੱਪਡੇਟ: ਕੋਵਿਡ ਦੇ ਲੰਬੇ ਪ੍ਰਭਾਵਾਂ ਨੂੰ ਆਸਟ੍ਰੇਲੀਆ ਵੱਲੋਂ ਅਪੰਗਤਾ ਸੂਚੀ ‘ਚ ਕੀਤਾ ਜਾ ਸਕਦਾ ਹੈ ਸ਼ਾਮਲ

ਇਹ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸੰਬੰਧੀ ਤਾਜ਼ਾ ਜਾਣਕਾਰੀ ਹੈ।

NSW CORONAVIRUS COVID19
People at a pop-up COVID vaccination clinic in Sydney's Lakemba suburb. (file) Source: AAP / DAN HIMBRECHTS/AAPIMAGE

3 min read

Published

Updated

Source: SBS



Skip to article content

Key Points

  • ਵਿਕਟੋਰੀਆ ਦੇ ਪ੍ਰੀਮੀਅਰ ਨੇ ਐਂਬੂਲੈਂਸ ਦੀ ਉਡੀਕ ਵਿੱਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਤੋਂ ਮੰਗੀ ਮੁਆਫੀ
  • ਮਰਦਾਂ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਵਧੇਰੇ ਪ੍ਰਭਾਵਸ਼ਾਲੀ, ਇੱਕ ਨਵੇਂ ਅਧਿਐਨ ਵਿੱਚ ਆਇਆ ਸਾਹਮਣੇ
  • ਮਹਾਂਮਾਰੀ ਨਾਲ ਕੈਂਸਰ, ਦਿਮਾਗੀ ਕਮਜ਼ੋਰੀ ਅਤੇ ਸ਼ੂਗਰ ਕਾਰਨ ਮੌਤ ਦੀ ਦਰ ਵਿੱਚ ਹੋਇਆ ਵਾਧਾ, ਏ.ਬੀ.ਐਸ ਦੀ ਰਿਪੋਰਟ

ਮੰਗਲਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 66 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 27 ਮੌਤਾਂ ਨਿਊ ਸਾਊਥ ਵੇਲਜ਼ ਤੋਂ, ਵਿਕਟੋਰੀਆ ਤੋਂ 25 ਅਤੇ ਕੁਈਨਜ਼ਲੈਂਡ ਤੋਂ ਅੱਠ ਮੌਤਾਂ ਸ਼ਾਮਲ ਹਨ।

ਫੈਡਰਲ ਲੇਬਰ ਐਮ.ਪੀ ਡਾਕਟਰ ਮਾਈਕ ਫ੍ਰੀਲੈਂਡਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਕੋਵਿਡ ਦੀ ਸਥਿਤੀ ਨੂੰ ਅਪਾਹਜਤਾ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ। ਅਜਿਹਾ ਅਮਰੀਕਾ ਸਮੇਤ ਕੁੱਝ ਹੋਰ ਦੇਸ਼ਾਂ ਵਿੱਚ ਕੀਤਾ ਗਿਆ ਹੈ।

ਡਾਕਟਰ ਫ੍ਰੀਲੈਂਡਰ ਕੋਵਿਡ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਅਤੇ ਮੁੜ ਲਾਗਾਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਵਾਲੀ ਸੰਸਦੀ ਕਮੇਟੀ ਦੇ ਚੇਅਰਮੈਨ ਹਨ।

ਡਾਕਟਰ ਫ੍ਰੀਲੈਂਡਰ ਨੇ ਏ.ਬੀ.ਸੀ ਦੇ ਆਰ.ਅੇਨ ਬ੍ਰੇਕਫਾਸਟ ਨੂੰ ਦੱਸਿਆ ਕਿ ਆਸਟ੍ਰੇਲੀਆ ਨੂੰ ਕੋਵਿਡ ਦੇ ਲੰਬੇ ਪ੍ਰਭਾਵਾਂ ਸਬੰਧੀ ਇੱਕ ਕਿਸਮ ਦੇ ਬਹੁ-ਅਨੁਸ਼ਾਸਨੀ ਕਲੀਨਿਕ ਦੀ ਜ਼ਰੂਰਤ ਹੋਵੇਗੀ ਜੋ ਸਰੀਰਕ ਅਤੇ ਮਾਨਸਿਕ ਸਿਹਤ ਸਹਾਇਤਾ ਦੇ ਨਾਲ-ਨਾਲ ਰਿਹਾਇਸ਼ ਅਤੇ ਨੌਕਰੀ ਸਹਾਇਤਾ ਪ੍ਰਦਾਨ ਕਰੇਗਾ।

ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ, ਹਸਪਤਾਲ ਭਰਤੀਆਂ ਅਤੇ ਮੌਤਾਂ ਬਾਰੇ ਤਾਜ਼ਾ ਜਾਣਕਾਰੀ ਇੱਥੇ ਹਾਸਿਲ ਕਰੋ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪਿਛਲੇ ਦੋ ਸਾਲਾਂ ਵਿੱਚ ਐਂਬੂਲੈਂਸ ਦੀ ਉਡੀਕ ਵਿੱਚ ਮਰਨ ਵਾਲੇ 33 ਲੋਕਾਂ ਦੀ ਮੌਤ ਲਈ ਨਿੱਜੀ ਮੁਆਫੀ ਦੀ ਪੇਸ਼ਕਸ਼ ਕੀਤੀ ਹੈ।

ਸ਼੍ਰੀ ਐਂਡਰਿਊਜ਼ ਨੇ ਇੰਨ੍ਹਾਂ ਮੌਤਾਂ ਲਈ ਮਹਾਂਮਾਰੀ ਦੇ ਸਿਖਰ ਉੱਤੇ ਹੋਣ ਸਮੇਂ ਐਮਰਜੈਂਸੀ ਕਾਲਾਂ ਵਿੱਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ।

ਆਸਟ੍ਰੇਲੀਅਨ ਅਤੇ ਅੰਤਰਰਾਸ਼ਟਰੀ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਮਰਦਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੈ।

ਪ੍ਰਮੁੱਖ ਲੇਖਿਕਾ ਅਤੇ ‘ਯੂਨੀਵਰਸਿਟੀ ਆਫ਼ ਮੈਲਬੌਰਨ’ ਦੀ ਪ੍ਰੋਫੈਸਰ ਕਸਾਂਡਰਾ ਸਜ਼ੋਕੇ ਦਾ ਕਹਿਣਾ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤ ਵਿੱਚ ਟੀਕਿਆਂ ਦੇ ਮਾੜੇ ਪ੍ਰਭਾਵਾਂ ਦਾ ਅਨੁਭਵ ਵਧੇਰੇ ਆਮ ਹੈ।

ਉਹਨਾਂ ਦੱਸਿਆ ਕਿ ਖ਼ਾਸ ਤੋਰ ਤੇ ‘ਐਸਟਰਾਜ਼ੈਨੇਕਾ ਅਤੇ ‘ਜੌਨਸਨ’ ਵੈਕਸੀਨ ਲੈਣ ਵਾਲੀਆਂ ਔਰਤਾਂ ਵਿੱਚ ਖੂਨ ਦੇ ਜੰਮਣ ਦੀਆਂ ਘਟਨਾਵਾਂ ਆਮ ਤੌਰ ਉੱਤੇ ਰਿਪੋਰਟ ਕੀਤੀਆਂ ਗਈਆਂ ਸਨ।

‘ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ’ ਦੀ ਤਾਜ਼ਾ ਮੌਤ ਦਰ ਰਿਪੋਰਟ ਦਰਸਾਉਂਦੀ ਹੈ ਕਿ ਕੋਵਿਡ ਮਹਾਂਮਾਰੀ ਕੈਂਸਰ, ਦਿਮਾਗੀ ਕਮਜ਼ੋਰੀ ਅਤੇ ਸ਼ੂਗਰ ਦੀ ਮੌਤ ਦਰ ਨੂੰ ਵਧਾ ਰਹੀ ਹੈ।

ਆਸਟ੍ਰੇਲੀਆ ਵਿੱਚ ਜਨਵਰੀ ਤੋਂ ਮਈ ਦਰਮਿਆਨ 75,593 ਮੌਤਾਂ ਹੋਈਆਂ, ਜੋ ਪਿਛਲੇ ਪੰਜ ਸਾਲਾਂ ਦੀ ਔਸਤ ਨਾਲੋਂ 16.6 ਫੀਸਦੀ ਵੱਧ ਹੈ।

ਅੰਕੜੇ ਦਰਸਾਉਂਦੇ ਹਨ ਕਿ ਡਿਮੇਨਸ਼ੀਆ, ਡਾਇਬਟੀਜ਼ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਅਨੁਪਾਤ 20.5 ਫੀਸਦ, 20 ਫੀਸਦ ਅਤੇ ਛੇ ਫੀਸਦ ਹੈ ਜੋ ਕਿ ਪੰਜ ਸਾਲਾਂ ਦੀ ਬੇਸਲਾਈਨ ਤੋਂ ਵੱਧ ਹੈ।

ਆਪਣੀ ਭਾਸ਼ਾ ਵਿੱਚ ਕੋਵਿਡ-19 ਟੀਕਿਆਂ ਬਾਰੇ ਜਾਣੋ।

ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।

ਏ ਸੀ ਟੀ ਨਿਊ ਸਾਊਥ ਵੇਲਜ਼ ਨੋਰਦਰਨ ਟੈਰੀਟਰੀ ਕੁਈਨਜ਼ਲੈਂਡ

ਦੱਖਣੀ ਆਸਟ੍ਰੇਲੀਆ ਤਸਮਾਨੀਆ ਵਿਕਟੋਰੀਆ ਪੱਛਮੀ ਆਸਟ੍ਰੇਲੀਆ

ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।

ਏ ਸੀ ਟੀ ਨਿਊ ਸਾਊਥ ਵੇਲਜ਼ ਨੋਰਦਰਨ ਟੈਰੀਟਰੀ ਕੁਈਨਜ਼ਲੈਂਡ

ਦੱਖਣੀ ਆਸਟ੍ਰੇਲੀਆ ਤਸਮਾਨੀਆ ਵਿਕਟੋਰੀਆ ਪੱਛਮੀ ਆਸਟ੍ਰੇਲੀਆ

ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।


Follow SBS Punjabi

Download our apps

Watch on SBS

Punjabi News

Stream now