SKIP TO MAIN CONTENT

ਕੋਵਿਡ-19 ਅੱਪਡੇਟ: ਮਰੀਜ਼ਾਂ ਦੇ ਆਈ ਸੀ ਯੂ ਦਾਖਲਿਆਂ 'ਚ ਕਮੀ ਪਰ ਜਨਤਕ ਛੁੱਟੀ ਦੌਰਾਨ ਕੋਵਿਡ ਹੋਰ ਫੈਲਣ ਦੀ ਚਿਤਾਵਨੀ

ਇਹ 26 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

A paramedic moving equipment outside St. Vincent's Hospital in Melbourne,
A paramedic moving equipment outside St. Vincent's Hospital in Melbourne. Source: AAP

4 min read

Published

Updated

Presented by Sumeet Kaur



Skip to article content

  • ਆਸਟ੍ਰੇਲੀਆ ਦੇ ਚਾਰ ਰਾਜਾਂ ਵਿੱਚ ਇੰਟੈਂਸਿਵ ਕੇਅਰ ਵਿੱਚ ਇਲਾਜ ਲਈ ਆ ਰਹੇ ਕੋਵਿਡਗ੍ਰਸਤ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
  • ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ ਅਤੇ ਤਸਮਾਨੀਆ ਵਿੱਚ ਇਸ ਸੰਖਿਆ 'ਚ ਗਿਰਾਵਟ ਆਈ ਹੈ ਅਤੇ ਨਾਲ ਹੀ ਇੰਨ੍ਹਾ ਚਾਰ ਰਾਜਾਂ ਵਿੱਚੋਂ ਤਿੰਨ ਰਾਜਾਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲੇ ਵਿੱਚ ਵੀ ਕਮੀ ਦਰਜ ਕੀਤੀ ਗਈ।
  • ਰਾਸ਼ਟਰੀ ਪੱਧਰ 'ਤੇ 74 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ ।
  • ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਅੱਜ ਦੀ ਜਨਤਕ ਛੁੱਟੀ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਨਾਲ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
  • ਐਨ ਐਸ ਡਬਲਯੂ ਇੱਕ ਗੰਭੀਰ ਅੰਕੜੇ 'ਤੇ ਪਹੁੰਚ ਗਿਆ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਰਾਜ ਵਿੱਚ ਦਰਜ ਕੇਸਾਂ ਦੀ ਕੁੱਲ ਗਿਣਤੀ ਹੁਣ 1 ਮਿਲੀਅਨ ਤੋਂ ਵੱਧ ਹੋ ਗਈ ਹੈ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕੇਸ ਪਿਛਲੇ 15 ਦਿਨਾਂ ਵਿੱਚ ਰਿਕਾਰਡ ਕੀਤੇ ਗਏ ਸਨ।
  • ਕੁਈਨਜ਼ਲੈਂਡ ਸਰਕਾਰ ਨੇ ਬਜ਼ੁਰਗਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਭੀੜ ਤੋਂ ਬਚਣ ਦੀ ਅਪੀਲ ਕੀਤੀ ਹੈ।
  • ਵਿਕਟੋਰੀਅਨ ਸਰਕਾਰ ਆਸਟ੍ਰੇਲੀਅਨ ਓਪਨ ਦੇ ਕੁਝ ਮੈਚਾਂ ਲਈ ਦੀ ਟਿਕਟ ਸਮਰੱਥਾ ਨੂੰ 50 ਪ੍ਰਤੀਸ਼ਤ ਤੋਂ ਵਧਾ ਕੇ 65 ਪ੍ਰਤੀਸ਼ਤ ਕਰਨ ਦੀ ਆਗਿਆ ਦੇਵੇਗੀ।
  • ਬ੍ਰਿਟਿਸ਼ ਸੰਗੀਤਕਾਰ ਐਲਟਨ ਜੌਨ ਨੇ ਕੋਵਿਡ -19 ਹੋਣ ਤੋਂ ਬਾਅਦ, ਅਮਰੀਕਾ ਵਿੱਚ ਹੋਣ ਵਾਲੇ ਆਪਣੇ ਦੋ ਵਿਦਾਇਗੀ ਸਮਾਰੋਹਾਂ ਦੀਆਂ ਤਰੀਕਾਂ ਨੂੰ ਮੁਲਤਵੀ ਕਰ ਦਿੱਤਾ ਹੈ।

ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 21,030 ਨਵੇਂ ਮਾਮਲੇ ਅਤੇ 29 ਮੌਤਾਂ ਦਰਜ ਕੀਤੀਆਂ ਹਨ ਜਦਕਿ 2,794 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 175 ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਵਿੱਚ 13,507 ਨਵੇਂ ਕੇਸ ਅਤੇ 35 ਮੌਤਾਂ ਦਰਜ ਕੀਤੀਆਂ ਗਈਆਂ ਹਨ। 1,089 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ 113 ਇੰਟੈਂਸਿਵ ਕੇਅਰ ਵਿੱਚ ਹਨ।
  • ਕੁਈਨਜ਼ਲੈਂਡ ਵਿੱਚ ਨੌਂ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ 928 ਤੋਂ ਘੱਟ ਕੇ 889 ਹੋ ਗਈ ਹੈ ਅਤੇ ਆਈ ਸੀ ਯੂ 'ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੀ 51 ਤੋਂ ਘੱਟ ਕੇ 47 'ਤੇ ਆ ਗਈ ਹੈ। ਰਾਜ ਵਿੱਚ 13,551 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
  • ਤਸਮਾਨੀਆ ਵਿੱਚ 712 ਨਵੇਂ ਕੇਸ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ। 28 ਲੋਕ ਹਸਪਤਾਲ ਅਤੇ 2 ਇੰਟੈਂਸਿਵ ਕੇਅਰ ਵਿੱਚ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ ਇੱਥੇ ਜਾਓ


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਵਿਕਟੋਰੀਆ

ਐਨ ਐਸ ਡਬਲਯੂ

ਕੁਈਨਜ਼ਲੈਂਡ

ਦੱਖਣੀ ਆਸਟ੍ਰੇਲੀਆ

ਤਸਮਾਨੀਆ

ਨੋਰਦਰਨ ਟੈਰੀਟੋਰੀ

ਏ ਸੀ ਟੀ

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਜਾਣੋ ਕਿ ਤੁਸੀਂ ਆਪਣੇ ਰਾਜ ਜਾਂ ਖੇਤਰ ਵਿੱਚ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ।

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:

ਕੋਵਿਡ-19 ਟੀਕਾਕਰਨ ਸ਼ਬਦਾਵਲੀ

ਮੁਲਾਕਾਤ ਰੀਮਾਈਂਡਰ ਟੂਲ।


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  


Follow SBS Punjabi

Download our apps

Watch on SBS

Punjabi News

Stream now