Latest

ਕੋਵਿਡ-19 ਅੱਪਡੇਟ: ਸਿਹਤ ਮੰਤਰੀ ਮਾਰਕ ਬਟਲਰ ਮੁਤਾਬਕ ਆਸਟ੍ਰੇਲੀਆ ਕੋਲ ਲੋੜੀਂਦੇ ਟੀਕੇ ਉਪਲੱਬਧ ਹਨ

ਇਹ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਮਿਤੀ 26 ਸਤੰਬਰ ਤੱਕ ਦੀ ਤਾਜ਼ਾ ਜਾਣਕਾਰੀ ਹੈ।

AUSTRALIA CORONAVIRUS COVID-19

A shopper is seen wearing a mask in Brisbane. (file) Source: AAP / GLENN HUNT/AAPIMAGE

Key Points
  • ਮੈਡੀਕੇਅਰ ਡਾਟਾ ਦੀ ਉਲੰਘਣਾ ਉੱਤੇ ਮਾਰਕ ਬਟਰਲਰ ਦਾ ਕਹਿਣਾ ਹੈ ਕਿ ਉਹ ਬਹੁਤ ਚਿੰਤਤ ਹਨ
  • ਫਾਈਜ਼ਰ ਨੇ ਬ੍ਰਿਸਬੇਨ ਅਧਾਰਤ ਰੈਸ-ਐਪ 179 ਮਿਲੀਅਨ ਡਾਲਰ ਵਿੱਚ ਖਰੀਦੀ
  • ਏ.ਬੀ.ਐਸ ਦੇ ਡਾਟਾ ਮੁਤਾਬਕ ਘੱਟ ਆਸਟ੍ਰੇਲੀਅਨ ਲੋਕ ਜ਼ੁਕਾਮ, ਫਲੂ ਜਾਂ ਕੋਵਿਡ-19 ਦੇ ਲੱਛਣਾਂ ਦੇ ਰਿਪੋਰਟ ਕਰ ਰਹੇ ਹਨ
ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਕੋਲ ਕੋਵਿਡ-19 ਵੈਕਸੀਨ ਦੇ ਲੋੜੀਂਦੇ ਟੀਕੇ ਉਪਲੱਬਧ ਹਨ।

ਉਹਨਾਂ ਨੇ ਏ.ਬੀ.ਸੀ ਨੂੰ ਦੱਸਿਆ ਕਿ ਸਰਕਾਰ ਫਾਈਜ਼ਰ ਅਤੇ ਮੋਡੇਰਨਾ ਨਾਲ ਆਪਣੇ ਮੌਜੂਦਾ ਇਕਰਾਰਨਾਮੇ ਰਾਹੀਂ ਨਵੀਨਤਮ ਟੀਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸ਼੍ਰੀਮਾਨ ਬਟਲਰ ਨੇ ਦੱਸਿਆ ਕਿ ਸਰਕਾਰ ਵੱਲੋਂ 2023 ਤੱਕ ਨੌਵਾਵੈਕਸ, ਫਾਈਜ਼ਰ ਅਤੇ ਮੋਡੇਰਨਾ ਨਾਲ ਸਮਝੋਤੇ ਜਾਰੀ ਰਹਿਣਗੇ।

ਦਰਅਸਲ ਸਿਹਤ ਮੰਤਰੀ, ਸਾਬਕਾ ਸਿਹਤ ਸਕੱਤਰ ਪ੍ਰੋਫੈਸਰ ਜੇਨ ਹਾਲਟਨ ਦੁਆਰਾ ਕੋਵਿਡ-19 ਵੈਕਸੀਨ ਅਤੇ ਇਲਾਜਾਂ ਦੀ ਖਰੀਦ ਬਾਰੇ ਸੁਤੰਤਰ ਸਮੀਖਿਆ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਪ੍ਰੋਫੈਸਰ ਹਾਲਟਨ ਨੇ ਸੁਝਾਅ ਦਿੱਤਾ ਕਿ ਆਸਟਰੇਲੀਆ ਨੂੰ 2023 ਲਈ ਮੋਡੇਰਨਾ ਦੀ ਵੈਕਸੀਨ ਦੀ ਸੋਰਸਿੰਗ ਦੇ ਵਿਕਲਪ ਨੂੰ ਵੇਖਣਾ ਚਾਹੀਦਾ ਹੈ ਕਿਉਂਕਿ ਦਵਾਈ ਨਿਰਮਾਤਾ ਨਾਲ ਮੌਜੂਦਾ ਇਕਰਾਰਨਾਮਾ ਸਾਲ ਦੇ ਅੰਤ ਵਿੱਚ ਖਤਮ ਹੋ ਰਿਹਾ ਹੈ।
ਮੰਤਰੀ ਬਟਲਰ ਨੇ ਕਿਹਾ ਕਿ ਸਰਕਾਰ ਓਪਟਸ ਡੇਟਾ ਉਲੰਘਣਾ ਤੋਂ ਪ੍ਰਭਾਵਿਤ ਲੋਕਾਂ ਲਈ ਮੈਡੀਕੇਅਰ ਕਾਰਡਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।

ਉਹਨਾਂ ਕਿਹਾ ਕਿ ਓਪਟਸ ਡਾਟਾ ਉਲੰਘਣਾ ਬਾਰੇ ਪਿੱਛਲੇ ਹੀ ਹਫ਼ਤੇ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਚਿੰਤਾ ਵਿਅਕਤ ਕੀਤੀ ਕਿ ਸਿਰਫ 24 ਘੰਟੇ ਦੇ ਸਮੇਂ ਦੌਰਾਨ ਹੀ ਉਹਨਾਂ ਨੂੰ ਮੈਡੀਕੇਅਰ ਡਾਟਾ ਦੀ ਉਲੰਘਣਾ ਬਾਰੇ ਪਤਾ ਲੱਗਾ ਹੈ।

ਫਾਈਜ਼ਰ ਨੇ 179 ਮਿਲੀਅਨ ਡਾਲਰਾਂ ਵਿੱਚ ਰੈਸ-ਐਪ ਨੂੰ ਹਾਸਲ ਕਰ ਲਿਆ ਹੈ।

ਬ੍ਰਿਸਬੇਨ-ਅਧਾਰਤ ਕੰਪਨੀ ਨੇ ਇੱਕ ਸਮਾਰਟਫੋਨ ਐਪਲੀਕੇਸ਼ਨ ਤਿਆਰ ਕੀਤੀ ਹੈ ਜੋ ਖੰਘ ਦੀਆਂ ਆਵਾਜ਼ਾਂ ਸੁਣ ਕੇ ਕੋਵਿਡ-19 ਅਤੇ ਸਾਹ ਦੀਆਂ ਹੋਰ ਬਿਮਾਰੀਆਂ ਦਾ ਨਿਦਾਨ ਕਰਦੀ ਹੈ।

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਘੱਟ ਆਸਟ੍ਰੇਲੀਅਨ ਲੋਕ ਜ਼ੁਕਾਮ, ਫਲੂ ਅਤੇ ਕੋਵਿਡ-19 ਦੇ ਲੱਛਣਾਂ ਦਾ ਅਨੁਭਵ ਕਰ ਰਹੇ ਹਨ।

ਏ.ਬੀ.ਐਸ ਦੇ ਘਰੇਲੂ ਸਰਵੇਖਣਾਂ ਦੇ ਮੁਖੀ ਡੇਵਿਡ ਜ਼ਾਗੋ ਨੇ ਕਿਹਾ ਕਿ 8 ਤੋਂ 28 ਅਗਸਤ 2022 ਦੇ ਵਿਚਕਾਰ ਕੀਤੇ ਗਏ ਅਧਿਐਨ ਨੇ ਦਿਖਾਇਆ ਹੈ ਕਿ 36 ਪ੍ਰਤੀਸ਼ਤ ਘਰਾਂ ਵਿੱਚ ਜ਼ੁਕਾਮ, ਫਲੂ ਜਾਂ ਕੋਵਿਡ-19 ਦੇ ਲੱਛਣ ਸਨ, ਜੋ ਕਿ ਜੁਲਾਈ 2022 ਵਿੱਚ 42 ਪ੍ਰਤੀਸ਼ਤ ਤੋਂ ਘੱਟ ਹਨ।

ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।

ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।

ਤੁਸੀਂ ਆਸਟ੍ਰੇਲੀਆ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ, ਇਸ ਬਾਰੇ ਜਾਣੋ।

ਜੇਕਰ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਵਿਕਲਪਾਂ ਬਾਰੇ ਜਾਣੋ

ਤੁਹਾਡੀ ਭਾਸ਼ਾ ਵਿੱਚ ਕੋਵਿਡ-19 ਸ਼ਬਦ ਨੂੰ ਸਮਝਣ ਲਈ ਇਥੇ ਕਲਿਕ ਕਰੋ। 

ਐਸ ਬੀ ਐਸ ਕਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।

Share

Published

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand